27.1 C
Delhi
Saturday, April 27, 2024
spot_img
spot_img

ਗ੍ਰਾਮ ਸਭਾਵਾਂ ਖ਼ੇਤੀ ਬਿੱਲਾਂ ਦੇ ਖ਼ਿਲਾਫ਼ ਕਾਰਗਰ ਹਥਿਆਰ ਸਾਬਤ ਹੋਣਗੀਆਂ: ਭਗਵੰਤ ਮਾਨ

ਸੰਗਰੂਰ, 30 ਸਤੰਬਰ 2020:
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗ੍ਰਾਮ ਸਭਾਵਾਂ ਨੂੰ ਪਿੰਡ ਦੀ ਪਾਰਲੀਮੈਂਟ ਅਤੇ ਲੋਕਤੰਤਰ ਦੀਆਂ ਜੜਾਂ ਕਰਾਰ ਦਿੰਦੇ ਹੋਏ ਇਹਨਾਂ ਨੂੰ ਖੇਤੀ ਬਿੱਲਾਂ ਦੇ ਖ਼ਿਲਾਫ਼ ਕਾਰਗਰ ਹਥਿਆਰ ਦੱਸਿਆ।

ਭਗਵੰਤ ਮਾਨ ਅੱਜ ਇੱਥੇ ਬੁੱਧਵਾਰ ਨੂੰ ਘਰਾਚੋਂ ਪਿੰਡ ਦੀ ਗ੍ਰਾਮ ਸਭਾ ਵਿਖੇ ਇਕੱਠੇ ਹੋਏ ਸਮੂਹ ਵਰਗਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਹੈ ਇਸ ਵਿਚ ਸਾਰੀਆਂ ਪਾਰਟੀਆਂ, ਸਮੂਹ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹਿੱਸਾ ਲੈ ਸਕਦੇ ਹਨ।

ਇਸ ਗ੍ਰਾਮ ਸਭਾ ਵਿੱਚ ਪਿੰਡ ਦਾ ਹਰ ਵੋਟਰ ਜਿਸ ਦੀ ਉਮਰ 18 ਸਾਲ ਤੋਂ ਉੱਪਰ ਹੁੰਦੀ ਹੈ, ਆਪਣੇ ਆਪ ਹੀ ਇਸ ਦਾ ਮੈਂਬਰ ਨਾਮਜ਼ਦ ਹੋ ਜਾਂਦਾ ਹੈ।

ਇਸ ਪਿੱਛੋਂ ਕਿਸੇ ਵੀ ਮੁੱਦੇ ‘ਤੇ ਵੋਟਿੰਗ ਕਰਵਾਈ ਜਾਂਦੀ ਹੈ ਅਤੇ ਨਤੀਜਾ ਕੱਢਿਆ ਜਾਂਦਾ ਹੈ ਅਤੇ ਇਸ ਸਾਰੀ ਪ੍ਰਕਿਰਿਆ ਨੂੰ ਪੰਚਾਇਤ ਦੇ ਕਾਰਵਾਈ ਰਜਿਸਟਰ ਵਿੱਚ ਲਿਖਿਆ ਜਾਂਦਾ ਹੈ ਜੋ ਇੱਕ ਕਾਨੂੰਨੀ ਦਸਤਾਵੇਜ਼ ਬਣ ਜਾਂਦਾ ਹੈ ਅਤੇ ਮਾਣਯੋਗ ਸੁਪਰੀਮ ਕੋਰਟ ਤੱਕ ਇਹ ਦਸਤਾਵੇਜ਼ ਪ੍ਰਵਾਨ ਹੁੰਦਾ ਹੈ, ਕਿਉਂਕਿ ਇਹ ਸਿੱਧੇ ਤੌਰ ‘ਤੇ ਲੋਕਾਂ ਦੀ ਰਾਇ ਹੁੰਦੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕਿਸੇ ਪਿੰਡ ਦੀ ਪੰਚਾਇਤ ਦਾ ਫ਼ੈਸਲਾ ਪਿੰਡ ਵਾਸੀਆਂ ਨੂੰ ਸਹੀ ਨਹੀਂ ਲੱਗਦਾ ਜਾਂ ਪੰਚਾਇਤ ਨੇ ਗ਼ਲਤ ਮਤਾ ਪਾਸ ਕਰ ਦਿੱਤਾ ਹੈ ਤਾਂ ਪਿੰਡ ਵਾਸੀ ਗ੍ਰਾਮ ਸਭਾ ਬੁਲਾ ਕੇ ਮਤੇ ‘ਤੇ ਵਿਚਾਰ-ਚਰਚਾ ਕਰ ਸਕਦੇ ਹਨ ਅਤੇ ਜੇਕਰ ਮਤੇ ਦੇ ਖ਼ਿਲਾਫ਼ ਜ਼ਿਆਦਾ ਸੰਖਿਆ ਵਿਚ ਪਿੰਡ ਵਾਸੀ ਖ਼ਿਲਾਫ਼ ਹਨ ਤਾਂ ਪੰਚਾਇਤ ਦਾ ਫ਼ੈਸਲਾ ਬਦਲਿਆ ਜਾ ਸਕਦਾ ਹੈ। ਮਾਨ ਨੇ ਕਿਹਾ ਕਿ ਗ੍ਰਾਮ ਸਭਾ ਪੰਚਾਇਤ ਤੋਂ ਵੱਡੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਗਰਾਮ ਸਭਾ ਇੱਕ ਬਹੁਤ ਵੱਡਾ ਸਬੂਤ ਹੁੰਦਾ ਹੈ। ਜਿਸ ਨੂੰ ਕੋਈ ਵੀ ਅਣਦੇਖਿਆ ਨਹੀਂ ਕਰ ਸਕਦਾ। ਲੋਕ ਉਨ੍ਹਾਂ ਕਿਹਾ ਕਿ ਅਸੀਂ ਸਮੁੱਚੇ ਪੰਜਾਬ ਦੇ 12 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੀਡੀਆ ਰਾਹੀਂ ਅਪੀਲ ਕਰਦੇ ਹਾਂ ਕਿ ਉਹ ਵੀ ਆਪੋ ਆਪਣੇ ਪਿੰਡਾਂ ਵਿੱਚ ਗਾ੍ਰਮ ਸਭਾਵਾਂ ਦੇ ਇਜਲਾਸ ਤੁਰੰਤ ਬੁਲਾਉਣ ਅਤੇ ਤਿੰਨੋਂ ਖੇਤੀ ਵਿਰੋਧੀ ਆਰਡੀਨੈਂਸਾਂ ਦੇ ਖ਼ਿਲਾਫ਼ ਮਤੇ ਪਾਉਣ ਤਾਂ ਕਿ ਦੇਸ ਦੇ ਅੰਨਦਾਤਾ ਕਿਸਾਨਾਂ ਨੂੰ ਬਚਾਇਆ ਜਾ ਸਕੇ।

ਭਗਵੰਤ ਮਾਨ ਨੇ ਕਿਹਾ, ” ਕਹਿੰਦੇ ਹਨ ਕਿ ਚੋਰ ਚੋਰੀ ਕਰਨ ਸਮੇਂ ਕੋਈ ਨਾ ਕੋਈ ਨਿਸ਼ਾਨੀ ਜ਼ਰੂਰ ਛੱਡ ਜਾਂਦਾ ਹੈ, ਉਸੇ ਤਰਾਂ ਤਾਨਾਸ਼ਾਹ ਸਰਕਾਰਾਂ ਕੋਲੋਂ ਗ਼ਲਤੀ ਨਾਲ ਗ੍ਰਾਮ ਸਭਾ ਵਾਲੀ ਨਿਸ਼ਾਨੀ ਰਹਿ ਗਈ, ਜਿਸ ਨੂੰ ਅਸੀਂ ਨੇ ਲੱਭ ਲਈ ਹੈ, ਜੇਕਰ ਕਿਸਾਨ ਵਿਰੋਧੀ ਸਰਕਾਰਾਂ ਨੂੰ ਪਤਾ ਹੁੰਦਾ ਗ੍ਰਾਮ ਸਭਾ ਬਾਰੇ ਤਾਂ ਉਨ੍ਹਾਂ ਨੇ ਖੇਤੀ ਆਰਡੀਨੈਂਸਾਂ ਵਿਚ ਇਹ ਲਿਖ ਦੇਣਾ ਸੀ ਕਿ ਗ੍ਰਾਮ ਸਭਾ ਦਾ ਮਤਾ ਨਹੀਂ ਮੰਨਿਆ ਜਾਵੇਗਾ।”

ਭਗਵੰਤ ਮਾਨ ਨੇ ਕਿਹਾ ਕਿ ਕੈਪਟਨ-ਬਾਦਲ-ਮੋਦੀ ਨੇ ਜੋ ਇਹ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕੀਤੇ ਹਨ ਇਹ ਕਿਸਾਨ ਵਿਰੋਧੀ ਨਹੀਂ ਬਲਕਿ ਲੋਕ ਵਿਰੋਧੀ ਹਨ, ਕਿਉਂਕਿ ਇਨ੍ਹਾਂ ਕਾਨੂੰਨਾਂ ਨਾਲ ਇੱਕ ਕੜੀ ਦੇ ਤਹਿਤ ਕਿਸਾਨ ਦੇ ਬਰਬਾਦ ਹੋਣ ਨਾਲ ਆੜ੍ਹਤੀਆ, ਮੁਨੀਮ, ਪੱਲੇਦਾਰ, ਟਰਾਂਸਪੋਰਟਰ, ਛੋਟੇ ਦੁਕਾਨਦਾਰ, ਕਾਰੋਬਾਰੀ ਦੇ ਨਾਲ-ਨਾਲ ਇੱਕ ਸਮਾਂ ਅਜਿਹਾ ਆਵੇਗਾ ਕਿ ਸਾਰੇ ਹੀ ਵਰਗ ਬੇਰੁਜ਼ਗਾਰ ਹੋ ਜਾਣਗੇ।

ਭਗਵੰਤ ਮਾਨ ਨੇ ਕਿਹਾ ਕਿ ਜ਼ਾਲਮ ਸਰਕਾਰਾਂ ਨੇ ਅਜਿਹੇ ਹਲਾਤਾ ਪੈਦਾ ਕਰ ਦਿੱਤੇ ਹਨ ਕਿ ਜਵਾਨ ਬਾਰਡਰ ‘ਤੇ ਸ਼ਹੀਦ ਹੋ ਰਹੇ ਹਨ ਅਤੇ ਕਿਸਾਨ ਆਪਣੇ ਖੇਤਾਂ ਦੀਆਂ ਮੋਟਰਾਂ ‘ਤੇ ਫਾਹਾ ਲੈ ਕੇ ਆਤਮਹੱਤਿਆ ਕਰ ਰਹੇ ਹਨ। ਕੈਪਟਨ-ਬਾਦਲ-ਮੋਦੀ ਨੇ ਜੋ ਮਿਲੀਭੁਗਤ ਕਰਕੇ ਖੇਤੀ ਵਿਰੋਧੀ ਕਾਲੇ ਕਾਨੂੰਨ ਪਾਸੇ ਕੀਤੇ ਹਨ ਇਸ ਦੇ ਨਤੀਜਾ ਭੁਗਤਣ ਲਈ ਤਿਆਰ ਰਹਿਣ।

ਭਗਵੰਤ ਮਾਨ ਨੇ ਕਿਹਾ, ”ਜਿਹੜੀ ਕੌਮ ਸ਼ੇਰਾਂ ਨਾਲ ਲੜਦੀ ਰਹੀ ਹੈ, ਉਸ ਕੌਮ ਨਾਲ ਸਰਕਾਰਾਂ ਟੱਕਰ ਨਾ ਲੈਣ ਅਤੇ ਜਿਹੜੇ ਕਿਸਾਨ ਮਿੱਟੀ ਵਿਚੋਂ ਸੋਨਾ ਪੈਦਾ ਕਰ ਸਕਦੇ ਹਨ ਉਹ ਆਪਣੀ ਮਿੱਟੀ ਨੂੰ ਬਚਾਉਣ ਵੀ ਬਹੁਤ ਚੰਗੀ ਤਰਾਂ ਜਾਣਦੇ ਹਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION