29.1 C
Delhi
Saturday, April 27, 2024
spot_img
spot_img

ਕੁਲ ਹਿੰਦ ਜੱਟ ਮਹਾਂ ਸਭਾ ਵੱਲੋਂ ਸੁੱਖਾ ਕੰਨਸਾਲਾ ਮੋਹਾਲੀ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਯੈੱਸ ਪੰਜਾਬ
ਮੋਹਾਲੀ, 06 ਮਾਰਚ, 2021 –
ਕੁਰਾਲੀ- ਕੁਲ ਹਿੰਦ ਜੱਟ ਮਹਾਂ ਸਭਾ ਵੱਲੋਂ ਫ਼ਤਹਿਗੜ੍ਹ ਪੈਲੇਸ ਵਿਖੇ ਨਿਯੁਕਤੀਆਂ ਸਬੰਧੀ ਸਮਾਗਮ ਕੀਤਾ ਗਿਆ। ਜਿਸ ਦੌਰਾਨ ਸੁਖਦੇਵ ਸਿੰਘ ਸੁੱਖਾ ਕੰਨਸਾਲਾ ਨੂੰ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸ ਸਬੰਧੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਭਾ ਦੇ ਪੰਜਾਬ ਪ੍ਰਧਾਨ ਹਰਪਾਲ ਸਿੰਘ ਹਰਪੁਰਾ ਤੇ ਚੰਡੀਗੜ੍ਹ ਦੇ ਪ੍ਰਧਾਨ ਰਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਸਭਾ ਦਾ ਮਕਸਦ ਜੱਟ ਬਰਾਦਰੀ ਦੀਆਂ ਮੁਸ਼ਕਿਲਾਂ ਨੂੰ ਉਭਾਰਨਾ ਤੇ ਖਾਸਕਰ ਹੇਠਲੇ ਪੱਧਰ ਦੇ ਜੱਟਾਂ ਨੂੰ ਰਖਾਵਾਂਕਰਨ ਅਧੀਨ ਲਿਆਉਣਾ ਹੈ। ਸਭਾ ਦਾ ਕਿਸੇ ਪਾਰਟੀ ਵਿਸ਼ੇਸ ਨਾਲ ਕੋਈ ਸਬੰਧ ਨਹੀਂ ਹੈ।

ਇਸ ਵਿੱਚ ਸ਼ਾਮਿਲ ਹੋਣ ਲਈ ਕਿਸੇ ਵੀ ਸਿਆਸੀ ਪਾਰਟੀ ਦਾ ਵਰਕਰ ਹੋਣ ਜਾ ਨਾ ਹੋਣ ਦੀ ਕੋਈ ਸ਼ਰਤ ਨਹੀਂ ਹੈ। ਇਨ੍ਹਾਂ ਕਿਹਾ ਕਿ ਇਸ ਸਮੇਂ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਭਾ ਦਾ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਜਿਮੀਂਦਾਰਾਂ ਨੂੰ ਸਭਾ ਨਾਲ ਜੁੜਨ ਦੀ ਅਪੀਲ ਕੀਤੀ।

ਇਸ ਮੌਕੇ ਸਭਾ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਕੰਨਸਾਲਾ ਨੂੰ ਜ਼ਿਲਾ ਪ੍ਰਧਾਨ ਬਣਾਉਣ ਦਾ ਐਲਾਨ ਕਰਦਿਆਂ ਨਿਯੁਕਤੀ ਪੱਤਰ ਵੀ ਸੌਪਿਆ। ਇਸੇ ਦੌਰਾਨ ਖੇਤੀ ਬਿਲ ਦਾ ਵਿਰੋਧ ਕਰਦਿਆਂ ਹਾਜ਼ਰ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁੱਤਲਾ ਵੀ ਫੂਕਿਆ।

ਇਸ ਮੌਕੇ ਗਿਆਨ ਰਾਣਾ, ਗੁਰਮੀਤ ਸਿੰਘ ਸਾਂ, ਰਵਿੰਦਰ ਸਿੰਘ ਵਜੀਦਪੁਰ, ਹਰਜੀਤ ਸਿੰਘ ਢਕੋਰਾਂ, ਹਰਨੇਕ ਸਿੰਘ ਤੱਕੀਪੁਰ, ਵਿੱਕੀ , ਜਸਵੀਰ ਸਿੰਘ ਤੱਕੀਪੁਰ, ਸਾਗਰ ਸਿੰਘ ਪੜੋਲ, ਭਗਤ ਸਿੰਘ ਕੰਨਸਾਲਾ, ਲਾਡੀ ਢਕੋਰਾਂ ਆਦਿ ਵੱਡੀ ਗਿਣਤੀ ਵਿੱਚ ਮੋਹਤਬਰ ਜੱਟ ਮਹਾਂ ਸਭਾ ਦੇ ਕਾਰਕੁੰਨ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION