27.1 C
Delhi
Saturday, April 27, 2024
spot_img
spot_img

ਕਿਸਾਨਾਂ ਨੂੰ ਵੱਖਵਾਦੀ ਕਹਿਣ ਵਾਲੇ ਆਪ ਦੇਸ਼ ਵਿਰੋਧੀ: Phoolka

ਯੈੱਸ ਪੰਜਾਬ
ਨਵੀਂ ਦਿੱਲੀ, 13 ਦਸੰਬਰ, 2020:
ਪਿਛਲੇ ਲੰਬੇ ਸਮੇਂ ਤੋਂ ਖ਼ੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਅਤੇ ਹੁਣ ਪਰਿਵਾਰਾਂ ਸਮੇਤ ਦਿੱਲੀ ਦੇ ਬਾਰਡਰਾਂ ’ਤੇ ਡੇਰਾ ਲਾਈ ਬੈਠੇ ਕਿਸਾਨਾਂ ਨੂੰ ਵੱਖਵਾਦੀ ਕਹਿਣ ਵਾਲਿਆਂ ਦੇੇ ਖਿਲਾਫ਼ ਸਖ਼ਤ ਸਟੈਂਡ ਲੈਂਦਿਆਂ ਪੰਜਾਬ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ: ਹਰਵਿੰਦਰ ਸਿੰਘ ਫ਼ੂਲਕਾ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਵੱਖਵਾਦੀ ਕਹਿਣ ਵਾਲੇ ਅਸਲ ਵਿੱਚ ਆਪ ਦੇਸ਼ ਵਿਰੋਧੀ ਹਨ।

ਅੱਜ ਆਪਣੇ ਟਵਿੱਟਰ ਹੈਂਡਲ ਤੋਂ ਇਕ ਟਵੀਟ ਕਰਦਿਆਂ ਸ: ਫ਼ੂਲਕਾ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੇ ਆਪਸੀ ਭਾਈਚਾਰੇ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਨਾਲ ਕਈ ਗੁੰਝਲਦਾਰ ਸਮੱਸਿਆਵਾਂ ਹੱਲ ਹੋਣਗੀਆਂ। ਕਿਸਾਨ ਪ੍ਰਦਰਸ਼ਨਾਂ ਨੇ ਦੇਸ਼ ਅੰਦਰ ਦਿਹਾਤੀ ਲੋਕਾਂ ਵਿਚਾਲੇ ਇਕ ਵੱਖਰੇ ਤਰ੍ਹਾਂ ਦੀ ਇਕਜੁੱਟਤਾ ਦੀ ਭਾਵਨਾ ਲਿਆਂਦੀ ਹੈ।

ਉਹਨਾਂ ਆਖ਼ਿਆ ਕਿ ਜਿਹੜੇ ਲੋਕ ਇਨ੍ਹਾਂ ਕਿਸਾਨਾਂ ਨੂੰ ਵੱਖਵਾਦੀ ਦੱਸ ਰਹੇ ਹਨ ਉਹ ਆਪ ਦੇਸ਼ ਵਿਰੋਧੀ ਹਨ।

ਇਸ ਤੋਂ ਇਲਾਵਾ ਸ: ਫ਼ੂਲਕਾ ਨੇ 1907 ਵਿੱਚ ਸ਼ਹੀਦ ਭਗਤ ਸਿੰਘ ਦੇ ਪਿਤਾ ਸ: ਕਿਸ਼ਨ ਸਿੰਘ ਅਤੇ ਸ: ਕਿਸ਼ਨ ਸਿੰਘ ਦੇ ਭਰਾ ਸ: ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਚਲਾਈ ਗਈ ‘ਪਗੜੀ ਸੰਭਾਲ ਜੱਟਾ’ ਲਹਿਰ ਬਾਰੇ ਇਕ ਦਸਤਾਵੇਜ਼ੀ ਦਾ Çਲੰਕ ਟਵੀਟ ਕਰਦਿਆਂ ਆਖ਼ਿਆ ਕਿ ਇਸ ਲਹਿਰ ਨੇ ਉਸ ਸਮੇਂ ਦੀ ਬਰਤਾਨਵੀ ਸਰਕਾਰ ਨੂੰ ਤਿੰਨ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ।

ਦੋਵੇਂ ਹੀ ਟਵੀਟ ਹੇਠਾਂ ਵੇਖ਼ੇ ਜਾ ਸਕਦੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION