32.1 C
Delhi
Friday, April 26, 2024
spot_img
spot_img

ਜਲੰਧਰ ’ਚ ਆਲਟੋ ਕਾਰ ਅਤੇ ਟਰੱਕ ’ਚ ਜ਼ਬਰਦਸਤ ਟੱਕਰ, ਦੋ ਦੀ ਜਾਨ ਗਈ

ਯੈੱਸ ਪੰਜਾਬ
ਜਲੰਧਰ, 23 ਦਸੰਬਰ, 2019:

ਕਰਤਾਰਪੁਰ ਦੇ ਪਿੰਡ ਨੌਗੱਜਾ ਕੋਲ ਸੋਮਵਾਰ ਨੂੰ ਟਰੱਕ ਅਤੇ ਕਾਰ ਦਰਮਿਆਨ ਹੋਈ ਭਿਆਨਕ ਟੱਕਰ ਦੇ ਨਤੀਜੇ ਵੱਜੋਂ ਆਲਟੋ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ।

ਇਸ ਟੱਕਰ ਵਿਚ ਆਲਟੋ ਕਾਰ ਦੇ ਪਰਖ਼ਚੇ ਉੱਡ ਗਏ ਅਤੇ ਕਾਰ ਵਿਚ ਸਵਾਰ ਆਰ.ਪੀ.ਐਫ. ਦੇ ਦੋ ਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਹੋਰਨਾਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਚਿੱਟੀ ਆਲਟੋ ਕਾਰ ਨੰਬਰ ਪੀ.ਬੀ. 02 ਡੀ.ਬੀ.8237 ਦੀ ਟੱਕਰ ਗੈਸ ਸਿਲੰਡਰਾਂ ਵਾਲੇ ਟਰੱਕ ਨੰਬਰ ਪੀ.ਬੀ. 02 ਬੀ.ਜੇ. 9997 ਨਾਲ ਹੋਣ ਮਗਰੋਂ ਪੁਲਿਸ ਮੌਕੇ ’ਤੇ ਪੁੱਜੀ।

ਮ੍ਰਿਤਕਾਂ ਵਿਚੋਂ ਇਕ ਦੀ ਪਛਾਣ ਮਦਨ ਸਿੰਘ ਪੁੱਤਰ ਉੱਤਮ ਸਿੰਘ ਵਜੋਂ ਹੋਈ ਹੈ ਜਦਕਿ ਦੂਜੇ ਦੀ ਪਛਾਣ ਰਮਨ ਕੁਮਾਰ ਪੁੱਤਰ ਗੁਰਬਖ਼ਸ਼ ਸਿੰਘ ਵਜੋਂ ਹੋਈ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION