32.1 C
Delhi
Friday, April 26, 2024
spot_img
spot_img

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 1000 ਤੋਂ ਵੱਧ ਸਹਿਜ ਪਾਠਾਂ ਦੇ ਭੋਗ ਪਾਏ: ਸਿਰਸਾ

ਨਵੀਂ ਦਿੱਲੀ, 30 ਅਕਤੂਬਰ, 2019:

ਦਿੱਲੀ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਸਹਿਜ ਪਾਠ ਕਰਨ ਦੀ ਤਜਵੀਜ਼ ਸੰਗਤ ਅੱਗੇ ਰੱਖੀ ਸੀ ਜਿਸਦੇ ਜਵਾਬ ਵਿਚ ਸੰਗਤ ਵੱਲੋਂ ਵੱਡਾ ਉਤਸ਼ਾਹ ਵਿਖਾਇਆ ਿਗਆ ਤੇ 1000 ਤੋਂ ਵੱਧ ਸਹਿਜ ਪਾਠ ਕੀਤੇ ਗਏ ਜਿਹਨਾਂ ਦੇ ਭੋਗ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣÎਜਾਰਾ ਹਾਲ ਵਿਚ ਪਾਏ।

ਇਹ ਪਾਠ ਦੀ ਲੜੀ ਚਲਾਉਣ ਵਾਸਤੇ ਦਿੱਲੀ ਕਮੇਟੀ ਦੇ ਨਾਲ ਜਪੁ ਜਾਪ ਟਰੱਸਟ, ਬਿਬੇਕ ਸੰਸਥਾ ਅਤੇ ਸਿੱਖ ਹੈਲਪਿੰਗ ਸਿੱਖ ਸੰਸਥਾ ਦੇ ਮੈਂਬਰਾਂ ਨੇ ਵੱਧ ਚੜ ਕੇ ਉਤਸ਼ਾਹ ਨਾਲ ਸਾਂਝ ਪਾਈ। ਅੱਜ ਇਹਨਾਂ 1000 ਤੋਂ ਵੱਧ ਪਾਠਾਂ ਦੀ ਸਮਾਪਤੀ ਮੌਕੇ ਹੋਏ ਸਮਾਗਮ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਸ੍ਰ ਹਰਮੀਤ ਸਿੰਘ ਕਾਲਕਾ, ਧਰਮਪ੍ਰਚਾਰ ਕਮੇਟੀ ਦੇ ਮੁਖੀ ਜਤਿੰਦਰਪਾਲ ਸਿੰਘ ਗੋਲਡੀ ਸਮੇਤ ਵੱਡੀ ਗਿਣਤੀ ਵਿਚ ਕਮੇਟੀ ਮੈਂਬਰ ਤੇ ਸੰਗਤ ਹਾਜ਼ਰ ਸੀ।

ਇਸ ਮੌਕੇ ਸ੍ਰੀ ਸਿਰਸਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਹਨਾਂ ਸਹਿਜ ਪਾਠਾਂ ਲਈ ਦਿੱਲੀ ਦੀ ਸੰਗਤ ਨੇ ਬਹੁਤ ਉਤਸ਼ਾਹ ਵਿਖਾਇਆ ਹੈ ਜਿਸ ‘ਤੇ ਗੁਰੂ ਨਾਨਕ ਦੇਵ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ।

ਉਹਨਾਂ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਇਸ ਇਤਿਹਾਸਕ ਮੌਕੇ ‘ਤੇ ਪਾਠ ਕੇ ਆਪਣੇ ਜਨਮਾਂ ਨੂੰ ਸਫਲਾਂ ਕਰਨ ਵਾਲਿਆਂ ਨੂੰ ਉਹ ਵਧਾਈ ਦਿੰਦੇ ਹਨ ਜਿਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਤੇ ਹੋਰਨਾਂ ਨੂੰ ਵੀ ਗੁਰਬਾਣੀ ਉਚਾਰਨ ਨਾਲ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦਿੱਤੀ। ਉਹਨਾਂ ਦੱਸਿਆ ਕਿ ਇਹਨਾਂ ਸਹਿਜ ਪਾਠਾਂ ਵਾਸਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 600 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।

ਸ੍ਰੀ ਸਿਰਸਾ ਨੇ ਇਸ ਮੌਕੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਹੀ ਸਮਰਪਿਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਵਿਸ਼ੇਸ਼ ਸ਼ਤਾਬਦੀ ਪੀਰੀਅਡ ਰੱਖਿਆ ਗਿਆ ਜਿਸ ਵਿਚ ਜਪੁਜੀ ਸਾਹਿਬ ਦਾ ਕੰਠ ਮੁਕਾਬਲਾ ਅਤੇ ਵਿਆਖਿਆ ਸਮੇਤ ਪਾਠ ਦਾ ਮੁਕਾਬਲਾ ਕਰਵਾਇਆ ਗਿਆ।

ਉਹਨਾਂ ਦੱਸਿਆ ਕਿ ਦੋ ਵਰਗਾਂ ਵਿਚ ਦੋ ਦੋ ਬੱਚੇ ਪਹਿਲੇ ਸਥਾਨ ‘ਤੇ ਰਹੇ ਜਿਹਨਾਂ ਨੂੰ ਟੈਬ ਅਤੇ ਐਲ ਈ ਡੀ ਦੇ ਕੇ ਸਨਮਾਨਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਦੂਜੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਾਈਕਲਾਂ ਅਤੇ ਇਲੈਕਟ੍ਰਿਕ ਸਟੋਵ ਦੇ ਕੇ ਸਨਮਾਨਤ ਕੀਤਾ ਗਿਆ ਹੈ ਜਦਕਿ ਬਾਕੀ ਦੇ ਭਾਗ ਲੈਣ ਵਾਲੇ ਸਾਰੇ ਵਿਦਿਆਰਕੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ ਹਨ।

ਸ੍ਰੀ ਸਿਰਸਾ ਨੇ ਇਹਨਾਂ ਗੁਰਬਾਣੀ ਕੰਠ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਸਹਿਜ ਪਾਠ ਲੜੀ ਵਿਚ ਭਾਗ ਲੈਣ ਵਾਲੀ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION