32.8 C
Delhi
Tuesday, May 21, 2024
spot_img
spot_img

ਚੰਨੀ ਨੇ ਸਿੱਧੂ ਦੇ ਹੱਕ ਵਿੱਚ ਅੰਮ੍ਰਿਤਸਰ ਵਿੱਚ ਕੀਤਾ ਰੋਡ ਸ਼ੋਅ; ਕਿਹਾ ਬਹੁਤ ਵੱਡੀ ਲੀਡ ’ਤੇ ਜਿੱਤਣਗੇ ਸਿੱਧੂ

ਯੈੱਸ ਪੰਜਾਬ
ਅੰਮ੍ਰਿਤਸਰ, 17 ਫ਼ਰਵਰੀ, 2022:
ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਹਲਕੇ ਅੰਮ੍ਰਿਤਸਰ ਪੂਰਬੀ ਵਿੱਚ ਉਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।

ਸ: ਚੰਨੀ ਅਤੇ ਸ: ਸਿੱਧੂ ਇਕੋ ਵਾਹਨ ’ਤੇ ਸਵਾਰ ਹੋ ਕੇ ਬਾਹਾਂ ਵਿੱਚ ਬਾਹਾਂ ਪਾਈ ਰੋਡ ਸ਼ੋਅ ਕਰਦੇ ਨਜ਼ਰ ਆਏ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਚੰਨੀ ਨੇ ਕਿਹਾ ਕਿ ‘ਇਸ ਵੇਲੇ ਹਰ ਪਾਸੇ ਸਾਡਾ ਚੰਨੀ, ਸਾਡਾ ਚੰਨੀ ਹੋ ਰਹੀ ਹੈ ਅਤੇ ਕਾਂਗਰਸ ਦੀ ਪੰਜਾਬ ਭਰ ਵਿੱਚ ਇਕਤਰਫ਼ਾ ਲਹਿਰ ਚੱਲ ਰਹੀ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਵੱਡੀ ਜਿੱਤ ਵੱਲ ਵੱਧ ਰਹੀ ਹੈ ਅਤੇ ਉਹ ਖੁਦ ਸ:ਸਿੱਧੂ ਅਤੇ ਕਾਂਗਰਸ ਦੇ ਸਾਰੇ ਹੋਰ ਆਗੂ ਮਿਲ ਕੇ ਕਾਂਗਰਸ ਦੀ ਜਿੱਤ ਲਈ ਕੰਮ ਕਰ ਰਹੇ ਹਨ।

ਸ: ਸਿੱਧੂ ਦੇ ਹੱਕ ਵਿੱਚ ਪ੍ਰਚਾਰ ਕੀਤੇ ਜਾਣ ਬਾਰੇ ਪੁੱਛਿਆਂ ਸ: ਚੰਨੀ ਨੇ ਕਿਹਾ ਕਿ ਉਹ ਸਾਡੀ ਪਾਰਟੀ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੇ ਬਹੁਤ ਖੁਸ਼ੀ ਖੁਸ਼ੀ ਪ੍ਰਚਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸ: ਸਿੱਧੂ ਬਹੁਤ ਵੱਡੀ ਲੀਡ ’ਤੇ ਜਿੱਤਣਗੇ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION