34.1 C
Delhi
Wednesday, May 22, 2024
spot_img
spot_img

ਕਿਸਾਨ ਜਾਣਗੇ ਦਿੱਲੀ, ਗੱਲਬਾਤ ਲਈ 7 ਮੈਂਬਰੀ ਕਮੇਟੀ ਗਠਿਤ: ਰਾਜੇਵਾਲ

ਯੈੱਸ ਪੰਜਾਬ
ਚੰਡੀਗੜ੍ਹ, 13 ਅਕਤੂਬਰ, 2020:
ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੇ ਕੇਂਦਰ ਦੇ ਗੱਲਬਾਤ ਦੇ ਸੱਦੇ ਨੂੰ ਪ੍ਰਵਾਨ ਕਰ ਲਿਆ ਹੈ। ਇਸ ਲਈ ਜਾਣ ਵਾਲੇ ਵਫ਼ਦ ਵਿੱਚ ਸਾਰੀਆਂ ਜੱਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਣਗੇ ਪਰ ਗੱਲਬਾਤ ਲਈ ਇਕ 7 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜੋ ਕੇਂਦਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਆਪਣਾ ਪੱਖ ਰੱਖੇਗੀ।

ਇਸ ਸੰਬੰਧੀ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸ: ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਦਾ ਸੱਦਾ ਇਸ ਵਾਰ ਪਹਿਲਾਂ ਨਾਲੋਂ ਕੁਝ ਵੱਖਰਾ ਹੈ ਅਤੇ ਉਹ ਇਸ ਨੂੰ ਇਸ ਲਈ ਵੀ ਰੱਦ ਨਹੀਂ ਕਰ ਰਹੇ ਕਿਉਂਕਿ ਉਹ ਕੇਂਦਰ ਨੂੰ ਇਹ ਬਹਾਨਾ ਨਹੀਂ ਦੇਣਾ ਚਾਹੁੰਦੇ ਕਿ ਕਿਸਾਨ ਗੱਲਬਾਤ ਲਈ ਰਾਜ਼ੀ ਹੀ ਨਹੀਂ ਹਨ।

ਉਹਨਾਂ ਦੱਸਿਆ ਕਿ ਬਣਾਈ ਗਈ 7 ਮੈਂਬਰੀ ਕਮੇਟੀ ਵਿੱਚ ਉਨ੍ਹਾਂ (ਬਲਬੀਰ ਸਿੰਘ ਰਾਜੇਵਾਲ) ਤੋਂ ਇਲਾਵਾ ਡਾ:ਦਰਸ਼ਨ ਪਾਲ ਸਿੰਘ, ਸ: ਮਨਜੀਤ ਸਿੰਘ, ਸ: ਜਗਜੀਤ ਸਿੰਘ, ਸ: ਜਗਮੋਹਨ ਸਿੰਘ, ਸ: ਕੁਲਵੰਤ ਸਿੰਘ ਅਤੇ ਸ: ਸਤਨਾਮ ਸਿੰਘ ਸਾਹਨੀ ਸ਼ਾਮਿਲ ਹੋਣਗੇ।

ਕਿਸਾਨਾਂ ਦਾ ਰੇਲ ਰੋਕ ਅੰਦੋਲਨ 15 ਅਕਤੂਬਰ ਤਕ ਜਾਰੀ ਰੱਖਣ ਦੀ ਗੱਲ ਕਰਦਿਆਂ ਸ: ਰਾਜੇਵਾਲ ਨੇ ਕਿਹਾ ਕਿ ਇਸ ਬਾਰੇ ਫ਼ੈਸਲਾ ਜੱਥੇਬੰਦੀਆਂ ਦੀ 15 ਅਕਤੂਬਰ ਦੀ ਮੀਟਿੰਗ ਵਿੱਚ ਹੀ ਲਿਆ ਜਾਵੇਗਾ।

ਪੰਜਾਬ ਦੀ ਕਾਂਗਰਸ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਸ: ਰਾਜਪਾਲ ਨੇ ਕਿਹਾ ਕਿ ਜੇ ਰਾਜ ਸਰਕਾਰ ਨੇ ਕਿਸਾਨਾਂ ਦੀ ਮੰਗ ਅਨੁਸਾਰ ਅਤੇ ਆਪਣੇ ਵਾਅਦੇ ਅਨੁਸਾਰ ਵਿਧਾਨ ਸਭਾ ਸੈਸ਼ਨ ਸੱਦ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਸੰਬੰਧੀ ਕਾਨੂੰਨ ਪਾਸ ਨਾ ਕੀਤਾ ਤਾਂ ਕਿਸਾਨ ਕਾਂਗਰਸ ਨਾਲ ਵੀ ਉਹੀ ਵਿਹਾਰ ਕਰਨਗੇ ਜੋ ਇਸ ਵੇਲੇ ਭਾਜਪਾ ਨਾਲ ਕੀਤਾ ਜਾ ਰਿਹਾ ਹੈ।

ਉਹਨਾਂ ਰਾਜ ਸਰਕਾਰ ਦੇ ਕੋਲੇ ਅਤੇ ਖ਼ਾਦ ਦੀ ਘਾਟ ਦੇ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਉਨ੍ਹਾਂ ਆਖ਼ਿਆ ਕਿ ਇਹ ਨਿਰੇ ਪੁਰੇ ਬਹਾਨੇ ਹਨ ਅਤੇ ਸਰਕਾਰ ਇਸ ਮਾਮਲੇ ਵਿੱਚ ਝੂਠ ਬੋਲ ਰਹੀ ਹੈ। ਉਹਨਾਂ ਆਖ਼ਿਆ ਕਿ ਰਾਜ ਕੋਲ ਕੋਲਾ ਵੀ ਹੈ ਤੇ ਖ਼ਾਦ ਵੀ। ਜਦ ਕੋਰੋਨਾ ਸਮੇਂ ਸਾਰੀਆਂ ਗੱਡੀਆਂ ਬੰਦ ਸਨ ਉਸ ਸਮੇਂ ਬਿਜਲੀ ਕਿਵੇਂ ਪੂਰੀ ਹੁੰਦੀ ਸੀ?

ਸ: ਰਾਜੇਵਾਲ ਨੇ ਇਹ ਵੀ ਆਖ਼ਿਆ ਕਿ ਬਿਜਲੀ ਦਾ ਕੋਈ ਸੰਕਟ ਹੀ ਨਹੀਂ ਹੈ ਕਿਉਂਕਿ ਪੰਜਾਬ ਵੀ ਨੈਸ਼ਨਲ ਗਰਿੱਡ ਦਾ ਹਿੱਸਾ ਹੈਅਤੇ ਰਾਜ ਦੇ ਸਾਰੇ ਪਲਾਂਟ ਬੰਦ ਹੋ ਜਾਣ ਤਾਂ ਵੀ ਪੰਜਾਬ ਨੂੰ ਨੈਸ਼ਨਲ ਗਰਿੱਡ ਤੋਂ ਬਿਜਲੀ ਮਿਲਦੀ ਹੀ ਰਹਿਣੀ ਹੈ, ਹਾਂ ਸਰਕਾਰ ਬੇਈਮਾਨ ਹੋਵੇ ਤਾਂ ਕੁਝ ਵੀ ਹੋ ਸਕਦਾ ਹੈ।

ਭਾਜਪਾ ਆਗੂਆਂ ਦੇ ਭੜਕਾਹਟ ਪੂਰਣ ਬਿਆਨਾਂ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਸ: ਰਾਜੋਵਾਲ ਨੇ ਕਿਹਾ ਕਿ ਭਾਜਪਾ ਜਿੰਨੀ ਮਰਜ਼ੀ ਉਕਸਾਹਟ ਪੈਦਾ ਕਰ ਲਵੇ, ਕਿਸਾਨ ਭੜਕਾਹਟ ਵਿੱਚ ਨਹੀਂਆਉਣਗੇ ਅਤੇ ਆਪਣਾ ਅੰਦੋਲਨ ਸ਼ਾਂਤਮਈ ਹੀ ਰੱਖਣਗੇ।

ਭਾਜਪਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ’ਤੇ ਹਮਲੇ ਦਾ ਜ਼ਿਕਰ ਕਰਦਿਆਂ ਸ: ਰਾਜੇਵਾਲ ਨੇ ਕਿਹਾ ਕਿ ਜਲੰਧਰ ਵਿੱਚ ਕਿਸਾਨ 7 ਘੰਟੇ ਭਾਜਪਾ ਦਫ਼ਤਰ ਦੇ ਬਾਹਰ ਸ੍ਰੀ ਅਸ਼ਵਨੀ ਸ਼ਰਮਾ ਦੀ ਅਗਵਾਈ ਵਾਲੀ ਮੀਟਿੰਗ ਮੌਕੇ ਸੜਕ ’ਤੇ ਰਹੇ ਪਰ ਕਿਸੇ ਨੇ ਜ਼ਰਾ ਵੀ ਗ਼ਲਤ ਗੱਲ ਜਾਂ ਹਿੰਸਾ ਨਹੀਂ ਕੀਤੀ ਹਾਲਾਂਕਿ ਉਨ੍ਹਾਂ ਨਾਲ ਪੁਲਿਸ ਨੇ ਧੱਕਾ ਮੁੱਕੀ ਵੀ ਕੀਤੀ। ਉਹਨਾਂ ਕਿਹਾ ਕਿ ਇਹ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਉਹਨਾਂ ਦਾਅਵਾ ਕੀਤਾ ਕਿ ਸਾਨੂੰ ਪਤਾ ਹੈ ਕਿ ਸਾਡੇ ਵਰਕਰ ਸ਼ਾਂਤਮਈ ਹਨ।

ਉਹਨਾਂ ਇਹ ਵੀ ਆਖ਼ਿਆ ਕਿ ਜੇ ਕੋਈ ਗੱਲ ਸਿਰੇ ਨਹੀਂ ਚੜ੍ਹਦੀ ਤਾਂ ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਦਿੱਲੀ ਵਿੱਚ ਸੱਦ ਕੇ ਵੱਡਾ ਅੰਦੋਲਨ ਖੜ੍ਹਾ ਕਰਾਂਗੇ ਕਿਉਂਕਿ ਅਸੀਂ ਪਹਿਲਾਂ ਹੀ ਦੇਸ਼ ਦੀ ਆਵਾਜ਼ ਉਠਾ ਰਹੇ ਹਾਂ, ਇਕੱਲੇ ਪੰਜਾਬ ਦੀ ਨਹੀਂ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION