37.1 C
Delhi
Tuesday, May 21, 2024
spot_img
spot_img

ਕੋਚ ਕਿਸੇ ਖਾਸ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਨਹੀਂ, ਬਲਕਿ ਹਰ ਖਿਡਾਰੀ ਨੂੰ ਟ੍ਰੇਨਿੰਗ ਦੇਣ ਦਾ ਪਾਬੰਦ: ਏਸ਼ੀਅਨ ਗੋਲਡ ਮੈਡਲਿਸਟ ਕਰਤਾਰ ਸਿੰਘ

ਯੈੱਸ ਪੰਜਾਬ
ਜਲੰਧਰ, 22 ਅਪ੍ਰੈਲ, 2022:
ਆਮ ਆਦਮੀ ਪਾਰਟੀ ਦੇ ਸਪੋਰਟਸ ਸੈੱਲ ਦੇ ਪ੍ਰਧਾਨ ਤੇ ਦੋ ਏਸ਼ੀਆਈ ਖੇਡਾਂ ਦੇ ਗੋਲਡ ਮੈਡਲਿਸਟ ਪਹਿਲਵਾਨ ਕਰਤਾਰ ਸਿੰਘ ਵੱਲੋਂ ਅੱਜ ਸੁਰਜੀਤ ਹਾਕੀ ਸਟੇਡੀਅਮ ਦਾ ਦੌਰਾ ਕੀਤਾ ਹੈ।

ਇਸ ਮੌਕੇ ਉਪਰ ਏਸ਼ੀਅਨ ਖੇਡਾਂ 1978 ਤੇ 1986 ਵਿਚ ਬਤੌਰ ਪਹਿਲਵਾਨ ਗੋਲਡ ਮੈਡਲ ਜੇਤੂ, ਅਰਜੁਨਾ ਤੇ ਪ੍ਰਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕਰਤਾਰ ਸਿੰਘ, ਆਈ.ਪੀ.ਐਸ. (ਸੇਵਾਮੁਕਤ) ਨੇ ਅੱਜ ਸਵੇਰੇ 7:15 ਵਜ਼ੇ ਸੁਰਜੀਤ ਹਾਕੀ ਸਟੇਡੀਅਮ ਦਾ ਦੌਰਾ ਕਰਨ ਉਪਰ ਪੁੰਜ ਕੋਚਾਂ ਵਿਚੋਂ ਕੇਵਲ ਇਕ ਫਿੱਟਨੈੱਸ ਟ੍ਰੇਨਿੰਗ ਕੋਚ ਜਸਪ੍ਰੀਤ ਸਿੰਘ ਜੱਸੀ ਤੇ ਹਾਕੀ ਖਿਡਾਰੀ ਇਕੱਲੇ ਬਿਨ੍ਹਾਂ ਕੋਚ ਪ੍ਰਕਟਿਸ ਕਰਦੇ ਹਾਜਿਰ ਮਿਲਣ ਉਪਰ ਹੈਰਾਨੀ ਦਾ ਪ੍ਰਗਟਾਵਾ ਕੀਤਾ ਹੈ ।

ਇਸ ਦੌਰਾਨ ਉਹਨਾਂ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੇ ਹਾਕੀ ਕੋਚ ਅਵਤਾਰ ਸਿੰਘ ਪਿੰਕਾ ਨਾਲ ਫੋਨ ਤੇ ਗੱਲਬਾਤ ਕਰਨ ਉਪਰ ਜੁਆਬ ਮਿਲਿਆ ਕਿ ਉਹਨਾਂ ਦੀ ਡਿਊਟੀ ਕੇਵਲ ਪੀ.ਆਈ.ਐਸ. ਦੇ ਖਿਡਾਰੀਆਂ ਨਾਲ ਹੈ, ਜਿਹਨਾਂ ਦੀਆਂ ਅੱਜ ਕੱਲ੍ਹ ਛੁੱਟੀਆਂ ਚਲ ਰਹੀਆਂ ਹਨ । ਜੋ ਖਿਡਾਰੀਆਂ ਮੈਦਾਨ ਵਿਚ ਹਨ, ਉਹ ਸੁਰਜੀਤ ਹਾਕੀ ਸੁਸਾਇਟੀ ਨਾਲ ਸਬੰਧਤ ਹਨ, ਜਿਹਨਾਂ ਨੂੰ ਉਹ ਟ੍ਰੇਨਿੰਗ ਨਹੀ ਦੇ ਸਕਦੇ ।

ਸਾਬਕਾ ਡਾਇਰੈਕਟਰ ਖੇਡਾਂ, ਪੰਜਾਬ ਕਰਤਾਰ ਸਿੰਘ ਨੇ ਇਸ ਉਪਰ ਹੈਰਾਨੀ ਪਰਗਟ ਕਰਦੇ ਸਪਸ਼ਟ ਕੀਤਾ ਕਿ ਕੋਚ ਕਿਸੇ ਖਾਸ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਨਹੀਂ, ਬਲਕਿ ਹਰ ਖਿਡਾਰੀ ਨੂੰ ਟ੍ਰੇਨਿੰਗ ਦੇਣਾ ਉਸਦੀ ਡਿਊਟੀ ਤੇ ਫਰਜ਼ ਵੀ ਹੈ । ਉਹਨਾਂ ਅਨੁਸਾਰ ਜੇਕਰ ਸਰਕਾਰੀ ਸੁਰਜੀਤ ਹਾਕੀ ਅਕੈਡਮੀ ਵਿੱਚ ਛੁੱਟੀਆਂ ਚੱਲ ਰਹੀਆਂ ਹਨ ਤਾਂ ਗਰਾਊਂਡ ਵਿਚ ਹਾਜਿਰ ਦੂਜੇ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਵਿਚ ਨੂੰ ਆਪ ਹੀ ਅੱਗੇ ਆਉਣਾ ਚਾਹੀਦਾ ਹੈ ।

ਇਸ ਮੌਕੇ ਤੇ ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਸੁਰਿੰਦਰ ਸਿੰਘ ਭਾਪਾ ਅਤੇ ਚਰਚਿਤ ਸਪੋਰਟਸ ਵਿਸਲ੍ਹ ਬਲੋਅਰ ਇਕਬਾਲ ਸਿੰਘ ਸੰਧੂ ਨੇ ਪਦਮਸ਼੍ਰੀ ਕਰਤਾਰ ਸਿੰਘ ਦਾ ਜਿੱਥੇ ਸੁਰਜੀਤ ਹਾਕੀ ਸਟੇਡੀਅਮ ਵਿਖੇ ਪਧਾਰਨ ਉਪਰ ਸਨਮਾਨਿਤ ਕੀਤਾ ਉੱਥੇ ਉਹਨਾਂ ਨੂੰ ਸੁਰਜੀਤ ਹਾਕੀ ਸਟੇਡੀਅਮ ਵਿੱਚ ਪਾਈਆਂ ਜਾਣ ਵਾਲੀਆਂ ਕਮੀਆਂ ਤੇ ਤੁਰੰਤ ਕੀਤੇ ਜਾਣ ਵਾਲੇ ਸੁਧਾਰਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਵੱਲੋਂ ਵਿਸ਼ਵਾਸ਼ ਦੁਆਇਆ ਗਿਆ ਕਿ ਉਹ ਜਲਦ ਹੀ ਇਸ ਬਾਰੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮਿਲਕੇ ਮਸਲੇ ਹੱਲ ਕਰਵਾਉਣਗੇ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION