ਅੱਜ-ਨਾਮਾ
ਕਹਿੰਦੇ ਪਏ ਕਈ ਪੰਜਾਬ ਦੇ ਹਾਲ ਬਾਰੇ,
ਇਹ ਬੱਸ ਵਿਗੜਦੇ ਸਦਾ ਹੀ ਰਹੇ ਬੇਲੀ।
ਕਹਿੰਦੜਾ ਕੋਈ ਕਿ ਲੰਘੀ ਆ ਸਦੀ ਅੱਧੀ,
ਹਮੇਸ਼ਾ ਹਾਲਾਤ ਆ ਲੀਹਾਂ ਤੋਂ ਲਹੇ ਬੇਲੀ।
ਮਿਲਦਾ ਮੁਸ਼ਕਲਾਂ ਨਾਲ ਆ ਕੋਈ ਬੰਦਾ,
ਸਭ ਕੁਝ ਵੇਖਦਾ ਠੀਕ ਫਿਰ ਕਹੇ ਬੇਲੀ।
ਸਦਕੇ ਜਾਈਏ ਪਰ ਅਸੀਂ ਪੰਜਾਬੀਆਂ ਦੇ,
ਜੀਹਨਾਂ ਵਿਗੜੇ ਹਾਲਾਤ ਕਈ ਸਹੇ ਬੇਲੀ।
ਸਭ ਕੁਝ ਸਹਿੰਦੇ ਤੇ ਹੌਸਲੇ ਛੱਡਦੇ ਨਹੀਂ,
ਫਿਰ ਵੀ ਮੰਗਣ ਸੰਸਾਰ ਲਈ ਸੁੱਖ ਬੇਲੀ।
ਚੜ੍ਹਦੀ ਕਲਾ ਇਹ ਫੇਰ ਹਨ ਗਾਈ ਜਾਂਦੇ,
ਸਿਦਕ ਨਹੀਂ ਛੱਡਣਾ ਵੇਖ ਕੇ ਦੁੱਖ ਬੇਲੀ।
-ਤੀਸ ਮਾਰ ਖਾਂ
ਫਰਵਰੀ 25, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ