ਯੈੱਸ ਪੰਜਾਬ
ਨਵੀਂ ਦਿੱਲੀ, 9 ਦਸੰਬਰ, 2020:
ਬੀਤੀ ਰਾਤ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਹੋਈ ਪਰ ਬੇਸਿੱਟਾ ਰਹੀ ਮੀਟਿੰਗ ਵਿੱਚ ਹੋਈ ਗੱਲ ਅਨੁਸਾਰ ਅੱਜ ਕੇਂਦਰ ਸਰਕਾਰ ਨੇ ਕਿਸਾਨ ਜੱਥੇਬੰਦੀਆਂ ਨੂੰ ਉਹ ਲਿਖ਼ਤੀ ਤਜ਼ਵੀਜ਼ਾਂ ਭੇਜ ਦਿੱਤੀਆਂ ਹਨ ਜਿਨ੍ਹਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਕਿਸਾਨ ਮੰਗਾਂ ਦੇ ਜਵਾਬ ਵਿੱਚ ਕੀ ਕਰਨ ਨੂੰ ਤਿਆਰ ਹੈ।
ਇਸ ਸੰਬੰਧੀ ਖ਼ਬਰ ਹੈ ਕਿ ਪੰਜਾਬ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ਸ਼ਾਮ 5 ਵਜੇ ਸਿੰਘੂ ਬਾਰਡਰ ’ਤੇ ਇਨ੍ਹਾਂ ਤਜ਼ਵੀਜ਼ਾਂ ’ਤੇ ਵਿਚਾਰ ਕਰਨ ਲਈ ਮੀਟਿੰਗ ਕਰਕੇ ਆਪਣੇ ਫ਼ੈਸਲੇ ਦਾ ਐਲਾਨ ਕਰਨਗੀਆਂ।