ਅੱਜ-ਨਾਮਾ
ਘਿਰ ਗਈ ਸਾਧਵੀ ਤਾਜ਼ਾ ਬਿਆਨ ਦੇ ਕੇ,
ਠੀਕ ਕਰਨ ਲਈ ਕੈਂਸਰ ਦਾ ਰੋਗ ਭਾਈ।
ਛੱਡ ਦਿਓ ਆਖੇ ਦਵਾਈ ਤੇ ਟੀਕਿਆਂ ਨੂੰ,
ਲਾਇਓ ਗਾਂਵਾਂ ਦੇ ਮੂਤਰ ਦਾ ਭੋਗ ਭਾਈ।
ਨਾਲੇ ਕਹਿੰਦੀ ਕਿ ਹੋ ਗਿਆ ਜਦੋਂ ਕੈਂਸਰ,
ਅਸਾਂ ਵੀ ਇਹੋ ਸੀ ਜਾਣਿਆ ਯੋਗ ਭਾਈ।
ਮਾਹਰ ਕੈਂਸਰ ਦੇ ਬੋਲ ਫਿਰ ਪਏ ਓਧਰ,
ਕਿਹਾ, ਐਵੇਂ ਭਰਮਾਓ ਨਹੀਂ ਲੋਗ ਭਾਈ।
ਗਊ ਮੂਤਰ ਵਿੱਚ ਕੋਈ ਨਹੀਂ ਤੱਤ ਐਸਾ,
ਜਿਹੜਾ ਕੈਂਸਰ ਨੂੰ ਕਰੇ ਕੁਝ ਠੀਕ ਭਾਈ।
ਜੇ ਕੋਈ ਹੈਗਾ ਤਾਂ ਆਓ ਜੀ ਕਰੋ ਸਾਬਤ,
ਮਿਥੀਏ ਟੈੱਸਟ ਲਈ ਝੱਟ ਤਰੀਕ ਭਾਈ।
-ਤੀਸ ਮਾਰ ਖਾਂ
ਮਈ, 09, 2019