36.1 C
Delhi
Tuesday, May 21, 2024
spot_img
spot_img

ਕੱਲ੍ਹ ਬੋਲਿਆ ਆਗੂ ਇੱਕ ਭਾਜਪਾਈਆ, ਲੱਗਾ ਅੱਗ ਸੀ ਜਿਵੇਂ ਵਰਸਾਉਣ ਬੇਲੀ

ਅੱਜ-ਨਾਮਾ

ਕੱਲ੍ਹ ਬੋਲਿਆ ਆਗੂ ਇੱਕ ਭਾਜਪਾਈਆ,
ਲੱਗਾ ਅੱਗ ਸੀ ਜਿਵੇਂ ਵਰਸਾਉਣ ਬੇਲੀ।

ਜਿਹੜੀ ਕੇਂਦਰ ਦੀ ਟੀਮ ਪੰਜਾਬ ਵੇਂਹਦੀ,
ਉਸ ਥਾਂ ਲੱਗਾ ਸੀ ਨੰਬਰ ਬਣਉਣ ਬੇਲੀ।

ਕਹਿ ਕੇ ਸਾਫ ਕਿਸਾਨ ਨੇ ਗਲਤ ਕਰਦੇ,
ਲੱਗਾ ਉਨ੍ਹਾਂ ਦੇ ਗੁਨਾਹ ਗਿਣਾਉਣ ਬੇਲੀ।

ਕਰਿਆ ਜਦੋਂ ਬਿਆਨ ਨੇ ਅਸਰ ਉਲਟਾ,
ਓਦੋਂ ਲੱਗ ਪਿਆ ਹੋਊ ਪਛਤਾਉਣ ਬੇਲੀ।

ਪੁਤਲੇ ਉਹਦੇ ਕਿਰਸਾਨਾਂ ਸਨ ਜਦੋਂ ਸਾੜੇ,
ਧਰਨਾ ਘਰ ਮੂਹਰੇ ਲਾਇਆ ਆਣ ਬੇਲੀ।

ਲੱਭ ਕੇ ਲੀਡਰ ਕੁਝ ਜਾਣ-ਪਛਾਣ ਵਾਲੇ,
ਲੱਗਿਆ ਬਹੁੜੀਆਂ ਫੇਰ ਸੀ ਪਾਣ ਬੇਲੀ।

-ਤੀਸ ਮਾਰ ਖਾਂ
ਜਨਵਰੀ 02, 2021

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION