ਅੱਜ-ਨਾਮਾ
ਗੜਬੜ ਜਿਹੜੇ ਪੰਜਾਬ ਦੀ ਨਿੱਤ ਦੱਸਣ,
ਹਰਿਆਣੇ ਵੱਲ ਨੂੰ ਰਹੇ ਨਾ ਝਾਕ ਮੀਆਂ।
ਜਿਹੜੇ ਸਭ ਹਰਿਆਣੇ ਦਾ ਬੁਰਾ ਆਖਣ,
ਫੋਲਦੇ ਨਹੀਂ ਹਿਮਾਚਲ ਦੀ ਡਾਕ ਮੀਆਂ।
ਰਾਜਸਥਾਨ ਜਾਂ ਵੇਖੋ ਕੋਈ ਰਾਜ ਅਗਲਾ,
ਹਰ ਥਾਂ ਲੁਟੇਰਿਆਂ ਦੇ ਬੈਠੇ ਸਾਕ ਮੀਆਂ।
ਕਰੀਏ ਚਰਚਾ ਤਾਂ ਸੁਣਦੀਆਂ ਹਨ ਕੰਧਾਂ,
ਮੂੰਹੋਂ ਕੁਝ ਔਖੜਾ ਬੋਲਣਾ ਵਾਕ ਮੀਆਂ।
ਹਰ ਥਾਂ ਚੋਰਾਂ ਦੀ ਆਪੋ ਵਿੱਚ ਸਾਂਝ ਪੱਕੀ,
ਮਿਲ ਕੇ ਬਚਣ ਦੇ ਲੱਭਣਗੇ ਰਾਹ ਮੀਆਂ।
ਨੁੱਕਰੇ ਲਾਇਆ ਈ ਦੀਨ ਈਮਾਨ ਇਨ੍ਹਾਂ,
ਨਹੀਂ ਕੁਸਕਣ ਦੀ ਓਸ ਦੀ ਵਾਹ ਮੀਆਂ।
-ਤੀਸ ਮਾਰ ਖਾਂ
ਅਗਸਤ 18, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ