30.1 C
Delhi
Saturday, April 27, 2024
spot_img
spot_img

ਕਿਰਪਾਲ ਸਿੰਘ ਸਿਹੋਤਾ ਐਨ.ਆਰ.ਆਈ ਸਭਾ ਪੰਜਾਬ ਦੇ ਪ੍ਰਧਾਨ ਚੁਣੇ ਗਏ

ਜਲੰਧਰ, 7 ਮਾਰਚ, 2020 –

ਮੂਲ ਰੂਪ ਵਿੱਚ ਜਲੰਧਰ ਦੇ ਬੜਾ ਪਿੰਡ ਦੇ ਨਿਵਾਸੀ ਤੇ ਅਮਰੀਕਾ ਵਿਚ ਰਹਿਣ ਵਾਲੇ ਐਨ.ਆਰ.ਆਈ ਸ.ਕਿਰਪਾਲ ਸਿੰਘ ਸਿਹੋਤਾ ਨੂੰ ਅੱਜ ਐਨ.ਆਰ.ਆਈ ਸਭਾ ਪੰਜਾਬ ਦਾ ਪ੍ਰਧਾਨ ਚੁਣ ਲਿਆ ਗਿਆ। ਉਨਾਂ ਨੇ ਆਪਣੇ ਨੇੜਲੇ ਵਿਰੋਧੀ ਸ.ਜਸਬੀਰ ਸਿੰਘ ਸ਼ੇਰਗਿੱਲ਼ ਨੂੰ 160 ਵੋਟਾਂ ਦੇ ਫਰਕ ਨਾਲ ਹਰਾਇਆ।

ਇਸ ਬਾਰੇ ਐਲਾਨ ਅੱਜ ਐਨ.ਆਰ.ਆਈ ਸਭਾ ਪੰਜਾਬ ਦੀ ਚੋਣ ਦੇ ਰਿਟਰਨਿੰਗ ਅਫਸਰ-ਕਮ-ਵਧੀਰ ਡਿਪਟੀ ਕਮਿਸ਼ਨਰ ਜਲੰਧਰ ਸ.ਜਸਬੀਰ ਸਿੰਘ ਨੇ ਉਪਮੰਡਲ ਮੈਜਿਸਟਰੇਟ ਡਾ.ਜੈ ਇੰਦਰ ਸਿੰਘ ਦੀ ਮੌਜੂਦਗੀ ਦੇ ਵਿੱਚ ਕੀਤਾ।

ਉਨਾਂ ਦੱਸਿਆ ਕਿ ਇਸ ਚੋਣ ਵਿੱਚ ਕੁੱਲ 363 ਵੋਟਾਂ ਪਈਆਂ,ਜਿਸ ਵਿੱਚੋਂ ਸ.ਕਿਰਪਾਲ ਸਿੰਘ ਸਿਹੋਤਾ ਨੂੰ 260,ਸ.ਜਸਬੀਰ ਸਿੰਘ ਸ਼ੇਰਗਿੱਲ ਨੂੰ 100,ਸ.ਪ੍ਰੀਤਮ ਸਿੰਘ ਨੂੰ ਦੋ ਵੋਟਾਂ ਪਈਆਂ,ਜਦਕਿ ਇੱਕ ਵੋਟ ਕੈਂਸਲ ਕਰ ਦਿੱਤੀ ਗਈ। ਇਸ ਮੌਕੇ ਤੇ ਰਿਟਰਨਿੰਗ ਅਫਸਰ ਵਲੋਂ ਸ.ਸਿਹੋਤਾ ਨੂੰ ਜਿੱਤ ਦਾ ਸਰਟੀਫਿਕੇਟ ਦਿੱਤਾ ਗਿਆ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡੀ.ਸੀ.ਪੀ ਅਰੁਣ ਸੈਣੀ , ਏ.ਸੀ.ਪੀ ਸ.ਹਰਸਿਮਰਤ ਸਿੰਘ, ਮਾਲ ਅਫਸਰ ਸ.ਪ੍ਰਦੀਪ ਕੁਮਾਰ,ਮਨੋਹਰ ਲਾਲ,ਪਰਗਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

Kirpal Sihota president of NRI Sabha Punjab 2

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION