29.1 C
Delhi
Saturday, April 27, 2024
spot_img
spot_img

‘ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ’ਚ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ ਗਿੱਪੀ ਅਤੇ ਸਰਗੁਨ ਦੀ ‘ਕੈਮਿਸਟਰੀ’

ਚੰਡੀਗੜ੍ਹ, 27 ਮਈ, 2019 –

ਸਾਲ ਦੀ ਸਭ ਤੋਂ ਜਿਆਦਾ ਉਡੀਕੀ ਜਾਣ ਵਾਲੀ ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਹੁਣ ਰਿਲੀਜ਼ ਹੋ ਚੁੱਕੀ ਹੈ। ਅਤੇ ਇਹ ਕਹਿਣਾ ਬਿਲਕੁਲ ਵੀ ਗ਼ਲਤ ਨਹੀਂ ਹੋਵੇਗਾ ਕਿ ਇਹ ਹੁਣ ਤੱਕ ਦੀ ਪੋਲੀਵੁਡ ਦੀ ਸਭ ਤੋਂ ਵਧੀਆ ਰੋਮ-ਕੋਮ ਹੈ। ਪੰਜਾਬੀ ਫ਼ਿਲਮਾਂ ਹਮੇਸ਼ਾ ਤੋਂ ਹੀ ਮਲਟੀ ਸਟਾਰ ਰਹੀਆਂ ਹਨ। ਇਸੇ ਟਰੇਂਡ ਨੂੰ ਤੋੜਦੇ ਹੋਏ, ਲਿਓਸਟ੍ਰਾਇਡ ਏੰਟਰਟੇਨਮੇੰਟ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਰਿਲੀਜ਼ ਕੀਤੀ ਹੈ ਜਿਸ ਚ ਸਿਰਫ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਹਨ।

ਅਤੇ ਇਹ ਵੀ ਪਹਿਲੀ ਵਾਰ ਹੈ ਕਿ ਕੋਈ ਪੰਜਾਬੀ ਫਿਲਮ ਸਿਰਫ ਇੱਕ ਦਿਨ ਦੀ ਕਹਾਣੀ ਨੂੰ ਬਿਆਨ ਕਰ ਰਹੀ ਹੈ। ਸਾਰੀ ਫਿਲਮ ਚ ਦੋਨੋਂ ਕਿਰਦਾਰ ਇੱਕ ਹੀ ਕਪੜਿਆਂ ਚ ਹਨ ਜੋ ਦਰਸ਼ਕਾਂ ਦਾ ਖਾਸ ਧਿਆਨ ਖਿੱਚ ਰਹੀ ਹੈ। ਇਹ ਫਿਲਮ ਕਹਾਣੀ, ਅਦਾਕਾਰੀ, ਕਾਮੇਡੀ ਅਤੇ ਸੰਗੀਤ ਹਰ ਪੱਖੋਂ ਜਬਰਦਸਤ ਹੈ।

ਫਿਰ ਵੀ ਫਿਲਮ ਚ ਸਭ ਤੋਂ ਜਿਆਦਾ ਉਜਾਗਰ ਹੁੰਦੀ ਹੈ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਕੈਮਿਸਟ੍ਰੀ। ਇਹਨਾਂ ਦੋਨਾਂ ਦੀ ਕੈਮਿਸਟ੍ਰੀ ਦਰਸ਼ਕਾਂ ਵਲੋਂ ਸਭ ਤੋਂ ਜਿਆਦਾ ਸਰਾਹੀ ਜਾ ਰਹੀ ਹੈ। ਫਿਲਮ ਦੇ ਟ੍ਰੇਲਰ ਦੇ ਰਿਲੀਜ਼ ਦੇ ਨਾਲ ਹੀ ਦਰਸ਼ਕ ਫਿਲਮ ਨੂੰ ਦੇਖਣ ਲਈ ਉਤਸਾਹਿਤ ਸਨ ਅਤੇ ਖੁਸ਼ਕਿਸਮਤੀ ਨਾਲ ਫਿਲਮ ਨੇ ਦਰਸ਼ਕਾਂ ਨੂੰ ਬਿਲਕੁਲ ਵੀ ਨਿਰਾਸ਼ ਨਹੀਂ ਕੀਤਾ ਹੈ। ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਦੋਸਤੀ ਅਤੇ ਕਾਮੇਡੀ ਟਾਇਮਿੰਗ ਦਰਸ਼ਕਾਂ ਨੂੰ ਖੂਬ ਹਸਾਉਂਦੀ ਅਤੇ ਆਪਣੇ ਨਾਲ ਜੋੜਦੀ ਹੈ।

ਸਿਰਫ ਫਿਲਮ ਚ ਹੀ ਨਹੀਂ ਬਲਕਿ ਪ੍ਰਮੋਸ਼ਨਸ ਦੇ ਦੌਰਾਨ ਵੀ ਦੋਨਾਂ ਨੇ ਖੂਬ ਮਸਤੀ ਕੀਤੀ। ਇਹਨਾਂ ਦੀ ਕੈਮਿਸਟ੍ਰੀ ਦੇ ਬਿਨਾ ਗਿੱਪੀ ਗਰੇਵਾਲ ਦੀ ਅੰਮ੍ਰਿਤਸਰੀ ਬੋਲੀ ਤੇ ਪਕੜ ਨੇ ਫਿਲਮ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ ਅਤੇ ਦੋਨੋ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਆਪਣੇ ਆਪਣੇ ਕਿਰਦਾਰਾਂ #ਅੰਬਰਸਰੀਆ ਅਤੇ ‘ਚੰਡੀਗੜ੍ਹ ਵਾਲੀ ਚ ਬਿਲਕੁਲ ਰੱਚ ਗਏ।

ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਕਰਨ ਆਰ ਗੁਲਿਆਨੀ ਨੇ ਅਤੇ ਸੁਮੀਤ ਦੱਤ, ਈਰਾ ਦੱਤ ਅਤੇ ਅਨੁਪਮਾ ਕਟਕਰ ਨੇ ਇਸਨੂੰ ਪ੍ਰੋਡਿਊਸ ਕੀਤਾ ਹੈ।

ਇਸ ਫਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਕੀਤਾ ਹੈ। ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ 24 ਮਈ ਨੂੰ ਰਿਲੀਜ਼ ਹੋ ਚੁੱਕੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION