39 C
Delhi
Friday, April 26, 2024
spot_img
spot_img

ਗ਼ੈਰ ਕਨੂੰਨੀ ਕੰਮਾਂ ਵਿੱਚ ਕਾਂਗਰਸ ਨੇ ਅਕਾਲੀ -ਭਾਜਪਾ ਨੂੰ ਵੀ ਛੱਡਿਆਂ ਪਿੱਛੇ: ਜਰਨੈਲ ਸਿੰਘ

ਸ੍ਰੀ ਕੀਰਤਪੁਰ ਸਾਹਿਬ 28 ਜੁਲਾਈ, 2020:
ਆਮ ਆਦਮੀ ਪਾਰਟੀ ਦੇ ਵਰਕਰ ਗਗਨਦੀਪ ਸਿੰਘ ਗਿੱਲ ਤੇ ਕਾਂਗਰਸੀ ਵਰਕਰ ਵੱਲੋਂ ਕਰਵਾਏ ਗਏ ਪਰਚੇ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੀ ਟੀਮ ਗਗਨਦੀਪ ਸਿੰਘ ਗਿੱਲ ਦੇ ਘਰ ਉਸ ਦੀ ਹੌਸਲਾ ਅਫਜ਼ਾਈ ਲਈ ਪਹੁੰਚੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੂਰੀ ਲੀਡਰਸ਼ਿਪ ਗਗਨਦੀਪ ਸਿੰਘ ਗਿੱਲ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ ।

ਆਪ ਪੰਜਾਬ ਇਕਾਈ ਦੀ ਟੀਮ ਕਿਸੀ ਵੀ ਸੱਚਾਈ ਤੇ ਆਮ ਲੋਕਾਂ ਦੀ ਆਵਾਜ਼ ਨੂੰ ਦੱਬਣ ਨਹੀਂ ਦੇਵੇਗੀ। ਇਸ ਮੌਕੇ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਦਿੱਲੀ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਜਿੰਨੇ ਵੀ ਗੈਰ ਕਾਨੂੰਨੀ ਕੰਮ ਅਕਾਲੀ ਭਾਜਪਾ ਗਠਬੰਧਨ ਸਰਕਾਰ ਵੇਲੇ ਹੁੰਦੇ ਸੀ ਉਸ ਤੋਂ ਜ਼ਿਆਦਾ ਹੁਣ ਕਾਂਗਰਸ ਸਰਕਾਰ ‘ਚ ਹੋ ਰਹੇ ਹਨ। ਜਿਹੜਾ ਵੀ ਸੱਚਾਈ ਨੂੰ ਬੁਲੰਦ ਕਰਨਾ ਚਾਹੁੰਦਾ ਹੈ, ਸੱਤਾਧਾਰੀ ਪਾਰਟੀ ਉਸ ਦੀ ਆਵਾਜ਼ ਨੂੰ ਦਬਾ ਦਿੰਦੀ ਹੈ।

ਇਹੋ ਜਿਹੇ ਮਾਮਲਾ ਸਾਹਮਣੇ ਆਇਆ ਹੈ ਜਦੋਂ ਆਮ ਆਦਮੀ ਪਾਰਟੀ ਦੇ ਵਰਕਰ ਨੇ ਹਲਕਾ ਵਿਧਾਇਕ ਤੋਂ ਮਾਈਨਿੰਗ ਮਾਮਲੇ ਤੇ ਸਵਾਲ ਕੀਤਾ ਤਾਂ ਉਸ ਦਾ ਜਵਾਬ ਦੇਣ ਦੀ ਬਜਾਏ ਉਸ ਤੇ ਝੂਠਾ ਮਾਮਲਾ ਦਰਜ ਕਰਵਾ ਦਿੱਤਾ ਜਿਸ ਦੀ ਆਮ ਆਦਮੀ ਪਾਰਟੀ ਪੂਰੀ ਨਿਖੇਧੀ ਕਰਦੀ ਹੈ ।ਇਸ ਮੋਕੇ ਵਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਗਗਨਦੀਪ ਸਿੰਘ ਗਿੱਲ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ|

ਉਨ੍ਹਾਂ ਕਿਹਾ ਕਿ 2022 ‘ਚ ਆਪ ਦੀ ਸਰਕਾਰ ਹੋਵੇਗੀ ਤੇ ਜਿਸ ਦੇ ਮੁੱਖ ਮੰਤਰੀ ਪਦ ਦੇ ਚਿਹਰੇ ਦਾ ਜਲਦ ਹੀ ਐਲਾਨ ਕਰ ਦਿੱਤਾ ਜਾਵੇਗਾ ਤੇ ਵਿਸ਼ੇਸ਼ ਰਣਨੀਤੀ ਦੇ ਤਹਿਤ 2022 ਦੀਆਂ ਵਿਧਾਨ ਸਭਾ ਚੋਣਾਂ ਆਪ ਪਾਰਟੀ ਲੜੇਗੀ ਤੇ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਜਿਹੜੀ ਕਸਰ ਰਹਿ ਗਈ ਹੈ ਉਸ ਨੂੰ ਪੂਰਾ ਕਰੇਗੀ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਭਰ ਵਿੱਚ ਨਾਜਾਇਜ਼ ਮਾਈਨਿੰਗ ਧੜੱਲੇ ਨਾਲ ਹੋ ਰਹੀ ਹੈ । ਪੰਜਾਬ ਵਿੱਚ ਨਾਂ ਹੀ ਨਾਜਾਇਜ਼ ਮਾਈਨਿੰਗ ਰੁਕੀ ਨਾਂ ਹੀ ਨਸ਼ੇ ਰੁਕੇ । ਉੱਹੀ ਕੈਪਟਨ ਸਾਹਿਬ ਹਨ ਜਿਨਾ ਨੇ ਪਾਵਨ ਗੁਟਕਾ ਸਾਹਿਬ ਦੀਆਂ ਝੂਠੀਆਂ ਕਸਮਾਂ ਖਾਧੀਆਂ ਸਨ ਕਿ ਉਹ ਪੰਜਾਬ ਵਿੱਚੋਂ ਨਸ਼ਾ ਬੰਦ ਕਰ ਦੇਣ ਗੇ ।

ਉਨ੍ਹਾਂ ਉਨ੍ਹਾਂ ਨੂੰ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਦੇ ਲਈ ਡੀਜੀਪੀ ਪੰਜਾਬ ਨੂੰ ਲਿਖ ਦਿੱਤਾ ਹੈ ਤੇ ਇਸ ਮਾਮਲੇ ਚ ਲਿਪਤ ਡੀਐੱਸਪੀ ਅਤੇ ਐਸਐਚਓ ਨੂੰ ਬਰਖਾਸਤ ਕਰਨ ਦੀ ਮੰਗ ਵੀ ਕੀਤੀ ।

ਇਸ ਦੌਰਾਨ ਉਪਰੋਕਤ ਤੋਂ ਇਲਾਵਾ ਵਿਧਾਇਕ ਕੋਟਕਪੂਰਾ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਮਹਿਲ ਕਲਾਂ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਗੜ੍ਹਸ਼ੰਕਰ ਜੈ ਸਿੰਘ ਰੋੜੀ, ਹਲਕਾ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ ਸੰਜੀਵ ਰਾਣਾ, ਅਨਮੋਲ ਗਗਨ ਮਾਨ, ਦਿਨੇਸ਼ ਚੱਡਾ, ਮਾਸਟਰ ਹਰਦਿਆਲ ਸਿੰਘ ਬੈਂਸ, ਰਾਮ ਕੁਮਾਰ ਮੁਕਾਰੀ, ਦਲਜੀਤ ਕੌਰ ਆਦਿ ਮੌਜੂਦ ਸਨ।Gall 700x100 1

 


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION