29.1 C
Delhi
Sunday, April 28, 2024
spot_img
spot_img

ਕਾਂਗਰਸ ਵੀ ਬਾਦਲਾਂ ਦੀ ਤਰ੍ਹਾਂ ਧਰਮ ਦੇ ਨਾਤੇ ਉੱਤੇ ਗੁੰਮਰਾਹ ਕਰ ਰਹੀ ਹੈ: ਆਪ

ਯੈੱਸ ਪੰਜਾਬ
ਚੰਡੀਗੜ੍ਹ, 10 ਜਨਵਰੀ 2021:
ਆਮ ਆਦਮੀ ਪਾਰਟੀ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਕੋਟਕਪੂਰਾ ਤੋ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਕਿਹਾ ਕਿ ਚੋਣਾਂ ਤੋਂ ਪਹਿਲਾਂ ਸੱਤਾ ਉੱਤੇ ਕਬਜ਼ ਹੋਣ ਲਈ ਸ੍ਰੀ ਗੁਟਕਾ ਸਾਹਿਬ ਹੱਥ ਵਿੱਚ ਫੜ੍ਹਕੇ ਝੂਠੀ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀਆਂ ਨੂੰ ਹੁਣ ਧਰਮ ਤੇ ਗੁਰੂ ਦੀ ਗੱਲ ਕਰਨ ਦਾ ਹੱਕ ਨਹੀਂ ਹੈ। ਕਾਂਗਰਸੀਆਂ ਨੇ ਭੋਲੇ ਭਾਲੇ ਲੋਕਾਂ ਦੀਆਂ ਵੋਟਾਂ ਲੈਣ ਲਈ ਝੂਠੀ ਸਹੁੰ ਚੁੱਕੀ, ਕੁਰਸੀ ਮਿਲਦਿਆਂ ਹੀ ਸਹੁੰ ਤੋਂ ਮੁਕਰ ਗਏ ਹਨ, ਉਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

‘ਆਪ’ ਆਗੂ ਨੇ ਕਿਹਾ ਕਿ ਪਹਿਲਾਂ ਬਾਦਲ ਦਲ ਧਰਮ ਦੇ ਨਾਤੇ ਲੋਕਾਂ ਤੋਂ ਵੋਟਾਂ ਮੰਗਦੇ ਰਿਹਾ ਅਤੇ ਸੱਤਾ ਉੱਤੇ ਕਬਜ਼ ਹੋਣ ਬਾਅਦ ਸਭ ਕੁਝ ਭੁੱਲ ਜਾਂਦਾ ਸੀ। ਧਰਮ ਦੇ ਨਾਤੇ ਵੋਟਾਂ ਮੰਗਣ ਵਾਲਾ ਬਾਦਲ ਲੋਕਾਂ ਨੂੰ ਲੁੱਟਦਾ ਹੋਇਆ ਆਪਣੀ ਜਾਇਦਾਦ ਬਣਾਉਂਦਾ ਰਿਹਾ। ਕਾਂਗਰਸ ਵੀ ਬਾਦਲਾਂ ਦੀ ਤਰ੍ਹਾਂ ਹੀ ਧਰਮ ਦੇ ਨਾਤੇ ਉੱਤੇ ਗੁੰਮਰਾਹ ਕਰ ਰਹੀ ਹੈ। ਕਾਂਗਰਸੀ ਆਗੂ ਆਪਣੀਆਂ ਰਾਜਨੀਤਿਕ ਰੋਟੀਆ ਸੇਕਣ ਲਈ ਧਰਮ ਦਾ ਸਹਾਰਾ ਲੈ ਰਹੇ ਹਨ।

ਸੰਧਵਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ‘ਆਪ’ ਉੱਤੇ ਧਰਮ ਮਾਮਲਿਆਂ ਵਿੱਚ ਦਖਲਅੰਦਾਜੀ ਕਰਨ ਦੇ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੰਤਰੀ ਰੰਧਾਵਾ ਵੀ ਉਸੇ ਟੀਮ ਦੇ ਮੈਂਬਰ ਹਨ ਜਿਸਦਾ ਕੈਪਟਨ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕੇ ਮੁਕਰ ਗਿਆ।

ਉਨ੍ਹਾਂ ਕਿਹਾ ਕਿ ਕੀ ਮੰਤਰੀ ਰੰਧਾਵਾ ਇਹ ਦੱਸਣਗੇ ਕਿ ਜੋ ਉਨ੍ਹਾਂ ਬਰਗਾੜੀ ਤੇ ਕੋਟਕਪੂਰਾ ਜਾ ਕੇ ਸਿੱਖ ਸੰਗਤਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਦਾ ਕੀ ਬਣਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸ਼ਹੀਦ ਸਿੱਖਾਂ ਦੇ ਦੋਸ਼ੀਆਂ ਨੂੰ ਜੋ ਸਲਾਖਾਂ ਪਿੱਛੇ ਭੇਜਣ ਦਾ ਜੋ ਵਾਅਦਾ ਕੀਤਾ ਸੀ, ਉਸਦਾ ਕੀ ਹੋਇਆ। ਜਾਂ ਫਿਰ ਆਪਣੇ ਮੁੱਖ ਮੰਤਰੀ ਕੈਪਟਨ ਦੀ ਸਹੁੰ ਚੁੱਕਕੇ ਮੁੱਕਣ ਦੀ ਰੀਤ ਨੂੰ ਅੱਗੇ ਵਧਾਉਂਦੇ ਹੋਏ ਇਹ ਵੀ ਮੁਕਰ ਗਏ ਹਨ।

ਉਨ੍ਹਾਂ ਕਿਹਾ ਕਿ ਦੂਜਿਆਂ ਉੱਤੇ ਦੋਸ਼ ਲਗਾਉਣ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਉਨ੍ਹਾਂ ਗੱਲਾਂ ਦਾ ਜਵਾਬ ਦੇਣ ਜੋ ਵੋਟਾਂ ਲੈਣ ਖਾਤਰ ਲੋਕਾਂ ਨਾਲ ਧਾਰਮਿਕ ਗ੍ਰੰਥ ਹੱਥ ’ਚ ਫੜ੍ਹ ਕੇ ਵਾਅਦੇ ਕੀਤੇ ਸਨ, ਕੀ ਉਹ ਪੂਰੇ ਕੀਤੇ? ਉਹ ਲੋਕਾਂ ਤੋਂ ਮੁਆਫੀ ਮੰਗਣ ਕਿ ਕੁਰਸੀ ਉੱਤੇ ਬੈਠਣ ਦੇ ਲਾਲਚ ’ਚ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡੇ, ਝੂਠੀਆਂ ਸਹੁੰਆਂ ਚੁੱਕੀਆਂ। ਉਨ੍ਹਾਂ ਰੰਧਾਵਾ ਨੂੰ ਸਵਾਲ ਕੀਤਾ ਕਿ ਉਹ ਮੁੱਖ ਮੰਤਰੀ ਨੂੰ ਪੁੱਛਣ ਕਿ ਬਾਦਲ ਪਰਿਵਾਰ ਖਿਲਾਫ ਅੱਜ ਤੱਕ ਉਨ੍ਹਾਂ ਕੋਈ ਵੀ ਐਕਸ਼ਨ ਕਿਉਂ ਨਹੀਂ ਕੀਤਾ?

ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੱਸਣ ਜਦੋਂ ਉਨ੍ਹਾਂ ਵਿਧਾਨ ਸਭਾ ਵਿੱਚ ਖੁਦ ਇਹ ਮੰਨਿਆ ਸੀ ਕਿ ਉਨ੍ਹਾਂ ਦੀ ਸਰਕਾਰ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਫੇਲ੍ਹ ਰਹੀ ਹੈ, ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਝੋਲੀ ਫੈਲਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਝੋਲੀ ਵਿੱਚ ਇਨਸਾਫ ਦੀ ਖੈਰ ਪਾਉਣ, ਹੁਣ ਉਹ ਆਪਣੀ ਗੱਲ ਤੋਂ ਕਿਉਂ ਮੁਕਰ ਗਏ ਹਨ?

ਉਨ੍ਹਾਂ ਕਿਹਾ ਕਿ ਕਾਂਗਰਸ ਜੋ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਹਿੰਦੀ ਹੈ, ਅਸਲ ਵਿੱਚ ਉਹ ਦੋਗਲੀ ਨੀਤੀ ਖੇਡਦੀ ਹੈ। ਜਦੋਂ ਕਾਂਗਰਸੀ ਆਗੂਆਂ ਨੂੰ ਲੱਗੇ ਕਿ ਹੁਣ ਉਨ੍ਹਾਂ ਦੀ ਕੁਰਸੀ ਲਈ ਖਤਰਾ ਹੈ ਤਾਂ ਬਾਦਲਾਂ ਦੇ ਵਾਂਗ ਧਰਮਿਕ ਪੱਤਾ ਖੇਡਣ ਤੋਂ ਵੀ ਪਿੱਛੇ ਨਹੀਂ ਹਟਦੇ।

ਸੰਧਵਾ ਨੇ ਕਿਹਾ ਕਿ ਅਸਲ ਵਿੱਚ ਗੱਲ ਇਹ ਹੈ ਕਿ ਕਾਂਗਰਸੀ ਮੰਤਰੀਆਂ ਦੀਆਂ ਨਜ਼ਰਾਂ ਵਿੱਚ ਆਮ ਆਦਮੀ ਪਾਰਟੀ ਰੜਕਦੀ ਹੈ, ਕਿਉਂਕਿ ‘ਆਪ’ ਲੋਕਾਂ ਦੇ ਮੁੱਦੇ ਚੁੱਕਦੀ ਹੋਈ ਕਾਂਗਰਸੀਆਂ ਅਤੇ ਭਾਜਪਾਈਆਂ ਨੂੰ ਲੋਕਾਂ ਦੀ ਕਚਹਿਰੀ ਵਿਚ ਨੰਗਾ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੀ ਕੈਪਟਨ ਸਰਕਾਰ ਕਿਸਾਨਾਂ ਨਾਲ ਧੋਖਾ ਕਰਦੀ ਹੋਈ ਭਾਜਪਾ ਦੀ ‘ਬੀ’ ਟੀਮ ਦੀ ਤਰ੍ਹਾਂ ਕੰਮ ਕਰਦੀ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੁੱਤ ਮੋਹ ਦੇ ਚਲਦੇ ਹੋਏ ਖੁਦ ਤਾਂ ਮੋਦੀ-ਸ਼ਾਹ ਦੀ ਚਾਕਰੀ ਕਰ ਹੀ ਰਹੇ ਹਨ, ਹੁਣ ਉਨ੍ਹਾਂ ਦੇ ਮੰਤਰੀ ਵੀ ਇਸ ਵਿੱਚ ਸ਼ਾਮਲ ਹੋ ਗਏ ਹਨ ਤਾਂ ਜੋ ਭਾਜਪਾ ਦੇ ਵਿਰੁੱਧ ਬੋਲਣ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾਵੇ।

ਇਸ ਨੀਤੀ ਉੱਤੇ ਚਲਦਿਆ ਹੀ ਕੈਪਟਨ ਦੇ ਇਸ਼ਾਰੇ ਉੱਤੇ ਸੁੱਖੀ ਰੰਧਾਵਾ ‘ਆਪ’ ਵਿਰੁੱਧ ਝੂਠੀ ਬਿਆਨਬਾਜ਼ੀ ਕਰ ਰਹੇ ਹਨ ਤਾਂ ਜੋ ‘ਆਪ’ ਵਾਲੇ ਨੂੰ ਉਲਝਾਇਆ ਜਾਵੇ, ਉਹ ਭਾਜਪਾ ਦੇ ਖਿਲਾਫ ਨਾ ਬੋਲਣ। ‘ਆਪ’ ਆਗੂ ਨੇ ਕਿਹਾ ਕਿ ਭਾਜਪਾ ਨਾਲ ਰਲਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨਾ ਮੁੱਖ ਮੰਤਰੀ ਕੈਪਟਨ ਤੇ ਉਨ੍ਹਾਂ ਦੇ ਮੰਤਰੀਆਂ ਦੀ ਮਜਬੂਰੀ ਹੋ ਸਕਦੀ ਹੈ, ਪ੍ਰੰਤੂ ਆਮ ਆਦਮੀ ਪਾਰਟੀ ਲੋਕਾਂ ਦੇ ਨਾਲ ਪਹਿਲੇ ਦਿਨ ਤੋਂ ਖੜ੍ਹੀ ਹੈ ਅਤੇ ਖੜਦੀ ਹੋਈ ਕੇਂਦਰ ਦੀ ਤਾਨਾਸ਼ਾਹ ਮੋਦੀ ਸਰਕਾਰ ਖਿਲਾਫ ਆਵਾਜ਼ ਬੁਲੰਦ ਕਰਦੀ ਰਹੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION