26.7 C
Delhi
Saturday, April 27, 2024
spot_img
spot_img

ਕੇਂਦਰ ਦੀਆਂ ਖ਼ੇਤੀਬਾੜੀ ਨੀਤੀਆਂ ਕਰਕੇ ਸੜਕਾਂ ’ਤੇ ਰੁਲ ਰਹੇ ਹਨ ਦੇਸ਼ ਦੇ ਕਿਸਾਨ: Babbi Badal

ਯੈੱਸ ਪੰਜਾਬ
ਮੋਹਾਲੀ, 25 ਨਵੰਬਰ, 2020 –
ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਯੂਥ ਵਿੰਗ ਸੂਬਾ ਪ੍ਰਧਾਨ ਸ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਸਰਕਾਰ ਤੇ ਦੋਸ਼ ਲਾਇਆ ਕਿ ਜੇਕਰ ਉਹ ਸਮੇ ਸਮੇ ਤੇ ਕਿਸਾਨ ਸੰਗਠਨਾਂ ਦੀਆਂ ਮੰਗਾਂ ਵੱਲ ਗੰਭੀਰ ਹੁੰਦੀ ਤਾਂ ਅੱਜ ਦਾ ਬਣਿਆ ਮਾਹੌਲ ਕਦੇ ਵੀ ਟਕਰਾਅ ਵਾਲਾ ਨਾ ਹੁੰਦਾ। ਕਿਸਾਨ ਤੇ ਮਜ਼ਦੂਰ ਦਸਾਂ ਨਹੁੰ ਦੀ ਕਿਰਤ ਕਰਕੇ ਦੇਸ਼ ਵਾਸੀਆਂ ਦਾ ਢਿੱਡ ਭਰਦੇ ਹਨ ।

ਕਿਸਾਨਾਂ ਦੀਆਂ ਮੁੱਖ ਮੰਗਾਂ ਕਾਲੇ ਕਾਨੂੰਨ ਵਾਪਸ ਲੈਣੇ, ਐਮ ਐਸ ਪੀ ਤੇ ਸਰਕਾਰ ਖਰੀਦ ਅਤੇ ਸਵਾਮੀਨਾਥਨ ਦੀ ਰਿਪੋਰਟ ਤੇ ਹੋਰ ਮਸਲਿਆਂ ਲਈ ਘੋਲ ਕਰਦੇ ਆ ਰਹੇ ਹਨ । ਖਤਰਨਾਕ ਕਾਨੂੰਨਾਂ ਚ ਖੇਤੀ ਸਬੰਧੀ ਕਾਨੂੰਨ ਤੋ ਇਲਾਵਾ ਤਜ਼ਵੀਜ਼ ਸ਼ੁਦਾ, ਬਿਜਲੀ ਸੋਧ ਬਿੱਲ 2020 ਨੂੰ ਖਤਮ ਕਰਨ ਲਈ ਡੇਢ ਮਹੀਨੇ ਤੋ ਅਵਾਜ਼ ਬੁਲੰਦ ਕਰ ਰਹੇ ਹਨ ਪਰ ਦਿੱਲੀ ਦੇ ਤਖਤ ਤੇ ਕੋਈ ਅਸਰ ਨਹੀ ਹੋ ਰਿਹਾ ਹੁਣ ਸਾਤੀਪੂਰਨ ਤਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਦਿੱਲੀ ਜਾਣੋ ਰੋਕਣਾ ਨਿੰਦਣਯੋਗ ਕਾਰਵਾਈ ਹੈ ,ਬੱਬੀ ਬਾਦਲ ਨੇ ਕਿਹਾ ਕਿ ਸਰਕਾਰ ਕੇਵਲ 1 ਫੀਸਦੀ ਪੂੰਜੀਪਤੀਆਂ ਲਈ ਹੀ ਸੋਚਦੀ ਹੈ ।

ਸਰਕਾਰ ਨੂੰ 99 ਫੀਸਦੀ ਲੋਕਾਂ ਦਾ ਕੋਈ ਫਿਕਰ ਨਹੀ , ਜੋ ਰੋਟੀ ਤੋ ਆਤਰ ਹੋ ਜਾਂਦੇ ਹਨ । ਬੱਬੀ ਬਾਦਲ ਨੇ ਖੇਤੀ ਲਾਗਤਾਂ ਵੱਧਣ ਤੇ ਆਪਣੀ ਨੀਤੀ ਸਪੱਸ਼ਟ ਕਰਦਿਆਂ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਨੇ ਸਮੁੱਚੀ ਕਿਸਾਨੀ ਨੂੰ ਲਤਾੜ ਦਿੱਤਾ ਹੈ, ਜਿਸ ਨਾਲ ਮਹਿੰਗਾਈ ਚਰਮ ਸੀਮਾ ਤੇ ਪਹੁੰਚ ਗਈ ਹੈ ।

ਨੈਸ਼ਨਲ,ਸੂਬਾ ਪੱਧਰੀ ਮੁਸ਼ਕਲਾਂ ਤੋ ਇਲਾਵਾ ਜ਼ਿਲਾ ਪੱਧਰ ਤੇ ਕਿਸਾਨ ਸੰਘਰਸ਼ ਚਲਦਾ ਹੀ ਰਹਿੰਦਾ ਹੈ। ਜੇਕਰ ਸਰਕਾਰ ਕਿਸਾਨ ਹਿਤੈਸ਼ੀ ਹੁੰਦੀ ਤਾਂ ਖੇਤੀ ਲੀਹ ਤੇ ਆ ਜਾਣੀ ਸੀ ਜੋ ਇਸ ਵੇਲੇ ਲੀਹੋ ਲੱਥੀ ਹੈ। ਦੇਸ਼ ਦਾ ਕਿਸਾਨ ਮੰਗ ਕਰ ਰਿਹਾ ਹੈ ਕਿ ਖੇਤੀ ਲਾਗਤਾਂ ਆ ਰਹੇ ਖਰਚ ਮੁਤਾਬਕ ਮੰਡੀ ਦਾ ਭਾਅ ਕੀਤਾ ਜਾਵੇ।

ਇਹ ਬੜੇ ਅਫਸੋਸ ਦੀ ਗੱਲ ਹੈ ਕਿ ਜਦੋ ਕਿਸਾਨ ਦੇ ਘਰ ਫਸਲ ਹੁੰਦੀ ਹੈ ਤਾਂ ਉਸ ਵੇਲੇ ਕੀਮਤਾਂ ਮਾਰਕੀਟ ਚ ਘੱਟ ਜਾਂਦੀਆਂ ਹਨ , ਕਿਸਾਨ ਨੂੰ ਬੇਹੱਦ ਸਸਤੇ ਰੇਟ ਤੇ ਸਬਜ਼ੀਆਂ,ਕਣਤ ਸਮੇਤ ਸੂਮੰਹ ਫਸਲਾਂ ਪੱਕ ਜਾਣ ਤੇ ਤੁਰੰਤ ਮੰਡੀ ਲੈ ਜਾਣਾ ਪੈਦਾ ਹੈ , ਕਿਉਕਿ ਅੰਨਦਾਤੇ ਕੋਲ ਅਨਾਜ ਭੰਡਾਰ ਕਰਨ ਲਈ ਕੋਈ ਵੀ ਸਹੂਲਤ ਨਹੀ।

ਉਸ ਨੂੰ ਉਸੇ ਵੇਲੇ ਹੀ ਫਸਲ ਕੱਟਣੀ ਪੈਦੀ ਹੈ ਤੇ ਮੰਡੀ ਲੈ ਜਾਣ ਲਈ ਪ੍ਰਬੰਧ ਕਰਨਾ ਪੈਦਾਂ ਹੈ। ਇਸ ਕਾਰਨ ਕਿਸਾਨ ਦੁੱਖੀ ਹੈ । ਬੱਬੀ ਬਾਦਲ ਨੇ ਮੰਗ ਕੀਤੀ ਕਿ ਸਰਕਾਰਾਂ ਖੇਤੀ ਨੀਤੀ ਬਣਾਉਣ ਤਾਂ ਜੋ ਉਨਾ ਨੂੰ ਲਾਗਤ ਮੁੱਲ ਦਾ ਸਹੀ ਭਾਅ ਮਿਲ ਸਕੇ ।

ਬੱਬੀ ਬਾਦਲ ਨੇ ਕਿਸਾਨਾਂ ਜੱਥੇਬੰਦੀਆਂ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆ ਨੋਜਵਾਨਾਂ ਨੂੰ ਕਿਸਾਨਾਂ ਦੇ ਸੰਘਰਸ਼ ਵਿੱਚ ਵੱਧ ਚੜ੍ਹ ਕੇ ਪੁੱਜਣ ਦੀ ਅਪੀਲ ਵੀ ਕੀਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION