26.7 C
Delhi
Saturday, April 27, 2024
spot_img
spot_img

ਚੌਧਰੀ ਸੰਤੋਖ਼ ਸਿੰਘ ਨੂੰ ਦਿੱਲੀ ਸਟੇਜ ’ਤੇ ਨਾ ਚੜ੍ਹਣ ਦਿੱਤਾ, ਜਲੰਧਰ ਦੇ ਕਾਂਗਰਸ ਐਮ.ਪੀ. ਦੇ ਪੱਲੇ ਪਈ ਨਮੋਸ਼ੀ – ਵੀਡੀਉ ਵਾਇਰਲ

ਯੈੱਸ ਪੰਜਾਬ
ਨਵੀਂ ਦਿੱਲੀ, 21 ਅਗਸਤ, 2019:

ਜਲੰਧਰ ਦੇ ਕਾਂਗਰਸ ਐਮ.ਪੀ. ਚੌਧਰੀ ਸੰਤੋਖ਼ ਸਿੰਘ ਨੂੰ ਅੱਜ ਨਵੀਂ ਦਿੱਲੀ ਵਿਚ ਉਸ ਵੇਲੇ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦ ਉਨ੍ਹਾਂ ਦੇ ਆਪਣੇ ਹੀ ਸਮਾਜ ਦੇ ਲੋਕਾਂ ਨੇ ਉਹਨਾਂ ਨੂੂੰ ਦਿੱਲੀ ਵਿਚ ਲਗਾਏ ਗਏ ਧਰਨੇ ਦੀ ਸਟੇਜ ’ਤੇ ਹੀ ਨਾ ਚੜ੍ਹਣ ਦਿੱਤਾ।

ਇਸ ਸੰਬਧੀ ਇਕ ਵੀਡੀਉ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਤੁਗਲਕਾਬਾਦ ਵਿਚ ਸ੍ਰੀ ਗੁਰੂ ਰਵਿਦਾਸ ਮੰਦਿਰ ਢਾਹੇ ਜਾਣ ਦੇ ਵਿਰੋਧ ਵਿਚ ਅੱਜ ਦੇਸ਼ ਭਰ ਤੋਂ ਰਵਿਦਾਸ ਭਾਈਚਾਰੇ ਨਾਲ ਸੰਬੰਧਤ ਧਾਰਮਿਕ, ਰਾਜਸੀ, ਸਮਾਜਿਕ ਆਗੂਆਂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਪ੍ਰਦਰਸ਼ਨ ਕਾਰੀ ਵੱਖ ਵੱਖ ਸੂਬਿਆਂ ਤੋਂ ਦਿੱਲੀ ਪਹੁੰਚੇ ਸਨ।

ਵੀਡੀਉ ਵੇਖ਼ਿਆਂ ਪਤਾ ਲੱਗਦਾ ਹੈ ਕਿ ਚੌਧਰੀ ਸੰਤੋਖ਼ ਸਿੰਘ ਜਦ ਇਸ ਸਟੇਜ ’ਤੇ ਚੜ੍ਹਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਰੋਕ ਦਿੱਤਾ ਜਾਂਦਾ ਹੈ।

ਜਾਣਕਾਰ ਸੂਤਰਾਂ ਅਨੁਸਾਰ ਸ੍ਰੀ ਚੌਧਰੀ ਨੂੰ ਇਹ ਕਹਿ ਕੇ ਸਟੇਜ ’ਤੇ ਚੜ੍ਹਣ ਤੋਂ ਮਨ੍ਹਾਂ ਕੀਤਾ ਗਿਆ ਕਿ ਉਹ ਆਪਣੇ ਹਲਕੇ ਅਤੇ ਸੂਬੇ ਵਿਚ ਤਾਂ ਦਲਿਤਾਂ ਦੀ ਆਵਾਜ਼ ਲੋੜ ਪੈਣ ’ਤੇ ਨਹੀਂ ਉਠਾਉਂਦੇ ਅਤੇ ਇਸ ਤਰ੍ਹਾਂ ਇੱਥੇ ਉਨ੍ਹਾਂ ਸਟੇਜ ’ਤੇ ਚੜ੍ਹ ਕੇ ਕੀ ਕਰਨਾ ਹੈ।

ਵਾਇਰਲ ਵੀਡੀਉ ਵਿਚ ਸ੍ਰੀ ਚੌਧਰੀ ਕੁਝ ਚਿਰ ਸਟੇਜ ’ਤੇ ਚੜ੍ਹਣ ਤੋਂ ਉਨ੍ਹਾਂ ਨੂੂੰ ਰੋਕਣ ਵਾਲਿਆਂ ਨਾਲ ਬਹਿਸ ਕਰਦੇ ਨਜ਼ਰ ਆਉਂਦੇ ਹਨ ਅਤੇ ਫ਼ਿਰ ਨਿਰਾਸ਼ਾ ਪੱਲੇ ਪੈਂਦੀ ਵੇਖ਼ ਉਲਟੇ ਪੈਰੀਂ ਵਾਪਿਸ ਹੋ ਜਾਂਦੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION