44 C
Delhi
Monday, May 20, 2024
spot_img
spot_img

ਕਿਸਾਨ ਘੋਲ ਲਗਾਤਾਰ ਮਜ਼ਬੂਤੀ ਵੱਲ, ਮੀਟਿੰਗਾਂ ਨਹੀਂ ਕਾਲੇ ਕਾਨੂੰਨ ਰੱਦ ਕਰਨਾ ਹੀ ਇਕੋ ਇਕ ਰਾਹ: ਪੀਰਮੁਹੰਮਦ

ਯੈੱਸ ਪੰਜਾਬ
ਮੋਹਾਲੀ, 21 ਜਨਵਰੀ, 2021:
ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਦੇ ਜਨਰਲ ਸਕੱਤਰ ਤੇ ਪਾਰਟੀ ਦੇ ਮੁੱਖ ਬੁਲਾਰੇ ਸ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਕੇਦਰ ਸਰਕਾਰ ਦੇ ਤਿੰਨ ਮੰਤਰੀ ਕਿਸਾਨ ਯੂਨੀਅਨਾ ਨਾਲ ਜਿੰਨੀਆ ਮਰਜੀ ਹੋਰ ਮੀਟਿੰਗਾ ਕਰ ਲਵੇ ਪਰ ਕਿਸਾਨ ਅੰਦੋਲਨ ਤਦ ਹੀ ਸਮਾਪਤ ਹੋਵੇਗਾ ਜਦ ਤਿੰਨ ਕਾਲੇ ਕਨੂੰਨ ਰੱਦ ਨਹੀ ਹੋ ਜਾਦੇ ਉਹਨਾ ਕਿਹਾ ਕਿ ਇਹ ਹੁਣ ਕਿਸੇ ਦੇ ਵੀ ਵੱਸ ਦੀ ਗੱਲ ਨਹੀ ਕਿ ਉਹ ਕਨੂੰਨ ਰੱਦ ਕਰਵਾਉਣ ਤੋ ਬਿਨਾ ਕਿਸੇ ਹੋਰ ਪਹਿਲੂ ਤੇ ਗੱਲਬਾਤ ਕਰਕੇ ਫੈਸਲਾ ਲੈ ਸਕੇ ਟਕਸਾਲੀ ਅਕਾਲੀ ਆਗੂ ਨੇ ਕਿਹਾ ਕਿ 26 ਜਨਵਰੀ ਦੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋ ਕਿਸਾਨ ਪਰੇਡ ਚ ਸ਼ਾਮਲ ਹੋਣ ਲਈ ਦੇਸ਼ ਵਾਸੀਆਂ ਤੇ ਖਾਸ ਕਰਕੇ ਪੰਜਾਬੀਆਂ ਵਿੱਚ ਏਨਾ ਜਬਰਦਸਤ ਉਤਸਾਹ ਹੈ ਕਿ ਪੰਜਾਬ ਦੇ ਅਲੱਗ ਅਲੱਗ ਜਿਲਿਆ ਤੋ ਸੈਕੜਿਆ ਹਜਾਰਾ ਦੀ ਤਦਾਦ ਵਿੱਚ ਕਿਸਾਨ ਇਕਜੁੱਟ ਹੋਕੇ ਦਿੱਲੀ ਦੇ ਕੁੰਡਲੀ ਸਿੰਧੂ ਟਿੱਕਰੀ ਬਾਰਡਰ ਵੱਲ ਚੱਲੇ ਹੋਏ ਹਨ ਹਰ ਪਾਸੇ ਕਿਸਾਨ ਸੰਘਰਸ਼ ਦੇ ਝੰਡੇ ਲੱਗੇ ਟਰੈਕਟਰ ਟਰਾਲੀਆ ਕੰਬਾਈਨ ਜੇ ਸੀ ਬੀ ਮੋਟਰ ਸਾਈਕਲ ਸਾਈਕਲ ਕਾਰਾ ਬੱਸਾ ਟਰੱਕ ਟਰਾਲੇ ਹੀ ਨਜਰ ਆ ਰਹੇ ਹਨ ਉਹਨਾ ਕਿਹਾ ਕਿ ਇਹ ਬੇਹੱਦ ਜ਼ਰੂਰੀ ਹੈ ਕਿ ਕਿਸਾਨ ਅੰਦੋਲਨ ਨਾਲ ਹਮਦਰਦੀ ਪ੍ਰਗਟ ਕਰਨ ਵਾਲਾ ਹਰੇਕ ਇਨਸਾਨ ਦਿੱਲੀ ਪੁੱਜੇ ਤਾਂ ਜੋ ਮੋਦੀ ਸਰਕਾਰ ਨੇ ਧੱਕੇ ਨਾਲ 3 ਕਾਲੇ ਖੇਤੀ ਕਾਨੂੰਨਾਂ ਨੂੰ ਲੋਕਤੰਤਰੀ ਰਾਜ ਚ ਤਾਨਾਸ਼ਾਹੀ ਦੇ ਬੁਰਕੇ ਹੇਠ ਪਾਸ ਕੀਤੇ ਬਿੱਲਾਂ ਨੂੰ ਰੱਦ ਕਰਵਾਇਆ ਜਾ ਸਕੇ । ਉਨਾ ਕਿਹਾ ਕਿ ਹਰ ਵਿਅਕਤੀ ਲਈ ਜਿੰਦਗੀ ਬਸਰ ਲਈ ਮੁੱਢਲੀ ਜਰੂਰਤ ਰੋਟੀ ਹੈ । ਹਰ ਵਿਅਕਤੀ ਆਮ ਹੋਵੇ ਜਾਂ ਧਨਾਢ ਰੋਟੀ ਹੀ ਖਾਣੀ ਹੁੰਦੀ ਹੈ । ਇਸ ਲਈ ਖੇਤੀਬਾੜੀ ਜਰੂਰੀ ਹੈ ਤੇ ਖੇਤੀਬਾੜੀ ਲਈ ਜਮੀਨ ਦੀ ਜ਼ਰੂਰਤ ਹੈ ਪਰ ਮੋਦੀ ਸਰਕਾਰ ਵੱਡੇ ਘਰਾਣਿਆਂ ਨੂੰ ਖੁਸ਼ ਕਰਨ ਦੇ ਚੱਕਰ ਚ ਜ਼ਮੀਨਾਂ ਹੀ ਖੋਹ ਰਹੀ ਹੈ । ਪੀਰਮੁਹੰਮਦ ਨੇ ਸਪੱਸ਼ਟ ਕੀਤਾ ਕਿ ਪੂੰਜੀਪਤੀਆਂ ਦੇ ਕਰਜ਼ੇ ਮੁਆਫ ਹੁੰਦੇ ਹਨ ਪਰ ਜੋ ਦੇਸ਼ ਦਾ ਢਿੱਡ ਭਰਦਾ ਹੈ ਉਸ ਨੂੰ ਨਾ ਕੋਈ ਸਹੂਲਤ, ਨਾ ਕਰਜ਼ਾ ਮੁਆਫੀ, ਖਾਦਾ, ਸਪਰੇਆਂ ਆਦਿ ਦੇ ਰੇਟ ਅਸਮਾਨੀ ਚੜੇ ਹਨ। ਉਨਾ ਕਿਹਾ ਕਿ ਅਸਲ ਚ ਸਰਕਾਰਾਂ ਦੇ ਏਜੰਡੇ ਚੇ ਕਿਸਾਨ ਹੈ ਹੀ ਨਹੀ । ਮੋਦੀ ਸਰਕਾਰ ਸਿਰਫ ਪ੍ਰਾਈਵੇਟ ਕੰਪਨੀਆਂ ਨੂੰ ਹੁਲਾਰਾ ਦੇ ਰਹੀ ਹੈ ਜੋ ਆਉਣ ਵਾਲੇ ਸਮੇ ਚ ਭਿਆਨਕ ਰੂਪ ਅਖਤਿਆਰ ਕਰ ਸਕਦਾ ਹੈ । ਅੱਧੀ ਤੋ ਜਿਆਦਾ ਸਰਦੀ ਤਾਂ ਕਿਸਾਨਾਂ ਨੇ ਲੰਘਾ ਵੀ ਦਿੱਤੀ ਹੈ, ਪੂਰਾ ਵਿਸ਼ਵ ਕਿਸਾਨਾਂ ਨਾਲ ਖੜਾ ਹੈ । ਹਰ ਰੋਜ਼ ਦਿੱਲੀ ਚ ਕਿਸਾਨੀ ਘੋਲ ਨੂੰ ਮਜ਼ਬੂਤੀ ਮਿਲ ਰਹੀ ਹੈ । ਕਰਨੈਲ ਸਿੰਘ ਪੀਰਮੁਹੰਮਦ ਨੇ ਅਤੀਤ ਦੇ ਹਵਾਲੇ ਨਾਲ ਕਿਹਾ ਕਿ ਅਜ਼ਾਦੀ ਤੋ ਪਹਿਲਾਂ ਈਸਟ ਇੰਡੀਆਂ ਕੰਪਨੀ ਵੀ ਭਾਰਤ ਚ ਨਿਵੇਸ਼ ਕਰਨ ਆਈ ਸੀ ਪਰ ਹੋਲੀ-ਹੋਲੀ ਦੇਸ਼ ਤੇ ਕਬਜਾ ਕਰ ਲਿਆ ਸੀ, ਇਸ ਲਈ ਇਵੇ ਹੀ ਕਿਸਾਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਜੇ ਇਹ ਬਿੱਲ ਲਾਗੂ ਹੋ ਗਏ ਤਾਂ ਵੱਡੀਆਂ ਕੰਪਨੀਆਂ ਜਮੀਨਾਂ ਨੂੰ ਹਥਿਆ ਸਕਦੀ ਹੈ । ਦਿੱਲੀ ਦੇ ਬਾਰਡਰਾਂ ਦੇ ਬੈਠੇ ਕਿਸਾਨਾਂ ਨੇ ਇਤਿਹਾਸ ਰੱਚ ਦਿੱਤਾ ਹੈ ਕਿਉਕਿ ਆਮ ਵਿਅਕਤੀ ਦਾ ਜਿਆਦਾਤਰ ਝੁਕਾਅ ਸਿਆਸੀ ਪਾਰਟੀਆਂ ਵੱਲ ਹੁੰਦਾ ਸੀ ਪਰ ਇਸ ਵਾਲ ਇਹ ਕਿਸਾਨੀ ਘੋਲ ਇਤਿਹਾਸ ਦੇ ਸੁਨਹਿਰੀ ਅੱਖਰਾਂ ਚ ਲਿਖਿਆ ਜਾਵੇਗਾ । ਕੌਮੀ ਮੀਡੀਆ ਬਾਰੇ ਉਨਾ ਸਪੱਸ਼ਟ ਕੀਤਾ ਕਿ ਜੋ ਉਨਾ ਕਿਸਾਨਾਂ ਦਾ ਅਕਸ ਕਿਸਾਨੀ ਅੰਦੋਲਨ ਦੌਰਾਨ ਦਿਖਾਇਆ ਉਹ ਬੇਹੱਦ ਨਿਰਾਸ਼ਾਜਨਕ ਹੈ । ਅੱਜ ਦੇ ਕਿਸਾਨ ਜਾਗਰੂਕ ਹਨ,ਪੜੇ ਲਿਖੇ ਹੈ ਪਰ ਕੌਮੀ ਮੀਡੀਆ ਵੱਲੋ ਦੇਸ਼ ਦੇ ਅੰਨਦਾਤੇ ਨੂੰ ਨੀਚਲੇ ਪੱਧਰ ਦਾ ਦਿਖਾਉਣਾ ਲੋੋਕਤੰਤਰ ਦੇ ਥੰਮ ਲਈ ਸਮਝ ਤੋ ਪਰੇ ਹਨ । ਆਪਣੀਆਂ ਨੈਤਿਕ-ਕਦਰਾਂ ਕੀਮਤਾਂ ਦਾ ਖਿਆਲ ਰੱਖਣਾ ਚਾਹੀਦਾ ਹੈ । ਪੀਰਮੁਹੰਮਦ ਨੇ ਜਾਰੀ ਪ੍ਰੈਸ ਬਿਆਨ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਕਿਸਾਨੀ ਨੂੰ ਖਤਰੇ ਚੋ ਕੱਢਣ ਲਈ ਇਕਜੁਟਤਾ ਦਿਖਾਉਣ ਦੀ ਲੋੜ ਹੈ ਤੇ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾ ਕੇ ਰਹਾਂਗੇ ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION