27.1 C
Delhi
Saturday, April 27, 2024
spot_img
spot_img

ਗੁਰਦੁਆਰਾ ਸਿੱਖ ਸੋਸਾਇਟੀ ਡੇਟਨ ਵਿਖੇ ਅਮਰੀਕਾ ਦੇ ਆਜ਼ਾਦੀ ਦਿਵਸ ‘ਤੇ ਝੰਡਾ ਲਹਿਰਾਇਆ ਗਿਆ

ਯੈੱਸ ਪੰਜਾਬ
ਡੇਟਨ, ਜੁਲਾਈ 6, 2022:
ਅਮਰੀਕਾ ਦੇ ਆਜ਼ਾਦੀ ਦਿਵਸ ਦੇ ਮੌਕੇ ‘ਤੇ ਓਹਾਇਓ ਸੂਬੇ ਦੇ ਸ਼ਹਿਰ ਡੇਟਨ ਦੇ ਸਿੱਖ ਭਾਈਚਾਰੇ ਵੱਲੋਂ ਆਜ਼ਾਦੀ ਦਿਵਸ ਗੁਰਦੁਆਰਾ ਸਿੱਖ ਸੋਸਾਇਟੀ ਡੇਟਨ ਵਿਖੇ ਅਮਰੀਕਾ ਦਾ ਝੰਡਾ ਲਹਿਰਾ ਕੇ ਮਨਾਇਆ ਗਿਆ।ਬੀਵਰਕਰੀਕ ਦੇ ਮੇਅਰ ਬੌਬ ਸਟੋਨ ਤੇ ਕਮਿਸ਼ਨਰ ਰਿਕ ਪਰੇਲਸ ਮੁੱਖ ਮਹਿਮਾਨ ਸਨ ।ਅਮਰੀਕਾ ਦਾ ਕੌਮੀ ਤਰਾਨਾ ਗਾਇਆ ਗਿਆ ।ਗੁਰਦਆਰਾ ਸਾਹਿਬ ਦੀ ਗਰਾਉਂਡ ਵਿਚ ਨਾਖ ਦਾ ਬੂਟਾ ਲਾਉਣ ਦੀ ਰਸਮ ਵੀ ਦੋਵਾਂ ਮਹਿਮਾਨਾਂ ਨੇ ਨਿਭਾਈ।ਇਨ੍ਹਾਂ ਦੋਵਾਂ ਮਹਿਮਾਨਾਂ ਨੂੰ ਹਰਿਮੰਦਰ ਸਾਹਿਬ ‘ਤੇ ਲਿਖੀਆਂ ਪੁਸਤਕਾਂ ਵੀ ਭੇਟ ਕੀਤੀਆਂ ਗਈਆਂ । ਡਾ.ਸਿਮਰਨ ਕੌਰ ਨੇ ਉਨ੍ਹਾਂ ਨੂੰ ਜੀਅ ਆਇਆਂ ਕਿਹਾ।ਉਨ੍ਹਾਂ ਨੇ ਆਪਣੇ ਭਾਸ਼ਨ ਵਿੱਚ ਸਭ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਕਮੇਟੀ ਦਾ ਉਨ੍ਹਾਂ ਨੇ ਇਸ ਮੌਕੇ ਬਲਾੳਣ ਲਈ ਧੰਨਵਾਦ ਕੀਤਾ।ਇਸ ਮੌਕੇ ਡਾ ਦਰਸ਼ਨ ਸਿੰਘ, ਲਖਵਿੰਦਰ ਸਿੰਘ, ਪ੍ਰਿਤਪਾਲ ਸਿੰਘ ਤੇ ਅਵਤਾਰ ਸਿੰਘ ਸਪਰਿੰਗਫੀਲਡ ਨੇ ਆਪਣੇ ਵਿਚਾਰ ਪੇਸ਼ ਕੀਤੇ ।ਕਮੇਟੀ ਦੇ ਸਕੱਤਰ ਪਿਆਰਾ ਸਿੰਘ ਨੇ ਆਏ ਮਹਿਮਾਨਾਂ, ਸਾਧ ਸੰਗਤ ਤੇ ਉਨ੍ਹਾਂ ਸਭਨਾਂ ਦਾ ਜਿਨ੍ਹਾਂ ਨੇ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਸਿਰੇ ਚਾੜਿਆ ਦਾ ਧੰਨਵਾਦ ਕੀਤਾ । ਸ. ਅਵਤਾਰ ਸਿੰਘ ਸਪਰਿੰਗਫੀਲਡ ਦਾ ਫਲੋਟ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਤੋਂ ਪਹਿਲਾਂ ਦੋਵਾਂ ਮਹਿਮਾਨਾਂ ਨੇ ਗੁਰਦੁਆਰਾ ਸਾਹਿਬ ਵਿੱਖੇ ਮੱਥਾ ਟੇਕਿਆ ਤੇ ਲੰਗਰ ਹਾਲ ਵਿਚ ਸੰਗਤ ਨਾਲ ਲੰਗਰ ਛਕਿਆ ਤੇ ਵਿਜ਼ਿਟਰ ਬੁਕ ਵਿਚ ਆਪਣੇ ਵਿਚਾਰ ਲਿਖੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION