ਅੱਜ-ਨਾਮਾ
ਕੋਰੋਨਾ ਨਵੇਂ ਨੇ ਮੁਲਕ ਡਰਾਏ ਫਿਰ ਤੋਂ,
ਆਣਾ ਪੁੱਜਾ ਈ ਭਾਰਤ ਦੇ ਤੀਕ ਮੀਆਂ।
ਕੋਰੋਨਾ ਪਹਿਲੇ ਤੋਂ ਭੈੜਾ ਹੈ ਨਵਾਂ ਕਹਿੰਦੇ,
ਇਹਦੀ ਪਹਿਲਾਂ ਤੋਂ ਮਾਰ ਵਧੀਕ ਮੀਆਂ।
ਨਵੀਂ ਕਿਸਮ ਨਾ ਕਿਸੇ ਦੇ ਸਮਝ ਪੈਂਦੀ,
ਕਿੱਥੋਂ ਕਿਸ ਪਾਸੇ ਹੋ ਜਾਏ ਲੀਕ ਮੀਆਂ।
ਮਾੜੀ ਗੱਲ ਕਿ ਬਣੀ ਨਾ ਅਜੇ ਵੈਕਸੀਨ,
ਜੀਹਦੀ ਚਿਰਾਂ ਦੀ ਹੁੰਦੀ ਉਡੀਕ ਮੀਆਂ।
ਆਈ ਵੈਕਸੀਨ ਤਾਂ ਇਹ ਨਾ ਪਤਾ ਹਾਲੇ,
ਅਸਰ ਕਿੰਨਾ ਬੀਮਾਰੀ `ਤੇ ਕਰੂਗੀ ਉਹ।
ਅਸਰ ਪਹਿਲੇ ਲਈ ਕਰੂ ਜਾਂ ਦੂਸਰੇ `ਤੇ,
ਨਵੀਂ ਕਿਸਮ ਤੋਂ ਜਾਂ ਫਿਰ ਡਰੂਗੀ ਉਹ।
-ਤੀਸ ਮਾਰ ਖਾਂ
ਦਸੰਬਰ 30, 2020