29.1 C
Delhi
Sunday, April 28, 2024
spot_img
spot_img

ਕੇਂਦਰ ਨੇ ਸੱਦੀ ਸਰਬ-ਪਾਰਟੀ ਮੀਟਿੰਗ – ਕੀ ਹੋਵੇਗਾ 30 ਜਨਵਰੀ ਦੀ ਮੀਟਿੰਗ ’ਚ?

ਯੈੱਸ ਪੰਜਾਬ
ਨਵੀਂ ਦਿੱਲੀ, 20 ਜਨਵਰੀ, 2021:
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਹਿਲੀ ਫ਼ਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਪਹਿਲਾਂ 30 ਜਨਵਰੀ ਨੂੰ ਸਰਬ ਪਾਰਟੀ ਮੀਟਿੰਗ ਸੱਦ ਲਈ ਹੈ।

ਕੇਂਦਰ ਸਰਕਾਰ ਨੇ ਸੰਸਦ ਦੇ ਦੋਹਾਂ ਸਦਨਾਂ ਵਿੱਚ ਨੁਮਾਇੰਦਗੀ ਰੱਖਦੀਆਂ ਸਾਰੀਆਂ ਪਾਰਟੀਆਂ ਨੂੰ 30 ਜਨਵਰੀ ਨੂੰ ਸਵੇਰੇ 11.30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਹੋਣ ਵਾਲੀ ਇਸ ਮੀਟਿੰਗ ਲਈ ਸੱਦੇ ਦਿੱਤੇ ਹਨ।

ਇਸੇ ਦਿਨ ਹੀ ਐਨ.ਡੀ.ਏ.ਵਿੱਚ ਸ਼ਾਮਲ ਪਾਰਟੀਆਂ ਦੀ ਵੀ ਮੀਟਿੰਗ ਰੱਖੀ ਗਈ ਹੈ।

ਭਾਵੇਂ ਇਹ ਮੀਟਿੰਗ ਬਜਟ ਇਜਲਾਸ ਤੋਂ ਪਹਿਲਾਂ ਹੋਣੀ ਹੈ ਪਰ ਸਮਝਿਆ ਜਾਂਦਾ ਹੈ ਕਿ ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀਆਂ ਕਿਸਾਨ ਅੰਦੋਲਨ ਦਾ ਮੁੱਦਾ ਉਠਾ ਸਕਦੀਆ ਹਨ।

ਜ਼ਿਕਰਯੋਗ ਹੈ ਕਿ ਪਾਰਲੀਮੈਂਟ ਦਾ ਬਜਟ ਸੈਸ਼ਨ ਦੋ ਚਰਨਾਂ ਵਿੱਚ ਹੋਣਾ ਨਿਸਚਿਤ ਹੈ। ਪਹਿਲਾ ਚਰਨ 29 ਜਨਵਰੀ ਤੋਂ 15 ਫ਼ਰਵਰੀ ਤਕ ਹੋਵੇਗਾ ਜਦਕਿ ਦੂਜਾ ਚਰਨ 8 ਮਾਰਚ ਤੋਂ 8 ਅਪ੍ਰੈਲ ਤਕ ਲਈ ਨਿਸਚਿਤ ਹੈ।

ਸਰਬ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਰਨਗੇ ਅਤੇ ਇਸ ਵਿੱਚ ਰੱਖ਼ਿਆ ਮੰਤਰੀ ਸ੍ਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ, ਰਾਜ ਸਭਾ ਵਿੱਚ ਪਾਰਟੀ ਦੇ ਲੀਡਰ ਸ੍ਰੀ ਥਾਵਰਚੰਦ ਗਹਿਲੋਤ, ਡਿਪਟੀ ਲੀਡਰ ਪਿਯੂਸ਼ ਗੋਇਲ, ਸੰਸਦੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਪ੍ਰਹਲਾਦ ਜੋਸ਼ੀ, ਸ੍ਰੀ ਅਰਜੁਨਰਾਮ ਮੇਘਵਾਲ ਅਤੇ ਸ੍ਰੀ ਵੀ. ਮੁਰਲੀਥਰਨ ਸ਼ਾਮਿਲ ਹੋਣਗੇ।

ਬਜਨ ਸੈਸ਼ਨ ਵਿੱਚ ਇਕ ਘੰਟੇ ਦੇ ਪ੍ਰਸ਼ਨਕਾਲ ਨੂੰ ਬਹਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਪ੍ਰਸ਼ਨ ਕਾਲ ਸਤੰਬਰ 2020 ਵਿੱਚ ਹੋਏ ਮਾਨਸੂਨ ਸੈਸ਼ਨ ਦੌਰਾਨ ਕੋਵਿਡ ਦਾ ਹਵਾਲਾ ਦੇ ਕੇ ਰੱਦ ਕੀਤਾ ਗਿਆ ਸੀ।

ਲੋਕ ਸਭਾ ਦੇ ਸਪੀਕਰ ਸ੍ਰੀ ਉਮ ਬਿਰਲਾ ਇਹ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਸੰਸਦ ਦੇ ਇਜਲਾਸ ਵਿੱਚ ਭਾਗ ਲੈਣ ਵਾਲੇ ਮੈਂਬਰਾਂ ਲਈ ਕੋਵਿਡ ਟੈਸਟਲਾਜ਼ਮੀ ਹੋਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION