26.7 C
Delhi
Saturday, April 27, 2024
spot_img
spot_img

ਜਖਮੀ ਬੀੜ ਦੇ ਦਰਸ਼ਨ ਕਰਾਉਣ ਦਾ ਸਵਾਗਤ ਪਰ 37 ਸਾਲ ਬਾਅਦ ਕਿਉਂ ?: ਜਥੇਦਾਰ ਹਵਾਰਾ ਕਮੇਟੀ

ਯੈੱਸ ਪੰਜਾਬ
ਅੰਮ੍ਰਿਤਸਰ, 4 ਜੂਨ, 2021 –
ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਨੇ ਜੂਨ 84 ਦੇ ਫ਼ੌਜੀ ਹਮਲੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਜੋ ਫੌਜ ਦੀ ਗੋਲੀ ਨਾਲ ਜ਼ਖਮੀ ਹੋ ਗਈ ਸੀ ਦੇ ਦਰਸ਼ਨ ਸ਼੍ਰੋਮਣੀ ਕਮੇਟੀ ਵੱਲੋਂ ਕਰਾਏ ਜਾਣ ਦਾ ਸਵਾਗਤ ਕੀਤਾ ਹੈ।

ਇਸਦੇ ਨਾਲ ਹੀ ਕਮੇਟੀ ਆਗੂਆਂ ਨੇ ਕਿਹਾ ਕਿ ਪੰਥਕ ਹਲਕਿਆ ਵਿੱਚ ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ ਕਿ 37 ਸਾਲ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ੍ਰੀ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਨੇ ਇਸ ਅਹਿਮ ਹਕੀਕਤ ਤੇ ਪਰਦਾ ਪਾ ਕੇ ਕਿੳ ਰੱਖਿਆ ?

ਦੇਸ਼ ਵਿਦੇਸ਼ ਦੇ ਸਿੱਖ ਇਹ ਜਾਨਣ ਦਾ ਅਧਿਕਾਰ ਰੱਖਦੇ ਹਨ ਕਿ ਸ਼੍ਰੋਮਣੀ ਕਮੇਟੀ ਅਤੇ ਸਿੰਘ ਸਾਹਿਬਾਨ ਦੀ ਕੀ ਮਜਬੂਰੀ ਸੀ ਕਿ ਚਾਰ ਦਹਾਕਿਆਂ ਤੱਕ ਇਸ ਮੁੱਦੇ ਤੇ ਚੁੱਪ ਰਹੇ। ਹਵਾਰਾ ਕਮੇਟੀ ਆਗੂਆਂ ਦਾ ਮੰਨਣਾ ਹੈ ਕਿ ਜਾਣ ਭੁਝ ਕੇ ਇਸ ਤੱਥ ਨੂੰ ਬਾਹਰ ਨਹੀਂ ਆਉਣ ਦਿੱਤਾ ਗਿਆ ਅਤੇ ਹੁਣ ਜੱਦ ਵਿਧਾਨ ਸਭਾ ਚੋਣਾਂ ਨਜ਼ਦੀਕ ਹਨ ਤਾਂ ਇਸ ਸਵੇਦਨਸ਼ੀਲ ਮੁੱਦੇ ਨੂੰ ਸੰਗਤਾਂ ਦੇ ਸਨਮੁਖ ਸਿਆਸੀ ਲਾਭ ਲੈਣ ਲਈ ਮੀਡੀਆ ਵਿੱਚ ਲਿਆਦਾਂ ਗਿਆ ਹੈ।

ਪਹਿਲਾਂ ਹੀ ਬਾਦਲ ਪਰਿਵਾਰ ਬਰਗਾੜੀ ਬੇਅਦਬੀ ਮਸਲੇ, ਕੋਟਕਪੂਰਾ ਗੋਲੀ ਕਾਂਡ ਅਤੇ 328 ਲਾਪਤਾ ਸਰੂਪਾਂ ਦੇ ਦੋਸ਼ਾਂ ਵਿਚ ਘਿਰਿਆ ਹੋਇਆ ਹੈ। ਜਖਮੀ ਬੀੜ ਦੇ 37 ਸਾਲਾ ਬਾਅਦ ਦਰਸ਼ਨ ਕਰਾਉਣ ਨਾਲ ਬਾਦਲਕਿਆ ਨੇ ਸਿੱਖਾਂ ਦਾ ਧਿਆਨ ਆਪਣੇ ਤੇ ਲੱਗੇ ਹੋਏ ਦੋਸ਼ਾਂ ਤੋਂ ਹਟਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੈ।

ਕਮੇਟੀ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ ਨੇ ਕਿਹਾ ਕਿ ਦਰਬਾਰ ਸਾਹਿਬ ਤੇ ਫ਼ੌਜੀ ਹਮਲਾ ਕਾਂਗਰਸ ਨੇ ਕੀਤਾ, ਭਾਜਪਾ ਨੇ ਕਰਵਾਇਆ ਤੇ ਕੁਝ ਗੱਦਾਰ ਅਕਾਲੀਆਂ ਜਿਨ੍ਹਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਹੈ ਦੀ ਸਹਿਮਤੀ ਨਾਲ ਹੋਇਆ ਸੀ।

ਬਾਦਲਕੇ ਕੇਵਲ ਕਾਂਗਰਸ ਨੂੰ ਦੋਸ਼ੀ ਮੰਨਦੇ ਹਨ ਪਰ ਪੰਥ ਦਾ ਵੱਡਾ ਹਿੱਸਾ ਭਾਜਪਾ ਤੇ ਬਾਦਲਕਿਆ ਨੂੰ ਵੀ ਦੋਸ਼ੀ ਮੰਨਦਾ ਹੈ। ਹਵਾਰਾ ਕਮੇਟੀ ਨੇ ਬੀੜ ਸਾਹਿਬ ਦੇ ਦਰਸ਼ਨ ਕਰਾਉਣ ਵੇਲੇ ਗੁਰਮੀਤ ਰਾਮ ਰਹੀਮ ਨੂੰ ਬਿਨ ਮੰਗੇ ਮੁਆਫੀ ਦੇਣ ਵਾਲੇ ਪੰਥ ਦੇ ਦੋਸ਼ੀ ਗੁਰਮੁਖ ਸਿੰਘ ਨੂੰ ਇਹ ਸੇਵਾ ਨਿਭਾਏ ਜਾਣ ਤੇ ਸਖ਼ਤ ਇਤਰਾਜ ਕਰਦਿਆਂ ਕਿਹਾ ਕਿ ਬਾਦਲਕੇ ਗੁਰਮੁਖ ਸਿੰਘ ਨੂੰ ਜਨਤਕ ਰੂਪ ਵਿੱਚ ਪੇਸ਼ ਕਰਕੇ ਉਸਦੇ ਅਤੇ ਆਪਣੇ ਪਾਪਾਂ ਨੂੰ ਧੋਣ ਦਾ ਯਤਨ ਕਰ ਰਹੇ ਹਨ ਜੋ ਸੰਭਵ ਨਹੀਂ ਹੈ।

ਹਵਾਰਾ ਕਮੇਟੀ ਦੇ ਸੁਖਰਾਜ ਸਿੰਘ ਵੇਰਕਾ, ਬਲਦੇਵ ਸਿੰਘ ਔਲਖ, ਰਘਬੀਰ ਸਿੰਘ ਭੁੱਚਰ, ਜਸਪਾਲ ਸਿੰਘ ਪੁਤਲੀਘਰ, ਬਲਜੀਤ ਸਿੰਘ ਭਾਓ, ਗੁਰਮੀਤ ਸਿੰਘ ਬੱਬਰ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਆਸੀਕਰਣ ਕਰਨ ਵਾਲੀਆਂ ਧਿਰਾਂ ਤੋਂ ਸੁਚੇਤ ਰਹਿਣ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION