37.1 C
Delhi
Saturday, April 27, 2024
spot_img
spot_img

ਕਿਸੇ ਵੀ ਭਾਰਤ ਦੇ ਰਾਜ ਦੀ ਗੱਲ ਕਰੀਏ, ਖੁਸ਼ੀ ਨਹੀਂ ਕਿਸੇ ਸਰਕਾਰ ਤੋਂ ਲੋਕ ਬੇਲੀ

ਅੱਜ-ਨਾਮਾ

ਕਿਸੇ ਵੀ ਭਾਰਤ ਦੇ ਰਾਜ ਦੀ ਗੱਲ ਕਰੀਏ,
ਖੁਸ਼ੀ ਨਹੀਂ ਕਿਸੇ ਸਰਕਾਰ ਤੋਂ ਲੋਕ ਬੇਲੀ।

ਨਾਅਰਿਆਂ-ਧਰਨਿਆਂ ਦੀ ਚੱਲੀ ਲੜੀ ਜਾਵੇ,
ਬਣਦੇ ਆ ਤਿੱਖੇ ਸਰਕਾਰ ਲਈ ਜੋਕ ਬੇਲੀ।

ਕਹਿਣ ਸਰਕਾਰਾਂ ਕਿ ਲੋਕਾਂ ਦੇ ਭਲੇ ਪਿੱਛੇ,
ਸਾਰੀ ਤਾਕਤ ਹੀ ਦਿੱਤੀ ਗਈ ਝੋਕ ਬੇਲੀ।

ਕਹਿੰਦੇ ਆ ਲੋਕ ਕਿ ਲੀਡਰ ਹੀ ਛਕੀ ਜਾਂਦੇ,
ਲੋਕਾਂ ਤੀਕਰ ਬੱਸ ਪਹੁੰਚ ਰਿਹਾ ਫੋਕ ਬੇਲੀ।

ਹਰ ਇੱਕ ਪਾਰਟੀ ਜਿੱਥੇ ਪਈ ਰਾਜ ਕਰਦੀ,
ਖਾਂਦੀ ਪਬਲਿਕ ਤੋਂ ਰਹਿੰਦੀ ਆ ਮਾਰ ਬੇਲੀ।

ਬੜ੍ਹਕ ਵਿੱਚ ਬੋਲਦੀ ਓਸੇ ਆ ਰਾਜ ਅੰਦਰ,
ਕੀਤੀ ਹੋਈ ਜਿੱਥੇ ਆ ਸੜਕ ਸਵਾਰ ਬੇਲੀ।

-ਤੀਸ ਮਾਰ ਖਾਂ
ਫਰਵਰੀ 17, 2023

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION