30.1 C
Delhi
Friday, April 26, 2024
spot_img
spot_img

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਤ੍ਰੈ-ਮਾਸਿਕ “ਪਰਵਾਸ” ਦਾ 13ਵਾਂ ਅੰਕ ਰਿਲੀਜ਼

ਯੈੱਸ ਪੰਜਾਬ
ਲੁਧਿਆਣਾ, 7 ਜੁਲਾਈ, 2021:
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਅੱਜ ਤ੍ਰੈ-ਮਾਸਿਕ ਪੱਤ੍ਰਿਕਾ “ਪਰਵਾਸ” ਦਾ ਤੇਰਵਾਂ ਅੰਕ ਰਿਲੀਜ਼ ਕੀਤਾ ਗਿਆ। ਇਹ ਅੰਕ ਅਮਰੀਕਾ ਦੇ ਪਰਵਾਸੀ ਪੰਜਾਬੀ ਲੇਖਕ ਨਕਸ਼ਦੀਪ ਪੰਜਕੋਹਾ, ਪ੍ਰੋ ਗੁਰਭਜਨ ਸਿੰਘ, ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਕਾਲਜ ਦੇ ਪ੍ਰਿੰਸੀਪਲ ਡਾ ਅਰਵਿੰਦਰ ਸਿੰਘ, ਪ੍ਰੋਫੈਸਰ ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀਜੀਐਨਆਈਐਮਟੀ ਅਤੇ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਮੈਂਬਰ ਸ. ਕੁਲਜੀਤ ਸਿੰਘ ਤੇ ਸ. ਹਰਦੀਪ ਸਿੰਘ ਵੱਲੋਂ ਰਿਲੀਜ਼ ਕੀਤਾ ਗਿਆ ।

ਡਾ. ਸ. ਪ. ਸਿੰਘ ਜੋ ਕਿ ਪਰਵਾਸ ਦੇ ਮੁੱਖ ਸੰਪਾਦਕ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ ਨੇ ਦੱਸਿਆ ਕਿ ਇਸ ਅੰਕ ਦੇ ਮੁੱਖ ਲੇਖਕ ਜਰਨੈਲ ਸਿੰਘ ‘ਦੋ ਟਾਪੂ’ ਹਨ। ਰਵਿੰਦਰ ਰਵੀ (ਕੈਨੇਡਾ), ਦਵਿੰਦਰ ਕੌਰ ਚੰਦਨ (ਵੁਲਵਰਹੈਂਪਟਨ), ਸੁਰਿੰਦਰ ਸੋਹਲ (ਅਮਰੀਕਾ), ਉੁਂਕਾਰਪ੍ਰੀਤ (ਕੈਨੇਡਾ), ਜੀਤ ਸੁਰਜੀਤ (ਬੈਲਜੀਅਮ), ਅਮਨਜੀਤ ਕੌਰ ਸ਼ਰਮਾ (ਅਮਰੀਕਾ), ਪ੍ਰੋ. ਪਰਵਿੰਦਰ ਸਿੰਘ (ਅਮਰੀਕਾ), ਰਵਿੰਦਰ ਸਿੰਘ ਸੋਢੀ (ਕੈਨੇਡਾ), ਹਰਜਿੰਦਰ ਸਿੰਘ ਜਿੰਦਾ (ਕੈਨੇਡਾ), ਰੁਪਿੰਦਰ ਸਿੰਘ ਦਿਓਲ (ਕੈਨੇਡਾ), ਸੁਮਿਤ ਕੌਰ (ਆਸਟ੍ਰੇਲੀਆ), ਪ੍ਰੋ ਗੁਰਭਜਨ ਸਿੰਘ ਗਿੱਲ (ਲੁਧਿਆਣਾ) ਅਤੇ ਗੁਰਦੀਸ਼ ਕੌਰ ਗਰੇਵਾਲ (ਕੈਨੇਡਾ) ਦੀਆਂ ਕਵਿਤਾਵਾਂ ਇਸ ਅੰਕ ਵਿਚ ਸ਼ਾਮਿਲ ਹਨ ਤੇ ਡਾ. ਬਲਦੇਵ ਸਿੰਘ ਖਹਿਰਾ ਤੇ ਨਦੀਮ ਪਰਮਾਰ ਦੀਆਂ ਕਹਾਣੀਆਂ ਅੰਕਿਤ ਹਨ। ਉੱਘੇ ਗਲਪਕਾਰ ਦਰਸ਼ਨ ਧੀਰ ਦੀ ਸਾਹਿਤਕ ਦੇਣ ਸੰਬੰਧੀ ਡਾ. ਧਨਵੰਤ ਕੌਰ, ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਲੇਖ ਬਹੁਤ ਹੀ ਮੁੱਲਵਾਨ ਹੈ।

ਨਕਸ਼ਦੀਪ ਪੰਜਕੋਹਾ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ “ਪਰਵਾਸ” ਮੈਗਜ਼ੀਨ ਵਿਦੇਸ਼ਾਂ ਵਿਚ ਵੱਸਦੇ ਅਨੇਕਾਂ ਪਰਵਾਸੀ ਪੰਜਾਬੀ ਲੇਖਕਾਂ ਨੂੰ ਇਕ ਮੰਚ ਪ੍ਰਦਾਨ ਕੀਤਾ ਹੈ ਤੇ ਬਹੁਤ ਸਾਰੇ ਲੇਖਕਾਂ ਦੀ ਪਛਾਣ ਕਾਇਮ ਕਰਨ ਵਿਚ ਇਸ ਮੈਗਜ਼ੀਨ ਦੀ ਮੁੱਖ ਭੂਮਿਕਾ ਰਹੀ ਹੈ।ਉਨ੍ਹਾਂ ਨੇ ਪਰਵਾਸ ਅਦਾਰੇ ਦੇ ਵਿੱਤੀ ਸਹਿਯੋਗ ਵੀ ਦਿੱਤਾ

ਪ੍ਰੋ ਗੁਰਭਜਨ ਗਿੱਲ ਜੋ ਕਿ “ਪਰਵਾਸ” ਮੈਗਜ਼ੀਨ ਦੇ ਮੁੱਖ ਸਲਾਹਕਾਰ ਹਨ ਨੇ ਕਿਹਾ ਕਿ “ਪਰਵਾਸ” ਮੈਗਜ਼ੀਨ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਦੇਸ਼ਾਂ / ਵਿਦੇਸ਼ਾਂ ਵਿੱਚ ਆਪਣੀ ਅਲੱਗ ਪਛਾਣ ਕਾਇਮ ਕੀਤੀ ਹੈ। ਪਾਠਕ ਵਰਗ ਵੱਲੋਂ ਇਸ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਇਸ ਵਾਰ ਪਰਵਾਸ ਮੈਗਜ਼ੀਨ ਵਿੱਚ ਭਾਰਤੀ ਪੰਜਾਬੀ ਕਵਿਤਾ ਦੇ ਆਰੰਭ ਕੀਤੇ ਗਏ ਸੈਕਸ਼ਨ ਸਬੰਧੀ ਵੀ ਜਾਣਕਾਰੀ ਦਿੱਤੀ ਕਿ ਇਸ ਵਿਚ ਨਵ ਪ੍ਰਕਾਸ਼ਿਤ ਭਾਰਤੀ / ਪੰਜਾਬੀ ਕਿਤਾਬਾਂ ਦੀ ਜਾਣਕਾਰੀ ਪਾਠਕਾਂ ਨੂੰ ਦਿੱਤੀ ਜਾਵੇਗੀ।

ਇਸ ਮੌਕੇ ਡਾ. ਭੁਪਿੰਦਰ ਸਿੰਘ ਮੁਖੀ ਪੋਸਟ ਗਰੈਜੂਏਟ ਪੰਜਾਬੀ ਵਿਭਾਗ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਸ਼ਰਨਜੀਤ ਕੌਰ, ਡਾ. ਹਰਪ੍ਰੀਤ ਸਿੰਘ ਦੂਆ ਅਤੇ ਡਾ. ਤੇਜਿੰਦਰ ਕੌਰ, ਪ੍ਰੋ. ਜਸਮੀਤ ਕੌਰ ਅਤੇ ਰਾਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION