37.1 C
Delhi
Saturday, April 27, 2024
spot_img
spot_img

ਚਰਚਾ ਵਿੱਚ ਵਿਧਾਇਕ ਹੈ ਇੱਕ ਆਇਆ, ਭ੍ਰਿਸ਼ਟਾਚਾਰ ਦੀ ਖਬਰ ਫਿਰ ਆਈ ਮੀਆਂ

ਅੱਜ-ਨਾਮਾ

ਚਰਚਾ ਵਿੱਚ ਵਿਧਾਇਕ ਹੈ ਇੱਕ ਆਇਆ,
ਭ੍ਰਿਸ਼ਟਾਚਾਰ ਦੀ ਖਬਰ ਫਿਰ ਆਈ ਮੀਆਂ।

ਮਾਇਆ ਹੱਥੀਂ`ਤੇ ਫੜੀ ਨਹੀਂ ਆਪ ਉਸ ਨੇ,
ਮਿੱਤਰ ਨੂੰ ਕਹਿੰਦੇ ਆ ਗਈ ਫੜਾਈ ਮੀਆਂ।

ਪਾਰਟੀ ਰੱਖੇ ਜਾਂ ਕੱਢ ਦਏ ਬਾਹਰ ਉਸ ਨੂੰ,
ਬਦਨਾਮੀ ਕਾਫੀ ਆ ਓਸ ਕਰਵਾਈ ਮੀਆਂ।

ਰੱਖਿਆ ਉਹਨੂੰ ਤਾਂ ਹੋਰਾਂ ਵੀ ਸੁਧਰਨਾ ਨਹੀਂ,
ਜਾਣੀ ਬੱਸ ਇਹੋ ਜਿਹੀ ਖੇਹ ਉਡਾਈ ਮੀਆਂ।

ਹਰ ਇੱਕ ਨਜ਼ਰ ਹੀ ਲੱਗੀ ਪਈ ਪੈਂਤੜੇ `ਤੇ,
ਕੱਢਣਾ ਏ ਬਾਹਰ ਜਾਂ ਝਿੜਕ ਬਚਾਵਣਾ ਈ।

ਕਰੀ ਗਈ ਢਿੱਲ ਤਾਂ ਜਾਣੇ ਨੇ ਵਿਗੜ ਬਾਕੀ,
ਮੁਸ਼ਕਲ ਹੋਊ ਫਿਰ ਲੋਕਾਂ ਕੋਲ ਜਾਵਣਾ ਈ।

-ਤੀਸ ਮਾਰ ਖਾਂ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION