32.1 C
Delhi
Friday, April 26, 2024
spot_img
spot_img

ਕਰਫ਼ਿਊ ਖ਼ਤਮ ਹੋਣ ’ਤੇ 18 ਮਈ ਤੋਂ ਸ਼ੁਰੂ ਹੋਵੇਗਾ ਅਦਾਲਤੀ ਕੰਮ, ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਜ਼ਰੂਰੀ ਕੇਸਾਂ ਦੀ ਸੁਣਵਾਈ

ਫਾਜਿਲਕਾ, 17 ਮਈ, 2020 –
ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕਰਫਿਊ ਖਤਮ ਹੋਣ ਤੋ ਬਾਅਦ ਅਦਾਲਤਾਂ ਦਾ ਕੰਮ ਸੋਮਵਾਰ 18 ਮਈ 2020 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਤਰਸੇਮ ਮੰਗਲਾ ਨੇ ਦੱਸਿਆ ਕਿ ਸੋਮਵਾਰ 18 ਮਈ 2020 ਤੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਹਨਾਂ ਨੇ ਦਫਤਰੀ ਹੁਕਮ ਜਾਰੀ ਕੀਤੇ ਹਨ ਜਿਸ ਤਹਿਤ ਵਧੀਕ ਜਿਲ੍ਹਾਂ ਅਤੇ ਸੈਸ਼ਨ ਜ਼ੱਜਾਂ ਅਤੇ ਮੈਜਿਸਟਰੇਟਾਂ ਦੀ ਡਿਊਟੀ ਲਗਾਈ ਗਈ ਹੈ।

ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਤਰਸੇਮ ਮੰਗਲਾ ਨੇ ਦੱਸਿਆ ਕਿ ਸੋਮਵਾਰ ਨੂੰ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਜਿਨਾਂ ਕੇਸਾਂ ਵਿੱਚ ਦੋਸ਼ੀ ਜੇਲਾਂ ਵਿੱਚ ਹਨ, ਕਰੀਮੀਨਲ ਅਪੀਲਾਂ ਜਿਸ ਵਿੱਚ ਅਪੀਲ ਕਰਤਾ ਜੇਲ ਵਿੱਚ ਹੈ, ਪੁਰਾਣੀਆਂ ਕਰੀਮੀਨਲ ਰਵੀਜਨਾਂ, ਸੀਵਲ ਅਪੀਲਾਂ, ਸੀਵਲ ਰਵੀਜਨਾਂ ਅਤੇ ਹੋਰ ਕੇਸ ਜੋ ਜਰੂਰੀ ਸਮਝੇ ਜਾਣਗੇ, ਉਹਨਾ ਦੀ ਸੁਣਵਾਈ ਕੀਤੀ ਜਾਵੇਗੀ। ਉਕਤ ਸਾਰੇ ਕੇਸਾਂ ਦੀ ਸੁਣਵਾਈ ਵੀਡੀਉ ਕਾਨਫਰਸਿੰਗ ਰਾਹੀ ਕੀਤੀ ਜਾਵੇਗੀ ਤਾਂ ਜ਼ੋ ਅਦਾਲਤਾਂ ਵਿੱਚ ਇੱਕਠ ਨਾ ਹੋ ਸਕੇ ਅਤੇ ਸੋਸ਼ਲ ਡਿਸਟੇਸਿੰਗ ਦੀ ਪਾਲਣਾ ਵੀ ਯਕੀਨੀ ਬਣਾਈ ਜਾ ਸਕੇ।

ਉਨ੍ਹਾਂ ਦੱਸਿਆ ਕਿ ਅਦਾਲਤ ਵਿੱਚ ਆਉਣ ਵਾਲੇ ਵਿਅਕਤੀ ਨੂੰ ਕੋਰਟ ਕੰਪਲੈਕਸ ਦੇ ਗੇਟ ਤੇ ਸੈਨੇਟਾਈਜ਼ਰ ਅਤੇ ਸਾਬਣ ਮੁਹਈਆ ਕਰਵਾਈ ਜਾਵੇਗੀ ਜਿਸ ਦਾ ਪੂਰਾ ਪ੍ਰਬੰਧ ਕੀਤਾ ਗਿਅ ਹੈ।

ਇਸ ਤੋਂ ਇਲਾਵਾ ਸ੍ਰੀ ਆਸ਼ੀਸ ਸਾਲਦੀ ਸਿਵਲ ਜੱਜ ਸੀਨੀਅਰ ਡਵੀਜਨ ਕਮ ਏ ਸੀ ਜੇ ਐਮ ਨੇ ਅੱਗੇ ਦੱਸਿਆ ਕਿ ਹੇਠਲੀਆਂ ਅਦਾਲਤਾਂ ਵਿੱਚ ਵੀ ਸ੍ਰੀ ਤਰਸੇਮ ਮੰਗਲਾ, ਜਿਲ੍ਹਾਂ ਅਤੇ ਸ਼ੈਸਨ ਜੱਜ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ 2 ਮੈਜਿਸਟਰੇਟ ਕੰਮ ਕਰਨਗੇ, ਇੱਕ ਡਿਊਟੀ ਅਫਸਰ ਹੋਣ ਦੇ ਨਾਲ ਨਾਲ ਆਪਣੀ ਅਦਾਲਤ ਦੇ ਕਰੀਮੀਨਲ ਕੇਸ ਜਿਨ੍ਹਾਂ ਵਿੱਚ ਮੁਜਰਮ ਜੇਲ ਵਿੱਚ ਹੈ, ਸਿਵਲ ਕੇਸ ਜੋ ਕਿ ਬਹਿਸ ਤੇ ਚਲ ਰਹੇ ਹਨ, ਸਿਵਲ ਅਤੇ ਫੌਜਦਾਰੀ ਕੇਸਾਂ ਵਿੱਚ ਬਕਾਇਆ ਪਈਆਂ ਦਰਖਸਤਾਂ ਅਤੇ ਹੋਰ ਕੇਸ ਜੋੋ ਜਰੂਰੀ ਸਮਝੇ ਜਾਣਗੇ ਉਹਨਾ ਦੀ ਸੁਣਵਾਈ ਕਰਨਗੇ ਅਤੇ ਦੂਸਰਾ ਅਫਸਰ ਵੱਲੋਂ ਸਿਰਫ ਆਪਣੀ ਹੀ ਅਦਾਲਤ ਦੇ ਉਪਰੋਕਤ ਦਰਸਾਏ ਸਾਰੇ ਕੇਸਾਂ ਦੀ ਸੁਣਵਾਈ ਕੀਤੀ ਜਾਵੇਗੀ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION