26.7 C
Delhi
Saturday, April 27, 2024
spot_img
spot_img

ਗਿੱਪੀ ਗਰੇਵਾਲ ਨੇ ਕੀਤਾ ‘ਕੈਰੀ ਆਨ ਜੱਟਾ 3’ ਬਣਾਉਣ ਦਾ ਐਲਾਨ

ਚੰਡੀਗੜ੍ਹ, 28 ਜਨਵਰੀ, 2020 –

ਇਸ ਸਾਲ ਲੱਗਦਾ ਹੈ ਕਿ ਗਿੱਪੀ ਗਰੇਵਾਲ ਲਈ ਕੋਈ ਬੰਦਿਸ਼ ਨਹੀਂ ਹੈ। ਗਿੱਪੀ ਗਰੇਵਾਲ ਕੋਲ ਹੁਣ ਸਿਰਫ 2020 ਲਈ ਹੀ ਨਹੀਂ ਬਲਕਿ 2021 ਲਈ ਵੀ ਪ੍ਰੋਜੈਕਟ ਲਾਈਨ ਅੱਪ ਹੋ ਚੁੱਕੇ ਹਨ। ਅਜੇ ਦੋ ਦਿਨ ਹੀ ਹੋਏ ਹਨ ਜਦੋਂ ਉਹਨਾਂ ਨੇ ਆਪਣੀ ਪ੍ਰੋਡਕਸ਼ਨ ਵੈਨਚਰ ‘ਪੋਸਤੀ‘ ਦਾ ਪਹਿਲਾ ਲੁੱਕ ਪੋਸਟਰ ਸਾਂਝਾ ਕੀਤਾ ਅਤੇ ਹੁਣ ਉਹਨਾਂ ਨੇ ਇਕ ਹੋਰ ਐਲਾਨ ਕੀਤਾ ਹੈ 2021 ਲਈ।

26 ਜਨਵਰੀ ਗਿੱਪੀ ਗਰੇਵਾਲ ਲਈ ਇੱਕ ਵੱਡਾ ਦਿਨ ਸੀ ਕਿਉਂਕਿ ਉਹਨਾਂ ਨੇ ਹੰਬਲ ਮੋਸ਼ਨ ਪਿਕਚਰਜ਼ ਅਤੇ ਹੰਬਲ ਮਿਊਜ਼ਿਕ ਦੇ ਦਫ਼ਤਰ ਨੂੰ ਇਕ ਨਵੇਂ ਸਥਾਨ ਤੇ ਸ਼ਿਫਟ ਕੀਤਾ ਹੈ। ਦਫਤਰ ਦੇ ਉਦਘਾਟਨ ਮੌਕੇ ਜੈਜ਼ੀ ਬੀ, ਕਰਮਜੀਤ ਅਨਮੋਲ, ਜਪਜੀ ਖਹਿਰਾ, ਸਰਦਾਰ ਸੋਹੀ ਅਤੇ ਨਿਰਦੇਸ਼ਕ ਸਮੀਪ ਕੰਗ ਮੌਜੂਦ ਸਨ।

ਇਸ ਮੌਕੇ ਤੇ, ਮਿ.ਪੀਟਰ ਵਿਰਦੀ ਨੇ ਹੰਬਲ ਮੋਸ਼ਨ ਪਿਕਚਰਸ ਅਤੇ ਸਿੱਪੀ ਗਰੇਵਾਲ ਨੇ ਹੰਬਲ ਮਿਊਜ਼ਿਕ ਦਾ ਉਦਘਾਟਨ ਕੀਤਾ। ਹੰਬਲ ਮੋਸ਼ਨ ਪਿਕਚਰਸ ਅਤੇ ਹੰਬਲ ਮਿਊਜ਼ਿਕ ਦੇ ਸੀ ਈ ਓ ਮਿ ਭਾਨਾ ਅਤੇ ਬਾਕੀ ਸਟਾਫ ਨੇ ਮਹਿਮਾਨਾਂ ਦਾ ਖੁੱਲ੍ਹੇ ਦਿਲ ਨਾਮ ਸਵਾਗਤ ਕੀਤਾ।

ਇਸ ਵੱਡੀ ਪ੍ਰਾਪਤੀ ਦੇ ਨਾਲ ਗਿੱਪੀ ਗਰੇਵਾਲ ਨੇ ਇਕ ਹੋਰ ਖ਼ੁਸ਼ ਖ਼ਬਰੀ ਸਾਰਿਆਂ ਨਾਲ ਸਾਂਝਾ ਕੀਤੀ।

ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਮਸ਼ਹੂਰ ਫ਼ਿਲਮ ਕੈਰੀ ਆਨ ਜੱਟਾ ਦੇ ਤੀਜੇ ਭਾਗ ਦੀ ਘੋਸ਼ਣਾ ਕੀਤੀ। ਜਿਸਦਾ ਸਿਰਲੇਖ ਕੈਰੀ ਆਨ ਜੱਟਾ 3 ਹੋਵੇਗਾ।

ਹਾਸਿਆਂ ਦੇ ਇਸ ਪਿਟਰੇ ਨੂੰ ਸਮੀਪ ਕੰਗ ਵੱਲੋਂ ਡਾਇਰੈਕਟ ਕੀਤਾ ਜਾਵੇਗਾ ਜੋ ਪਿਛਲੇ ਦੋ ਭਾਗਾਂ ਦੇ ਨਿਰਦੇਸ਼ਕ ਵੀ ਸਨ। ਗਿੱਪੀ ਗਰੇਵਾਲ ਆਉਣ ਵਾਲੀ ਫ਼ਿਲਮ ਨੂੰ ਪ੍ਰੋਡਿਊਸ ਕਰਨਗੇ। ਫ਼ਿਲਮ ਵਿੱਚ ਬਿਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਜਸਵਿੰਦਰ ਭੱਲਾ ਪ੍ਰਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ 25 ਜੂਨ 2021 ਨੂੰ ਪਰਦੇ ‘ਤੇ ਆਵੇਗੀ।

ਫ਼ਿਲਮ ਦਾ ਪਹਿਲਾ ਭਾਗ ‘ਕੈਰੀ ਆਨ ਜੱਟਾ‘ 2012 ਵਿੱਚ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਦੇ ਲੋਕਾਂ ਵਿੱਚ ਸਫਲ ਹੋਣ ਤੋਂ ਬਾਅਦ, ਨਿਰਮਾਤਾ ਅੱਗੇ ਵਧੇ ਅਤੇ ਕੈਰੀ ਆਨ ਜੱਟਾ 2 ਲੈਕੇ ਆਏ ਜੋ ਕਿ ਸਾਲ 2018 ਵਿੱਚ ਰਿਲੀਜ਼ ਹੋਇਆ ਸੀ।ਇਸ ਦਾ ਦੂਜਾ ਹਿੱਸਾ ਦੂਰੋਂ-ਦੂਰੋਂ ਦੇਸ਼ਾ ਦੇ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ। ਹੁਣ ਪੋਸਟਰ ਦੇ ਜਾਰੀ ਹੋਣ ਨਾਲ, ਲੋਕਾਂ ਵਿੱਚ ਜੋਸ਼ ਦੀ ਕੋਈ ਹੱਦ ਨਹੀਂ ਹੈ।

‘ਕੈਰੀ ਆਨ ਜੱਟਾ 3‘ 25 ਜੂਨ 2021 ਨੂੰ ਰਿਲੀਜ਼ ਹੋਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION