ਯੈੱਸ ਪੰਜਾਬ
ਨਵੀਂ ਦਿੱਲੀ, 29 ਦਸੰਬਰ, 2021:
ਕਾਂਗਰਸ ਦੇ ਕਈ ਵਿਧਾਇਕ 2022 ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਹਲਕੇ ਛੱਡ ਕੇ ਦੂਜੇ ਹਲਕਿਆਂ ਤੋਂ ਕਿਸਮਤ ਅਜ਼ਮਾਉਣ ਦੀ ਯੋਜਨਾ ਰੱਖਦੇ ਹਨ। ਕਾਂਗਰਸ ਹਾਈਕਮਾਨ ਦੇ ਹੁਣ ਤਕ ਦੇ ਰੁਖ਼ ਨੂੰ ਵੇਖ਼ੀਏ ਤਾਂ ਇਨ੍ਹਾਂ ਵਿਧਾਇਕਾਂ ਦੀਆਂ ਯੋਜਨਾਵਾਂ ਨੂੰ ਬੂਰ ਪੈਂਦਾ ਨਹੀਂ ਜਾਪਦਾ।
ਇਹ ਗੱਲ ਅੱਜ ਦਿੱਲੀ ਵਿਖ਼ੇ ਹੋਈ ਕਾਂਗਰਸ ਦੀ ‘ਸਕਰੀਨਿੰਗ ਕਮੇਟੀ’ ਦੀ ਮੀਟਿੰਗ ਵਿੱਚ ਸਾਹਮਣੇ ਆਈ ਜਿਸ ’ਤੇ ਵਿਚਾਰ ਕੀਤਾ ਗਿਆ। ਅੱਜ ਹੋਈ ਮੀਟਿੰਗ ਵਿੱਚ ਸ੍ਰੀ ਅਜੇ ਮਾਕਨ, ਸ੍ਰੀ ਸੁਨੀਲ ਜਾਖ਼ੜ, ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਸ: ਨਵਜੋਤ ਸਿੰਘ ਸਿੱਧੂ ਹਾਜ਼ਰ ਸਨ।
ਕਾਂਗਰਸ ਟਿਕਟਾਂ ਦੇ ਚਾਹਵਾਨਾਂ ਤੋਂ ਅਰਜ਼ੀਆਂ ਲੈਣ ਮਗਰੋਂ ਸਕਰੀਨਿੰਗ ਕਮੇਟੀ ਦੀ ਇਹ ਪਹਿਲੀ ਮੀਟਿੰਗ ਸੀ।
ਇਹ ਵੇਖ਼ਣ ਵਾਲੀ ਗੱਲ ਹੋਵੇਗੀ ਕਿ ਇਨ੍ਹਾਂ ਗੱਲਾਂ ਨੂੰ ਕਿੱਥੇ ਤਕ ਲਾਗੂ ਕੀਤਾ ਜਾ ਸਕਦਾ ਹੈ, ਪਰ ਕਾਂਗਰਸ ਪਾਰਟੀ ਉਕਤ ਤੋਂ ਇਲਾਵਾ ਇਹ ਵੀ ਕਹਿ ਚੁੱਕੀ ਹੈ ਕਿ ਇਕ ਪਰਿਵਾਰ ਵਿੱਚ ਦੋ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਕਈ ਵੱਡੇ ਨੇਤਾ ਆਪੋ ਆਪਣੇ ਪਰਿਵਾਰ ਵਿੱਚ 2-2 ਟਿਕਟਾਂ ਦੀ ਆਸ ਲਗਾਈ ਬੈਠੇ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ