ਅੱਜ-ਨਾਮਾ
ਕੇਜਰੀਵਾਲ ਨੇ ਸਸਤੀ ਹੈ ਕਰੀ ਬਿਜਲੀ,
ਚੋਣਾਂ ਆਈਆਂ ਤਾਂ ਦਿੱਤੀ ਹੈ ਛੋਟ ਬੇਲੀ।
ਸਫਰ ਬੱਸਾਂ ਦਾ ਮੁਫਤ ਹੈ ਬੀਬੀਆਂ ਦਾ,
ਵਾਹਵਾ ਬਚਣਗੇ ਉਹਨਾਂ ਨੂੰ ਨੋਟ ਬੇਲੀ।
ਤੀਰਥ ਯਾਤਰਾ ਮੁਫਤ ਸਕੀਮ ਕਰ`ਤੀ,
ਮਾਈ-ਬਾਪੂ ਕਈ ਪਾਉਣਗੇ ਵੋਟ ਬੇਲੀ।
ਕਹਿ ਕੇ ਲੋਕ-ਭਲਾਈ ਇਹ ਕੰਮ ਸਾਰੇ,
ਕੰਮ ਆ ਗਿਆ ਸੋਚ ਲਿਆ ਲੋਟ ਬੇਲੀ।
ਲੋਕੀਂ ਪੁੱਛਣ ਕਿ ਅੰਤਲਾ ਸਾਲ ਆਇਆਂ,
ਆਏ ਲੋਕਾਂ ਦੇ ਯਾਦ ਕਿਉਂ ਫਰਜ਼ ਬੇਲੀ।
ਐਤਕੀਂ ਲੱਗ ਜਾਏ ਬੇੜੀ ਜੇ ਸਿਰੇ ਬੇਲੀ,
ਰਹਿਣਾ ਲੋਕਾਂ ਦਾ ਯਾਦ ਨਾ ਕਰਜ਼ ਬੇਲੀ।
-ਤੀਸ ਮਾਰ ਖਾਂ
2 ਅਗਸਤ, 2019 –