29.1 C
Delhi
Saturday, April 27, 2024
spot_img
spot_img

ਕੇਂਦਰ ਦੀ ਨਾਲਾਇਕੀ ਦਾ ਪੰਜਾਬ ਹਰਜਾਨਾ ਕਿਉਂ ਭਰੇ, ਕੇਂਦਰ ਰਾਜ ਵਿਚੋਂ ਗੋਦਾਮ ਖ਼ਾਲੀ ਕਰੇ: ਕਾਂਗਰਸ ਐਮ.ਪੀ.ਡਾ: ਅਮਰ ਸਿੰਘ

ਰਾਏਕੋਟ/ਲੁਧਿਆਣਾ, 18 ਦਸੰਬਰ, 2019 –

ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਕੇਂਦਰੀ ਖਰੀਦ ਏਜੰਸੀ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਵੱਲੋਂ ਪੰਜਾਬ ਅੰਦਰਲੇ ਖੁਰਾਕ ਗੋਦਾਮ ਸਮੇਂ ਸਿਰ ਖਾਲੀ ਨਾ ਕਰਨ ਕਾਰਨ ਸੂਬੇ ਵਿੱਚ ਖਾਧ ਪਦਾਰਥਾਂ ਦੇ ਭੰਡਾਰਨ ਦੀ ਵੱਡੀ ਸਮੱਸਿਆ ਦਰਪੇਸ਼ ਹੈ, ਜਿਸ ਨੂੰ ਹੱਲ ਕਰਨ ਲਈ ਸਮੇਂ ਸਿਰ ਯਤਨ ਕਰਨ ਦੀ ਲੋੜ ਹੈ।

ਲੋਕ ਸਭਾ ਨੂੰ ਸੰਬੋਧਨ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਖਾਧ ਪਦਾਰਥਾਂ ਦੇ ਭੰਡਾਰਨ ਦੀ ਪੈਦਾ ਹੋਈ ਸਮੱਸਿਆ ਲਈ ਕੇਂਦਰ ਸਰਕਾਰ ਅਤੇ ਭਾਰਤੀ ਖੁਰਾਕ ਨਿਗਮ ਜਿੰਮੇਵਾਰ ਹਨ, ਜਿਸ ਦਾ ਹਰਜ਼ਾਨਾ ਪੰਜਾਬ ਨੂੰ ਸਾਲਾਨਾ 1200 ਤੋਂ 1500 ਕਰੋੜ ਰੁਪਏ ਭਰਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਗੋਦਾਮਾਂ ਵਿੱਚ ਇਸ ਵੇਲੇ 200 ਲੱਖ ਮੀਟਰਕ ਟਨ ਖਾਧ ਪਦਾਰਥਾਂ ਦਾ ਭੰਡਾਰਨ ਹੈ, ਜਦਕਿ ਅਗਲੇ ਸਮੇਂ ਦੌਰਾਨ 110 ਲੱਖ ਮੀਟਰਕ ਟਨ ਹੋਰ ਭੰਡਾਰਨ ਕੀਤਾ ਜਾਣਾ ਹੈ।

ਅਜਿਹੀ ਸਥਿਤੀ ਵਿੱਚ ਭਾਰਤੀ ਖੁਰਾਕ ਨਿਗਮ ਵੱਲੋਂ ਪ੍ਰਤੀ ਮਹੀਨਾ 10 ਲੱਖ ਟਨ ਮਾਲ ਹੀ ਉਠਾਇਆ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਖੁਰਾਕ ਨਿਗਮ ਨੂੰ ਸੂਬੇ ਵਿੱਚ ਭੰਡਾਰਨ ਦੀ ਸਮੱਸਿਆ ਨੂੰ ਸੁਲਝਾਉਣ ਲਈ ਯਤਨ ਕਰਨ ਨੂੰ ਕਹੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION