27.1 C
Delhi
Saturday, April 27, 2024
spot_img
spot_img

ਗੁਰਨਾਮ ਭੁੱਲਰ, ਸਰਗੁਣ ਮਹਿਤਾ ਦੀ ਪੰਜਾਬੀ ਫਿਲਮ ‘ਸੁਰਖੀ ਬਿੰਦੀ’ ਦਾ ਰੋਮਾਂਟਿਕ ਗੀਤ ‘ਪਰੀਆਂ’ ਹੋਇਆ ਰਿਲੀਜ਼

ਚੰਡੀਗੜ੍ਹ, 14 ਅਗਸਤ, 2019:
ਜ਼ੀ ਸਟੂਡੀਓਜ਼ ਨੇ ਸ਼੍ਰੀ ਨਰੋਤਮ ਜੀ ਫ਼ਿਲਮਜ਼ ਦੇ ਸਹਿਯੋਗ ਨਾਲ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਸੁਰਖੀ ਬਿੰਦੀ’ ਦਾ ਰੋਮਾਂਟਿਕ ਗੀਤ ‘ਪਰੀਆਂ’ ਰਿਲੀਜ਼ ਕੀਤਾ।

ਫ਼ਿਲਮ ਦੇ ਪ੍ਰਮੁੱਖ ਅਦਾਕਾਰ ਗੁਰਨਾਮ ਭੁੱਲਰ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਦੇ ਬੋਲ ਡੈਬਿਊਟੈਂਟ ਦੀਪ ਭੇਖਾ ਨੇ ਲਿਖੇ ਹਨ। ਵੀ ਰਾਕਸ ਨੇ ਗਾਣੇ ਦਾ ਸੰਗੀਤ ਤਿਆਰ ਕੀਤਾ ਹੈ। ਇਹ ਰੋਮਾਂਟਿਕ ਗੀਤ ਯਕੀਨਨ ਲੋਕਾਂ ਨੂੰ ਪਿਆਰ ਕਰਨ ਲਈ ਮਜਬੂਰ ਕਰ ਦਵੇਗਾ।ਇਸ ਗੀਤ ਦੀ ਵੀਡੀਓ, ਪਿਆਰ ਚ ਹੋਣ ਦੇ ਅਹਿਸਾਸ ਨੂੰ ਬਾਖੂਬੀ ਬਿਆਨ ਕਰਦੀ ਹੈ।

‘ਪਰੀਆਂ’ ਇੱਕ ਅਜਿਹਾ ਗੀਤ ਹੈ ਜੋ ਪਿਆਰ ਦੇ ਕਾਲਪਨਿਕ ਸੰਸਾਰ ਨੂੰ ਦਿਖਾਉਂਦਾ ਹੈ। ਜਦੋਂ ਤੁਸੀਂ ਪਿਆਰ ਚ ਹੁੰਦੇ ਹੋ ਤਾਂ ਪਰੀਆਂ ਦੇ ਦੇਸ਼ ਚ ਮਹਿਸੂਸ ਕਰਦੇ ਹੋ, ਜਿਥੇ ਤੁਸੀਂ ਉਸ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹੋ ਜਿਸਨੂੰ ਤੁਸੀਂ ਸਭ ਤੋਂ ਜਿਆਦਾ ਪਿਆਰ ਕਰਦੇ ਹੋ।ਫਿਲਮ ਦੇ ਟ੍ਰੇਲਰ ਅਤੇ ਗੀਤ ‘ਕਰਮਾਵਾਲਾ’ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਤੇ ਹੁਣ ਇਹ ਪਿਆਰ ਭਰਿਆ ਗੀਤ ‘ਪਰੀਆਂ’ ਫਿਲਮ ‘ਸੁਰਖੀ ਬਿੰਦੀ’ ਨੂੰ ਲੈਕੇ ਦਰਸ਼ਕਾਂ ਦੀ ਉਤਸੁਕਤਾ ਵਿੱਚ ਵਾਧਾ ਕਰੇਗਾ।

ਗਾਣਾ ਦੇਖੋ

ਗਾਇਕ-ਅਦਾਕਾਰ ਗੁਰਨਾਮ ਭੁੱਲਰ ਨੇ ਕਿਹਾ, ‘ਪਰੀਆਂ ਪੂਰੀ ਐਲਬਮ ਦਾ ਸਭ ਤੋਂ ਪਸੰਦੀਦਾ ਗੀਤ ਹੈ ਅਤੇ ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗਾ। ਇਸ ਗੀਤ ਨਾਲ ਗੀਤਕਾਰ ਦੀਪ ਭੇਖਾ ਵੀ ਆਪਣੀ ਪੋਲੀਵੁਡ ਸ਼ੁਰੂਆਤ ਕਰ ਰਹੇ ਹਨ ਜਿਸ ਲਈ ਮੈਂ ਬਹੁਤ ਹੀ ਉਤਸੁਕ ਹਾਂ। ਅਸੀਂ ਦਰਸ਼ਕਾਂ ਦੇ ਟ੍ਰੇਲਰ ਅਤੇ ਕਰਮਾਵਾਲਾ ਗੀਤ ਨੂੰ ਇਹਨਾਂ ਪਿਆਰ ਦੇਣ ਲਈ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਹੁਣ ਸਿਰਫ 30 ਅਗਸਤ ਲਈ ਤਿਆਰ ਹੋ ਜਾਓ।”

ਇਹ ਫ਼ਿਲਮ ਕਾਮੇਡੀ, ਡਰਾਮਾ, ਰੋਮਾਂਸ ਅਤੇ ਭਾਵਨਾਵਾਂ ਦਾ ਇੱਕ ਪੂਰਾ ਪੈਕੇਜ ਹੈ ਜਿਸ ਵਿੱਚ ਸਭ ਤੋਂ ਮਹੱਤਵਪੂਰਣ ਤੌਰ ਤੇ ਸਾਡੇ ਸਮਾਜ ਦੀਆਂ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਕਿਸੇ ਵੀ ਰਿਸ਼ਤੇ ਵਿੱਚ ਇੱਕ ਦੂਸਰੇ ਦੀ ਸਪੋਰਟ ਕਰਨਾ ਅਤੇ ਇੱਕ ਦੂਸਰੇ ਨੂੰ ਸਮਝਣ ਦੀ ਮਹੱਤਤਾ ਨੂੰ ਉਜਾਗਰ ਕਰਨ ਦਾ ਇੱਕ ਸਮਾਜਿਕ ਸੰਦੇਸ਼ ਦਿੱਤਾ ਗਿਆ ਹੈ।

ਜ਼ੀ ਸਟੂਡੀਓਜ਼ ਦੀ ਪੇਸ਼ਕਸ਼ ਅਤੇ ‘ਕਿਸਮਤ’ ਅਤੇ ‘ਛੜਾ’ ਹਿੱਟਮੇਕਰ ਜਗਦੀਪ ਸਿੱਧੂ ਦੁਆਰਾ ਡਾਇਰੈਕਟ ‘ਸੁਰਖੀ ਬਿੰਦੀ’ ਫ਼ਿਲਮ ਵਿੱਚ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 30 ਅਗਸਤ 2019 ਨੂੰ ਰਿਲੀਜ਼ ਹੋਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION