26.7 C
Delhi
Saturday, April 27, 2024
spot_img
spot_img

ਕੈਪਟਨ ਅਮਰਿੰਦਰ ਬੱਚਾਜੀਵੀ ਨੂੰ ਮਾਰਕੀਟ ਕਮੇਟੀ ਭੁਲੱਥ ਦਾ ਚੇਅਰਮੈਨ ਨਿਯੁਕਤ ਕਰਨ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ: ਖ਼ਹਿਰਾ

ਭੁਲੱਥ, 26 ਜੁਲਾਈ, 2020:
ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਐਮ.ਐਲ.ਏ ਭੁਲੱਥ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਭੁਲੱਥ ਦੇ ਨਾਲ ਨਾਲ ਮਾਰਕੀਟ ਕਮੇਟੀ ਢਿਲਵਾ ਦੇ ਚੇਅਰਮੈਨਾਂ ਦੀ ਨਿਯੁਕਤੀ ਵਾਲੇ ਆਪਣੇ ਵਿਤਕਰੇ ਭਰੇ ਗਲਤ ਫੈਸਲੇ ਉੱਪਰ ਮੁੜ ਵਿਚਾਰ ਕਰਨ।

ਉਹਨਾਂ ਕਿਹਾ ਕਿ ਭਾਂਵੇ ਰਸ਼ਪਾਲ ਸਿੰਘ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਦਾ ਨਜਦੀਕੀ ਸਾਥੀ ਹੈ ਪਰ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਵਜੋਂ ਉਸ ਦੀ ਨਿਯੁਕਤੀ ਹਲਕੇ ਦੇ ਸਮਾਜਿਕ-ਰਾਜਨੀਤਿਕ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਗਤਾ ਦੇ ਅਧਾਰ ਉੱਪਰ ਨਹੀਂ ਹੈ।

ਉਹਨਾਂ ਕਿਹਾ ਕਿ ਲੁਬਾਣਾ ਭਾਈਚਾਰਾ ਮਾਰਕੀਟ ਕਮੇਟੀ ਭੁਲੱਥ ਦੇ ਅਧੀਨ ਆਉਂਦੇ ਪਿੰਡਾਂ ਦਾ ਬਹੁਗਿਣਤੀ ਹਿੱਸਾ ਬਣਦਾ ਹੈ, ਇਸ ਲਈ ਮਾਰਕੀਟ ਕਮੇਟੀ ਭੁਲੱਥ ਦੇ ਮੁੱਖੀ ਵਜੋਂ ਲੁਬਾਣਾ ਭਾਈਚਾਰੇ ਵਿੱਚੋਂ ਕਿਸੇ ਉੱਘੇ ਨੇਤਾ ਦੀ ਨਿਯੁਕਤੀ ਕੀਤੀ ਜਾਣੀ ਸਮਝਦਾਰੀ ਦਾ ਕੰਮ ਸੀ।

ਖਹਿਰਾ ਨੇ ਕਿਹਾ ਕਿ ਯਾਦ ਰਹੇ ਪਿਛਲੀ ਕਾਂਗਰਸ ਸਰਕਾਰ ਸਮੇਂ ਉਹਨਾਂ ਨੇ ਸਵਰਗਵਾਸੀ ਜਰਨੈਲ ਸਿੰਘ ਨਡਾਲਾ ਨੂੰ ਇਸ ਅਹੁਦੇ ਲਈ ਨਾਮਜਦ ਕੀਤਾ ਸੀ ਕਿਉਂਕਿ ਉਹ ਚਾਹੁੰਦੇ ਸਨ ਕਿ ਲੁਬਾਣਾ ਭਾਈਚਾਰੇ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇ।

ਖਹਿਰਾ ਨੇ ਕਿਹਾ ਕਿ ਇਸੇ ਤਰਾਂ ਹੀ ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਦੀ ਨਿਯੁਕਤੀ ਕਰਨ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਭਾਰੀ ਗਲਤੀ ਕੀਤੀ ਕਿਉਂਕਿ ਸ਼ਰਨਜੀਤ ਪੱਡਾ ਇੱਕ ਕੱਟੜ ਅਕਾਲੀ ਅਤੇ ਬੀਬੀ ਜਗੀਰ ਕੋਰ ਦਾ ਬੇਹੱਦ ਕਰੀਬੀ ਸਾਥੀ ਹੈ। ਖਹਿਰਾ ਨੇ ਕਿਹਾ ਕਿ ਉਸ ਨੂੰ ਮਾਰਕੀਟ ਕਮੇਟੀ ਢਿਲਵਾਂ ਦਾ ਚੇਅਰਮੈਨ ਲਗਾਕੇ ਕੈਪਟਨ ਅਮਰਿੰਦਰ ਸਿੰਘ ਨੇ ਢਿਲਵਾਂ ਬਲਾਕ ਦੇ ਵਫਾਦਾਰ ਅਤੇ ਸਮਰਪਿਤ ਕਾਂਗਰਸੀ ਨੇਤਾਵਾਂ ਨਾਲ ਵੱਡੀ ਬੇਇਨਸਾਫੀ ਕੀਤੀ ਹੈ।

ਖਹਿਰਾ ਨੇ ਇਲਜਾਮ ਲਗਾਇਆ ਕਿ ਸ਼ਰਨਜੀਤ ਸਿੰਘ ਪੱਡਾ ਦੀ ਚੇਅਰਮੈਨ ਢਿਲਵਾਂ ਵਜੋਂ ਨਿਯੁਕਤੀ ਦਾਗੀ ਰਾਣਾ ਗੁਰਜੀਤ ਸਿੰਘ ਵੱਲੋਂ ਬੀਬੀ ਜਗੀਰ ਕੋਰ ਦੇ ਇਸ਼ਾਰੇ ਉੱਪਰ ਕੀਤੀ ਗਈ ਹੈ ਕਿਉਂਕਿ ਇਹ ਤੱਥ ਹੈ ਕਿ ਉਹ ਇੱਕ ਦੂਸਰੇ ਨਾਲ ਬੇਹੱਦ ਨੇੜਲੇ ਰਾਜਨੀਤਕ ਸਬੰਧ ਰੱਖਦੇ ਹਨ। ਖਹਿਰਾ ਨੇ ਦੋਸ਼ ਲਗਾਇਆ ਕਿ ਰਾਣਾ ਗੁਰਜੀਤ ਸਿੰਘ ਵਰਗੇ ਦਾਗੀ ਨੇਤਾਵਾਂ ਦਾ ਇੱਕੋਂ ਇੱਕ ਉਦੇਸ਼ ਭੁਲੱਥ ਵਿੱਚ ਕਾਂਗਰਸ ਨੂੰ ਕਮਜੋਰ ਕਰਕੇ ਬੀਬੀ ਜਗੀਰ ਕੋਰ ਨੂੰ ਸਿਧਾ ਲਾਭ ਦੇਣ ਦਾ ਹੈ ਜੋ ਕਿ ਉਹਨਾਂ ਦੀ ਮੁੱਖ ਵਿਰੋਧੀ ਹੈ।

ਖਹਿਰਾ ਨੇ ਕਿਹਾ ਕਿ ਇਹ ਵੀ ਜਿਕਰਯੋਗ ਹੈ ਕਿ ਰਾਣਾ ਗੁਰਜੀਤ ਸਿੰਘ ਨੇ ਆਪਣੇ ਜਿਹੜੇ ਕਾਲਾ ਜਾਂ ਗੋਰਾ ਸਿੰਘ ਚੇਲੇ ਨੂੰ ਹਲਕਾ ਭੁਲੱਥ ਭੇਜਿਆ ਹੈ ਉਹ ਵੀ ਇੱਕ ਜੱਟ ਹੈ, ਜਿਸ ਦਾ ਅਰਥ ਹੈ ਕਿ ਹਲਕਾ ਭੁਲੱਥ ਵਾਸਤੇ ਕਾਂਗਰਸ ਪਾਰਟੀ ਦੇ ਮਨ ਵਿੱਚ ਲੁਬਾਣਾ ਭਾਈਚਾਰੇ ਲਈ ਕੋਈ ਸਥਾਨ ਨਹੀਂ ਹੈ।

ਖਹਿਰਾ ਨੇ ਕਿਹਾ ਕਿ ਹਲਕਾ ਭੁਲੱਥ ਦੇ ਸਮਾਜਿਕ ਤਾਣੇ ਬਾਣੇ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਚਾਹੁੰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਮਾਰਕੀਟ ਕਮੇਟੀ ਭੁਲੱਥ ਦੇ ਨਾਲ ਨਾਲ ਮਾਰਕੀਟ ਕਮੇਟੀ ਢਿਲਵਾਂ ਦੇ ਆਪਣੇ ਦੋਨਾਂ ਫੈਸਲਿਆਂ ਉੱਪਰ ਮੁੜ ਵਿਚਾਰ ਕਰਨ ਜੋ ਕਿ ਨਾ ਸਿਰਫ ਗਲਤ ਹਨ ਬਲਕਿ ਪੱਖਪਾਤੀ ਵੀ ਹਨ ਅਤੇ ਲੁਬਾਣਾ ਬੀ.ਸੀ ਵਰਗ ਦੇ ਕਿਸੇ ਯੋਗ ਆਗੂ ਨੂੰ ਮਾਰਕੀਟ ਕਮੇਟੀ ਭੁਲੱਥ ਦੀ ਜਿੰਮੇਵਾਰੀ ਦੇਣ ਅਤੇ ਕਿਸੇ ਸਮਰਪਿਤ ਕਾਂਗਰਸੀ ਆਗੂ ਨੂੰ ਮਾਰਕੀਟ ਕਮੇਟੀ ਢਿਲਵਾਂ ਦੀ ਵਾਗਡੋਰ ਸੋਂਪਣ।Gall 700x100 1


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION