ਅੱਜ-ਨਾਮਾ
ਘਪਲਾ ਕਣਕ ਦਾ ਹੋ ਗਿਆ ਬਹੁਤ ਵੱਡਾ,
ਵੱਡਿਆਂ ਘਰਾਂ `ਤੇ ਦੋਸ਼ ਗਏ ਲੱਗ ਬੇਲੀ।
ਕਰਦੇ ਰਹਿੰਦੇ ਉਹ ਆਖਰ ਦੇ ਕੰਮ ਮਾੜੇ,
ਬਾਹਰੋਂ ਭਲੇ ਜਿਹੜੇ, ਅੰਦਰੋਂ ਠੱਗ ਬੇਲੀ।
ਦਿੱਸਿਆ ਧੂੰਆਂ ਚਿੰਗਾੜੀ ਹੈ ਫੇਰ ਦਿੱਸੀ,
ਭੜਕੀ ਚਰਚਿਆਂ ਦੀ ਪਿੱਛੋਂ ਅੱਗ ਬੇਲੀ।
ਦਿੰਦਾ ਆਗੂ ਸਫਾਈਆਂ ਵੀ ਬਹੁਤ ਭਾਵੇਂ,
ਉਹਦਾ ਕਰਦਾ ਯਕੀਨ ਨਹੀਂ ਜੱਗ ਬੇਲੀ।
ਰਹਿੰਦਾ ਸਮਾਂ ਨਾ ਚੋਣ ਦੇ ਵਿੱਚ ਬਾਹਲਾ,
ਵੜਨਾ ਜਨਤਾ ਦੇ ਪਊ ਵਿਚਕਾਰ ਬੇਲੀ।
ਹਾਲਤ ਜਿੱਦਾਂ ਦੀ ਜਾਪਦੀ ਬਣਨ ਲੱਗੀ,
ਕਿਸ਼ਤੀ ਔਖੀ ਹੈ ਪਹੁੰਚਣੀ ਪਾਰ ਬੇਲੀ।
-ਤੀਸ ਮਾਰ ਖਾਂ
ਅਗਸਤ 10, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ