27.1 C
Delhi
Sunday, April 28, 2024
spot_img
spot_img

ਗਿਆਨ ਦੇਣ ਤੇ ਯੋਗ ਬਣਾਉਣ ਨਾਲੋਂ ਵੀ ਵੱਧਕੇ, ਅਧਿਆਪਕ ਜਾਂ ਗੁਰੂ ਇੱਕ ਰਿਸ਼ਤਾ ਹੈ: ਡਾ. ਐਸ.ਕੇ. ਮਿਸ਼ਰਾ

ਯੈੱਸ ਪੰਜਾਬ
ਜਲੰਧਰ/ਕਪੂਰਥਲਾ, 5 ਸਤੰਬਰ, 2022 –
ਵਿਦਿਆਰਥੀ ਜੀਵਨ ਨੂੰ ਗਿਆਨ ਦੇ ਕੇ, ਇੱਕ ਯੋਗ ਯੁਵਾ ਸ਼ਕਤੀ ਬਣਾਉਣ ਵਾਲੇ ਨਿਰਮਾਤਾ ਤੋਂ ਵੀ ਕੀਤੇ ਵੱਧ, ਅਧਿਆਪਕ ਜਾਂ ਗੁਰੂ ਹੋਣਾ ਇੱਕ ਰਿਸ਼ਤਾ ਹੈ, ਜੋ ਜ਼ਿੰਦਗੀ ਭਰ ਤੇ ਜਿੰਦਗੀ ਤੋਂ ਬਾਅਦ ਵੀ ਤੁਹਾਡੇ ਨਾਲ ਰਹਿੰਦਾ ਹੈ! ਜਦੋਂ ਤੁਸੀਂ ਜਿਓੰਦੇ ਹੋਣ ਤਾਂ ਲੋਕ ਤੁਹਾਡੇ ਨੇਕ ਕੰਮ, ਇਮਾਨਦਾਰ ਸੋਚ ਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਵੇਖ ਕੇ ਕਹਿੰਦੇ ਨੇ ਵੀ ਇਹ ਕਿਸੇ ਚੰਗੇ ਗੁਰੂ ਦਾ ਵਿਦਿਆਰਥੀਆਂ ਹੋਵੇਗਾ ਅਤੇ ਤੁਹਾਡੇ ਬਾਅਦ ਵੀ ਲੋਕ ਇਹੋ ਕਹਿੰਦੇ ਨੇ ਵੀ ਉਹ ਤਾਂ ਕਿਸੇ ਚੰਗੇ ਅਧਿਆਪਕ ਦਾ ਤਿਆਰ ਕੀਤਾ ਮਹਾਨ ਆਦਮੀ ਸੀ! ਅਸਲ ਵਿਚ ਅਧਿਆਪਕ ਤੁਹਾਨੂੰ ਇੱਕ ਸੰਪੂਰਨ ਮੂਰਤੀ ਬਣਾਉਂਦਾ ਹੈ! ਅਧਿਆਪਕ ਵੱਲੋਂ ਦਿੱਤਾ ਗਿਆਨ, ਅਧਿਆਪਨ ਦੀ ਪਰੰਪਰਾ ਸਾਰੀ ਉਮਰ ਤੁਹਾਡੇ ਨਾਲ ਰਹਿੰਦੀ ਹੈ! ਇਹ ਵਿਚਾਰ ਡਾ. ਐਸ.ਕੇ ਮਿਸ਼ਰਾ, ਰਜਿਸਟਰਾਰ, ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ. ਪੀ.ਟੀ.ਯੂ.) ਦੇ ਹਨ! ਰਜਿਸਟਰਾਰ ਡਾ. ਮਿਸ਼ਰਾ ਸੋਮਵਾਰ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਕਰਵਾਏ ਗਏ ਅਧਿਆਪਕ ਦਿਵਸ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਯੂਨੀਵਰਸਿਟੀ ਕੈਂਪਸ, ਹੋਰ ਕੈਂਪਸ ਅਤੇ ਐਫੀਲੀਏਟਿਡ ਕਾਲਜਾਂ ਦੇ ਸਮੂਹ ਅਧਿਆਪਕਾਂ ਨੂੰ ਉਹਨਾਂ ਵੱਲੋਂ ਮੰਚ ਤੋਂ ਵਧਾਈ ਦਿੱਤੀ ਗਈ! ਉਨ੍ਹਾਂ ਅਧਿਆਪਕਾਂ ਨੂੰ ਵਿਸ਼ਵ ਨਿਰਮਾਤਾ ਕਿਹਾ! ਉਨ੍ਹਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਉਪ-ਕੁਲਪਤੀ) ਸ੍ਰੀ ਰਾਹੁਲ ਭੰਡਾਰੀ ਆਈ.ਏ.ਐਸ ਵੱਲੋਂ ਸਮੂਹ ਅਧਿਆਪਕਾਂ ਨੂੰ ਇਸ ਵਿਸ਼ੇਸ਼ ਦਿਨ ਦੀ ਭੇਜੀ ਗਈ ਵਧਾਈ ਸਾਂਝੀ ਕੀਤੀ!

ਸਮਾਗਮ ਦੀ ਸ਼ੁਰੂਆਤ ਵਿਦਿਆਰਥਣ ਨੇਹਾ ਐਂਡ ਗਰੁੱਪ ਵੱਲੋਂ ਗੁਰੂ ਵੰਦਨਾ ਨਾਲ ਕੀਤੀ ਗਈ। ਇਸ ਤੋਂ ਬਾਅਦ ਡੀਨ ਵਿਦਿਆਰਥੀ ਭਲਾਈ ਡਾ. ਗੌਰਵ ਭਾਰਗਵ ਨੇ ਸਮਾਗਮ ਵਿੱਚ ਸਭ ਨੂੰ ਜੀ ਆਇਆਂ ਕਿਹਾ! ਵਿਦਿਆਰਥੀ ਯਸ਼ ਭਾਰਦਵਾਜ ਵੱਲੋਂ ਕਵਿਤਾ ਸੁਣਾਈ ਗਈ।

ਡੀਨ ਅਕਾਦਮਿਕ ਪ੍ਰੋ (ਡਾ.) ਵਿਕਾਸ ਚਾਵਲਾ ਵੱਲੋਂ ਗੁਰੂ-ਸ਼ਿਸ਼ਯ ਪਰੰਪਰਾ ‘ਤੇ ਵਿਚਾਰ ਰੱਖੇ ਗਏ! ਫੈਕਲਟੀ ਅਤੇ ਐਨ.ਐਸ.ਐਸ ਵਿਭਾਗ ਦੇ ਇੰਚਾਰਜ ਡਾ. ਚੰਦਰ ਪ੍ਰਕਾਸ਼ ਵੱਲੋਂ ਆਪਣੇ ਅਧਿਆਪਨ ਦੇ ਤਜਰਬੇ ਬੜੇ ਹੀ ਸਰਲ ਤਰੀਕੇ ਨਾਲ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਉਹਨਾਂ ਸਟੇਜ ਨਾਲ ਬੰਨ੍ਹਿਆ! ਵਿਦਿਆਰਥੀਆਂ ਆਂਚਲ ਟੁਟੇਜਾ, ਰਿੰਕੀ ਰਾਵਤ, ਸ਼ਰੂਤੀ ਐਂਡ ਗਰੁੱਪ, ਵਿਸ਼ਨੂੰ, ਆਯੂਸ਼ੀ ਐਂਡ ਗਰੁੱਪ, ਸਵਰਾਜ, ਅੰਕੁਸ਼, ਦਕਸ਼ ਐਂਡ ਗਰੁੱਪ, ਦੀਪਿਕਾ ਵੱਲੋਂ ਵੱਖ-ਵੱਖ ਸੱਭਿਆਚਾਰਕ ਆਈਟਮਾਂ ਪੇਸ਼ ਕੀਤੀਆਂ ਗਈਆਂ।

ਸਮਾਗਮ ਵਿੱਚ ਪ੍ਰੋਫੈਸਰ (ਡਾ.) ਯਾਦਵਿੰਦਰ ਸਿੰਘ ਬਰਾੜ, ਡੀਨ ਖੋਜ ਅਤੇ ਵਿਕਾਸ ਡਾ. ਅਸ਼ੀਸ਼ ਅਰੋੜਾ, ਪ੍ਰੋ. (ਡਾ.) ਰਜਨੀਸ਼ ਕਾਂਤ ਸਚਦੇਵ, ਡਾ. ਹਿਤੇਸ਼ ਸ਼ਰਮਾ, ਡਾ. ਸਤਬੀਰ ਸਿੰਘ, ਡਾ. ਰਣਬੀਰ ਸਿੰਘ ਅਤੇ ਹੋਰ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION