37.1 C
Delhi
Saturday, April 27, 2024
spot_img
spot_img

ਛੱਡਣਾ ਪਾਣੀ ਪਿਆ ਭਾਖੜੇ ਡੈਮ ਤਰਫੋਂ, ਫਿਰ ਤੋਂ ਲੱਗਾ ਪੰਜਾਬ ਨੂੰ ਆਉਣ ਬੇਲੀ

ਅੱਜ-ਨਾਮਾ

ਛੱਡਣਾ ਪਾਣੀ ਪਿਆ ਭਾਖੜੇ ਡੈਮ ਤਰਫੋਂ,
ਫਿਰ ਤੋਂ ਲੱਗਾ ਪੰਜਾਬ ਨੂੰ ਆਉਣ ਬੇਲੀ।

ਨੇੜਲੇ ਪਿੰਡਾਂ ਦੇ ਅੰਦਰ ਆ ਝੱਟ ਪਹੁੰਚਾ,
ਲੱਗਾ ਫੇਰ ਆ ਮੁਸ਼ਕਲ ਵਧਾਉਣ ਬੇਲੀ।

ਡੁੱਬੀ ਪਹਿਲਾਂ ਦੀ ਫਸਲ ਸੀ ਖੇਤ ਅੰਦਰ,
ਔਖਾ ਈ ਜਾਨ ਤੇ ਮਾਲ ਬਚਾਉਣ ਬੇਲੀ।

ਛੱਡਿਆ ਪੌਂਗ ਦੇ ਡੈਮ ਤੋਂ ਗਿਆ ਜਿਹੜਾ,
ਲੱਗਾ ਏ ਲੋਕਾਂ ਦੀ ਰੋਟੀ ਛੁਡਾਉਣ ਬੇਲੀ।

ਦੋਵੇਂ ਤਰਫ ਤੋਂ ਉੱਛਲਦਾ ਪਿਆ ਪਾਣੀ,
ਮਾਝੇ-ਮਾਲਵੇ ਦੀ ਔਖੀ ਹੈ ਘੜੀ ਬੇਲੀ।

ਦੋਆਬਾ ਦੋਵਾਂ ਦੇ ਐਨ ਵਿਚਕਾਰ ਬੇਲੀ,
ਮੁਸ਼ਕਲ ਓਸ ਦੀ ਹੋਰ ਆ ਬੜੀ ਬੇਲੀ।

-ਤੀਸ ਮਾਰ ਖਾਂ
ਅਗਸਤ 17, 2023

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION