29.1 C
Delhi
Saturday, April 27, 2024
spot_img
spot_img

ਕਿਸਾਨ ਹਿੱਤਾਂ ਲਈ ਅਕਾਲੀ ਦਲ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ: ਸੁਖਬੀਰ ਬਾਦਲ

ਚੰਡੀਗੜ੍ਹ 5 ਜੂਨ, 2020 –

ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਯਕੀਨੀ ਖਰੀਦ ਦੇ ਮਸਲੇ ਸਮੇਤ ਕਿਸਾਨ ਹਿਤਾਂ ਉੱਤੇ ਕਤਈ ਕੋਈ ਸਮਝੌਤਾ ਨਹੀਂ ਕਰ ਸਕਦੀ ਅਤੇ ਪਾਰਟੀ ਨੇ ਇਹਨਾਂ ਹਿੱਤਾਂ ਦੀ ਰਾਖੀ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਕਮਰ ਕੱਸੇ ਕੀਤੇ ਹੋਏ ਹਨ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਯਤਨਾ ਸਦਕਾ ਕਿਸਾਨੀ ਵਸਤਾਂ ਦੀ ਖਰੀਦੋ ਫਰੋਖਤ ਸਬੰਧੀ ਨਵੇਂ ਐਕਟ ਵਿਚ ਭੀ ਫਸਲਾਂ ਲਈ ਘੱਟੋਂ ਘੱਟ ਸਮਰਥਨ ਮੁੱਲ ਅਤੇ ਖਰੀਦ ਨੂੰ ਯਕੀਨੀ ਬਣਾਇਆਗਿਆ ਹੈ …ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਦੇ ਕਹਿਣ ਤੇ ਹੀ ਪ੍ਰਧਾਨ ਮੰਤਰੀ ਨੇ ਕੇਂਦਰੀ ਖੇਤੀ ਬੜੀ ਮੰਤਰੀ ਰਾਹੀਂ ਕਿਸਾਨਾਂ ਨੂੰ ਜਨਤਕ ਤੌਰ ਤੇ ਸਪਸ਼ਟ ਕੀਤਾ ਗਿਆ ਹੈ ਕਿ ਘੱਟੋ ਸਮਰਥਨ ਮੁੱਲ ਅਤੇ ਫਸਲਾਂ ਦੀ ਯਕੀਨੀ ਖਰੀਦਾਰੀ ਦਾ ਮੌਜੂਦਾ ਪ੍ਰਬੰਧ ਜਾਰੀ ਰਹੇਗਾ ਅਤੇ ਇਸ ਵਿਚ ਕੋਈ ਤਬਦੀਲੀ ਨਹੀਂ ਆਏਗੀ .. “ਫਿਰ ਭੀ, ਜੇ ਭਵਿੱਖ ਵਿਚ ਭੀ ਕਦੇ ਕਿਸਾਨੀ ਉਪਜ ਦੇ ਸਮਰਥਨ ਮੁੱਲ ਅਤੇ ਲਾਜ਼ਮੀ ਖਰੀਦ ਨੂੰ ਕੋਈ ਖਤਰਾ ਖੜਾ ਕੀਤਾ ਗਿਆ ਤਾਂ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ ..ਅਸੀਂ ਵੱਡੀ ਤੋਂ ਵੱਡੀ ਕੁਰਬਾਨੀ ਦੇ ਕੇ ਭੀ ਇਸ ਪ੍ਰਬੰਧ ਨੂੰ ਜਾਰੀ ਰਖਵਾਉਣ ਲਈ ਵਚਨਬੱਧ ਹਾਂ ।”

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੇਂ ਐਕਟ ਦੇ ਵਿਰੋਧ ਕਰਨ ਬਾਰੇ ਚਿੱਟੇ ਦਿਨ ਝੂਠ ਬੋਲ ਰਹੇ ਹਨ ਕਿਓਂਕਿ ਓਹਨਾ ਦੀ ਸਰਕਾਰ ਵੱਲੋਂ ਇਸ ਐਕਟ ਦੇ ਪ੍ਰਬੰਧ ਨੂੰ ਪਹਿਲੋਂ ਹੀ ਅਗਸਤ ੨੦੧੭ ਵਿਚ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ .. ਮੁਖ ਮੰਤਰੀ ਹੁਣ ਝੂਠ ਬੋਲ ਕੇ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ ….

“ਮੁਖ ਮੰਤਰੀ ਅਤੇ ਉਹਨਾਂ ਦੀ ਕਾਂਗਰਸ ਪਾਰਟੀ ਦੀ ਕਿਸਾਨਾਂ ਨੂੰ ਸਿਰਫ ਇੱਕ ਹੀ ਦੇਣ ਹੈ , ਅਤੇ ਉਹ ਇਹ ਹੈ ਕਿ ਮੁਖ ਮੰਤਰੀ ਖੁਦ ਪਾਵਨ ਗੁਟਕਾ ਸਾਹਿਬ ਦੀ ਸੋਂਹ ਖਾਕੇ ਕਿਸਾਨਾਂ ਨਾਲ ਕੀਤੇ ਆਪਣੇ ਵਾਅਦੇ ਤੋਂ ਮੁਕਰ ਚੁੱਕੇ ਹਨ .. ਕੈਪਟਨ ਸਾਹਿਬ ਨੂੰ ੨੦੨੨ ਤੋਂ ਬਾਅਦ ਸਿਰਫ ਇਸ ਗੱਲ ਲਈ ਯਾਦ ਕੀਤਾ ਜਾਏਗਾ ਕਿ ਆਪਣੇ ਪਿਛਲੇ ਰਾਜ ਕਾਲ ਦੌਰਾਨ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨਾਂ ਨੂੰ ਦਿੱਤੀ ਮੁਫ਼ਤ ਬਿਜਲੀ ਦੀ ਸਹੂਲਤ ਬੰਦ ਕਰ ਦਿੱਤੀ ਸੀ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਸੰਘਰਸ਼ ਕਰ ਕੇ ਮੁਸ਼ਕਿਲ ਨਾਲ ਦੁਬਾਰਾ ਸ਼ੁਰੂ ਕਰਵਾਇਆ ਸੀ।”

ਸਰਦਾਰ ਬਾਦਲ ਨੇ ਕਿਹਾ ਹਾਲਾਂ ਕਿ ਉਹਨਾਂ ਦੇ ਪਾਰਟੀ ਨੇ ਕਿਸਾਨੀ ਦੀ ਫਸੀਲ ਦੀ ਘੱਟੋ ਘੱਟ ਮੁੱਲ ਉੱਤੇ ਖਰੀਦ ਦੇ ਪ੍ਰਬੰਧ ਉੱਤੇ ਧੜੱਲੇ ਨਾਲ ਪਹਿਰਾ ਦੇ ਕੇ ਇਸ ਨੂੰ ਜਾਰੀ ਰਖਵਾਇਆ ਹੈ , ਫਿਰ ਭੀ ਭਵਿੱਖ ਵਿਚ ਜੇ ਕਦੇ ਭੀ ਕਿਸਾਨ ਦੀ ਫਸਲ ਦੀ ਖਰੀਦਾਰੀ ਉੱਤੇ ਕੇਂਦਰ ਸਰਕਾਰ ਵੱਲੋਂ ਕੋਈ ਪ੍ਰਸ਼ਨ ਚਿੰਨ ਲਾਇਆ ਗਿਆ ਜਾਂ ਇਹ ਖਰੀਦ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ ਪ੍ਰਣਾਲੀ ਨੂੰ ਬੰਦ ਕਰਨ ਸਬੰਧੀ ਕੋਈ ਭੀ ਫੈਸਲਾ ਲੈਣ ਦੀ ਗੱਲ ਹੋਈ , ਤਾਂ ਸ਼੍ਰੋਮਣੀ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ , ਬਲਕਿ ਕਿਸਾਨਾਂ ਹਿੱਤਾਂ ਲਈ ਸਭ ਤੋਂ ਅੱਗੇ ਵੱਧ ਕੇ ਲੜੇਗਾ ਤੇ ਇਸ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਤੋਂ ਪਿਛੇ ਨਹੀਂ ਹਟੇਗਾ।

ਪੱਤਰਕਾਰਾਂ ਨੂੰ ਸਬੰਧਨ ਕਰਦੜੇ ਹੋਏ ਸਰਦਾਰ ਸੁਖਬੀਰ ਸਿੰਘ ਨੇ ਬੁਲੰਦ ਆਵਾਜ਼ ਵਿਚ ਕਿਹਾ , ” ਮੈਂ ਇਹ ਗੱਲ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਕਿਸੇ ਦੇ ਮਨ ਵਿਚ ਇਸ ਗੱਲ ਬਾਰੇ ਕੋਈ ਸ਼ੰਕਾ ਨਹੀਂ ਰਹਿਣੀ ਚਾਹੀਦੀ ਕਿ ਜੇ ਘੱਟੋ ਸਮਰਥਨ ਸਮਰਥਨ ਮੁੱਲ ਸਮੇਤ ਕਿਸਾਨ ਦੇ ਕਿਸੇ ਹਿੱਤ ਨਾਲ ਕੋਈ ਭੀ ਸਮਝੌਤਾ ਹੋਣ ਦਾ ਖਦਸ਼ਾ ਪੈਦਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਇਹਨਾਂ ਹਿੱਤਾਂ ਦੀ ਰਖਵਾਲੀ ਲਈ ਅੱਗੇ ਆਕੇ ਲੜੇਗਾ ..ਅਸੀਂ ਇਸ ਇਸ ਮੁੱਦੇ ਉੱਤੇ ਹਰ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਖੜੇ ਹਾਂ ..ਸ਼੍ਰੋਮਣੀ ਅਕਾਲੀ ਦਲ ਦੇ ਹੁੰਦਿਆਂ ਕਿਸਾਨਾਂ ਦੇ ਹਿਤਾਂ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਏਗਾ .. ਕਿਸਾਨਾਂ ਦੇ ਹਿੱਤਾਂ ਤੋਂ ਉੱਪਰ ਸਾਡੇ ਲਈ ਕੁਝ ਭੀ ਨਹੀਂ ਹੈ ।”

ਸਰਦਾਰ ਬਾਦਲ ਨੇ ਕਿਹਾ ਕਿ ਪੰਥ , ਪੰਜਾਬ , ਕਿਸਾਨ ਤੇ ਸੰਘੀ ਢਾਂਚਾ ਅਕਾਲੀ ਦਲ ਦੇ ਚਾਰ ਥੰਮ ਹਨ ਅਤੇ ਇਹਨਾਂ ਵਿਚੋਂ ਕਿਸੇ ਇੱਕ ਥੰਮ ਨੂੰ ਭੀ ਕਦੇ ਕਮਜ਼ੋਰ ਨਹੀਂ ਹੋਣ ਦਿੱਤਾ ਜਾਏਗਾ ..”ਇਹ ਉਹ ਥੰਮ ਹਨ ਜੋ ਸਾਡੇ ਪੁਰਖਾਂ ਨੇ ਮਹਾਨ ਕੁਰਬਾਨੀਆਂ ਦੇ ਖੜੇ ਕੀਤੇ ਹਨ , ਇਹਨਾਂ ਦੀ ਰਾਖੀ ਸਾਡੀ ਪਵਿੱਤਰ ਜਿੰਮੇਵਾਰੀ ਹੈ  ।”

ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਐਕਟ ਵਿਚ ਜਿਥੇ ਕਿਸਾਨਾਂ ਦੀ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਅਤੇ ਲਾਜ਼ਮੀ ਖਰੀਦ ਨੂੰ ਜਾਰੀ ਰੱਖਣਾ ਯਕੀਨੀ ਬਣਾਇਆ ਹੈ ਉਥੇ ਇਸ ਨਾਲ ਕਿਸਾਨਾਂ ਲਈ ਇਹ ਸੰਭਾਵਨਾ ਭੀ ਪੈਦਾ ਕੀਤੀ ਗਈ ਹੈ ਕਿ ਉਹ ਆਪਣੀ ਫਸਲ ਕਿਸੇ ਭੀ ਅਜਿਹੀ ਜਗਾਹ ਵੇਚ ਸਕਣ ਜਿਥੇ ਉਹਨਾਂ ਨੂੰ ਵੱਧ ਭਾਅ ਮਿਲਦਾ ਹੋਏ ਸਰਦਾਰ ਬਾਦਲ ਨੇ ਕਿਹਾ ਕੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਵਾਂਗ ਪਹਿਲੀ ਕਤਾਰ ਵਿਚ ਰਹਿ ਕੇ ਕਿਸਾਨਾਂ ਦੇ ਹਿੱਤਾਂ ਲਈ ਜੂਝਦਾ ਰਹੇਗਾ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION