36.1 C
Delhi
Tuesday, May 21, 2024
spot_img
spot_img

ਚੜ੍ਹਿਆ ਆਵੇ ਕੋਰੋਨਾ ਹੈ ਫੇਰ ਸੁਣਿਆ, ਤਰਫੋਂ ਚੀਨ ਦੇ ਖਬਰ ਗਈ ਆ ਮੀਆਂ

ਅੱਜ-ਨਾਮਾ

ਚੜ੍ਹਿਆ ਆਵੇ ਕੋਰੋਨਾ ਹੈ ਫੇਰ ਸੁਣਿਆ,
ਤਰਫੋਂ ਚੀਨ ਦੇ ਖਬਰ ਗਈ ਆ ਮੀਆਂ।

ਆਇਆ ਨਵਾਂ ਉਬਾਲਾ ਹੈ ਚੀਨ ਅੰਦਰ,
ਫਿਕਰ ਦਿੱਤਾ ਫਿਰ ਚੀਨ ਨੂੰ ਲਾ ਮੀਆਂ।

ਭਾਰਤ ਸਰਕਾਰ ਹੈ ਆਖਦੀ ਸਾਫ ਏਥੇ,
ਬਚਿਆ ਜਾਂਦਾ ਤਾਂ ਕਰੋ ਬਚਾਅ ਮੀਆਂ।

ਅਗੇਤੀ ਰੱਖੋ ਜੀ ਚੌਕਸੀ ਮੁਲਕ ਵਾਸੀ,
ਸਕੇ ਨਹੀਂ ਜੜ੍ਹਾਂ ਹੀ ਰੋਗ ਜਮਾ ਮੀਆਂ।

ਪਿਛਲੀ ਮਾਰ ਦਾ ਭੁੱਲਿਆ ਪਿਆ ਚੇਤਾ,
ਮੰਨਦੇ ਮੂਰਖ ਨੇ ਫੇਰ ਅਫਵਾਹ ਮੀਆਂ।

ਛੱਡ`ਤੀ ਚੌਕਸੀ ਪਵੇ ਨਾ ਫੇਰ ਮਹਿੰਗੀ,
ਹੋ ਜਾਏ ਕਦੇ ਨਾ ਜਾਂਦੀਏ ਜਾਹ ਮੀਆਂ।

-ਤੀਸ ਮਾਰ ਖਾਂ
ਦਸੰਬਰ 22, 2022

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION