26.1 C
Delhi
Sunday, April 28, 2024
spot_img
spot_img

ਜਲੰਧਰ ’ਚ ਨਵਾਂ ਹਾਕੀ ਐਸਟਰੋਟਰਫ਼ – ਖ਼ਿਡਾਰੀਆਂ ਨੇ ਕੀਤਾ ਐਮ.ਐਲ.ਏ. ਬਾਵਾ ਹੈਨਰੀ ਦਾ ਧੰਨਵਾਦ

ਯੈੱਸ ਪੰਜਾਬ
ਜਲੰਧਰ, 20 ਜਨਵਰੀ, 2021:
ਸਥਾਨਕ ਬਰਲਟਨ ਪਾਰਕ ਵਿਚ ਨਵਾਂ ਐਸਟ੍ਰੋਟਰਫ ਹਾਕੀ ਮੈਦਾਨ ਦੇ ਉਸਾਰਨ ਦੇ ਐਲਾਨ ਨਾਲ ਸਮੂਹ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਓਲੰਪਿਕ ਖਿਡਾਰੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ।

ਕਲ੍ਹ ਸਥਾਨਕ ਬਰਲਟਨ ਪਾਰਕ ਵਿਖੇ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਪੂਰੇ ਬਰਲਟਨ ਪਾਰਕ ਖੇਤਰ ਨੂੰ ਸਪੋਰਟਸ ਹੱਬ ਵਜੋਂ ਵਿਕਸਤ ਕਰਨ ਲਈ ਹਲਕਾ ਐਮ.ਐਲ.ਏ. ਬਾਵਾ ਹੈਨਰੀ, ਕਮਿਸ਼ਨਰ, ਨਗਰ ਨਿਗਮ ਤੇ ਸੀ.ਈ.ਓ. ਸਮਾਰਟ ਸਿਟੀ ਪ੍ਰੋਜੈਕਟ ਕਰਣੇਸ਼ ਸ਼ਰਮਾ, ਮੇਅਰ ਜਗਦੀਸ਼ ਰਾਜਾ, ਆਈ.ਟੀ.ਸੀ. ਦੇ ਸਪੋਰਟਸ ਸਲਾਹਕਾਰ ਅਤੇ ਸਪੋਰਟਸ ਐਕਸਪਰਟਸ ਨਾਲ ਲੰਬੀ ਮੀਟਿੰਗ ਤੋਂ ਬਾਦ ਮੌਜੂਦਾ ਬਰਲਟਨ ਪਾਰਕ ਵਿਖੇ ਸਥਿਤ ਸੁਰਜੀਤ ਹਾਕੀ ਐਸਟ੍ਰੋਟਰਫ ਸਟੇਡੀਅਮ ਦੇ ਨਾਲ ਲੱਗਦੇ ਸਥਾਨ ਉਪਰ ਇੱਕ ਨਵਾਂ ਐਸਟ੍ਰੋਟਰਫ ਹਾਕੀ ਮੈਦਾਨ ਉਸਾਰਨ ਦਾ ਫੈਸਲਾ ਕੀਤਾ ਗਿਆ ਹੈ ।

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਪਰਗਟ ਸਿੰਘ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਓਲੰਪੀਅਨ ਕਰਨਲ ਬਲਬੀਰ ਸਿੰਘ, ਓਲੰਪੀਅਨ ਸੰਜੀਵ ਕੁਮਾਰ ਡੰਗ, ਓਲੰਪੀਅਨ ਰਾਜਿੰਦਰ ਸਿੰਘ, ਓਲੰਪੀਅਨ ਗੁਨਦੀਪ ਕੁਮਾਰ, ਓਲੰਪੀਅਨ ਮੁਖਬੈਨ ਸਿੰਘ , ਓਲੰਪੀਅਨ ਦਵਿੰਦਰ ਸਿੰਘ ਗਰਚਾ, ਓਲੰਪੀਅਨ ਵਰਿੰਦਰ ਸਿੰਘ, ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ, ਸਕੱਤਰ, ਸੁਰਜੀਤ ਹਾਕੀ ਸੁਸਾਇਟੀ ਇਕਬਾਲ ਸਿੰਘ ਸੰਧੂ, ਪ੍ਰਧਾਨ, ਹਾਕੀ ਪੰਜਾਬ ਨਿਤਿਨ ਕੋਹਲੀ, ਅੰਤਰ ਰਾਸ਼ਟਰੀ ਹਾਕੀ ਖਿਡਾਰੀ ਲਖਵਿੰਦਰ ਪਾਲ ਸਿੰਘ ਖੈਰਾ, ਅਮਰੀਕ ਸਿੰਘ ਪਵਾਰ, ਰਾਮ ਪ੍ਰਤਾਪ, ਗੁਰਵਿੰਦਰ ਸਿੰਘ ਬਠਲਾ, ਰਣਬੀਰ ਸਿੰਘ ਟੁੱਟ ਨੇ ਅੱਜ ਹਲਕਾ ਐਮ.ਐਲ.ਏ. ਬਾਵਾ ਹੈਨਰੀ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਕਿ ਜਲੰਧਰ ਦੇ ਸਮੂਹ ਹਾਕੀ ਖਿਡਾਰੀਆਂ ਦੀ ਕਾਫੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਪ੍ਰਵਾਨ ਹੋਣ ਉਪਰੰਤ ਇਸ ਨਵੀਂ ਐਸਟ੍ਰੋਟਰਫ ਦੇ ਲੱਗਣ ਨਾਲ ਜਿੱਥੇ ਉਭਰ ਰਹੇ ਹਾਕੀ ਖਿਡਾਰੀਆਂ ਨੂੰ ਐਸਟ੍ਰੋਟਰਫ ਦੇ ਤਜਬਰਾ ਨਾਲ ਬੇਹਤਰ ਰਿਜਲਟ ਮਿਲਣਗੇ ਉਥੇ ਜਲੰਧਰ ਸ਼ਹਿਰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਦੇ ਯੋਗ ਬਣ ਜਾਵੇਗਾ ।

ਉਹਨਾਂ ਕਿਹਾ ਕਿ ਨੌਜੁਵਾਨ ਹਲਕਾ ਐਮ.ਐਲ.ਏ. ਬਾਵਾ ਹੈਨਰੀ ਦੀ ਉਸਾਰੂ ਸੋਚ ਸਦਕਾ ਜਲੰਧਰ ਵਿਚ ਸਪੋਰਟਸ ਹੱਬ ਦੀ ਉਸਾਰੀ ਕਰਨ ਨਾਲ ਕੇਵਲ ਬੁਨਿਆਦੀ ਢਾਂਚੇ ਦੀ ਹੀ ਉਸਾਰੀ ਨਹੀਂ ਹੋਵੇਗੀ ਬਲਕਿ ਸਾਡੇ ਭਵਿੱਖ ਦੇ ਨਰੋਏ ਸਮਾਜ ਦੀ ਵੀ ਸਿਰਜਣਾ ਹੋਵੇਗੀ ਜਿਸ ਨਾਲ ਯਕੀਨਨ ਤੌਰ ਤੇ ਜਲੰਧਰ ਦੀ ਸਪੋਰਟਸ ਹੱਬ ਹੁਣ ਇਕ ਖੇਡਾਂ ਦੀ ਨਰਸਰੀ ਦੇ ਤੌਰ ਪਰ ਕੰਮ ਕਰੇਗੀ ।

ਵਰਨਣਯੋਗ ਹੈ ਕਿ ਬਰਲਟਨ ਪਾਰਕ ਵਿਖੇ ਸਥਿਤ ਇਸ ਸਪੋਰਟਸ ਹੱਬ ਵਿਚ ਹਾਕੀ ਦੀ ਐਸਟ੍ਰੋਟਰਫ ਤੋਂ ਇਲਾਵਾ ਕ੍ਰਿਕਟ, ਫੁਟਬਾਲ, ਸਕੇਟਿੰਗ, ਵੇਟਲਿਫਟਿੰਗ, ਜੂਡੋ, ਯੋਗਾ, ਬਾਕਸਿੰਗ, ਲਾਨ ਟੈਨਿਸ, ਬਾਸਕਟਬਾਲ, ਟੇਬਲ ਟੇਨਿਸ, ਆਦਿ ਦੇ ਮੈਦਾਨਾਂ ਦੇ ਨਾਲ ਨਾਲ ਸਾਈਕਲ ਤੇ ਜੋਗਿੰਗ ਟ੍ਰੈਕ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION