27.1 C
Delhi
Saturday, April 27, 2024
spot_img
spot_img

ਕਰਫ਼ਿਊ ਦੌਰਾਨ ਪੁਲਿਸ ਦੀ ਵਰਦੀ ਪਾ ਕੇ ਘੁੰਮਣ ਵਾਲਾ ਕਾਬੂ: ਐਸ.ਐਸ.ਪੀ.

ਪਟਿਆਲਾ, 22 ਅਪ੍ਰੈਲ, 2020 –
ਨੋਵਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਏ ਗਏ ਕਰਫਿਊ ਦੌਰਾਨ ਪੁਲਿਸ ਦੀ ਵਰਦੀ ਪਾ ਕੇ ਘੁੰਮਣ ਵਾਲੇ ਇੱਕ ਵਿਅਕਤੀ ਨੂੰ ਲੰਘੀ ਰਾਤ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗਲੀ ਨੰਬਰ 1, ਜਗਤਾਰ ਨਗਰ ਪਟਿਆਲਾ ਵਜੋਂ ਹੋਈ ਹੈ।

ਇਸ ਵਿਰੁੱਧ ਥਾਣਾ ਅਰਬਨ ਅਸਟੇਟ ਵਿਖੇ ਮੁਕੱਦਮਾ ਆਈ.ਪੀ.ਸੀ. ਦੀਆਂ ਧਾਰਾਵਾਂ 170, 171, 419 ਤੇ 188 ਤਹਿਤ ਕਰ ਲਿਆ ਗਿਆ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਅਰਬਨ ਅਸਟੇਟ ਥਾਣੇ ਦੀ ਪੁਲਿਸ ਗਸ਼ਤ ਪਾਰਟੀ ਨੇ ਜਦੋਂ ਇਸ ਵਿਅਕਤੀ ਨੂੰ ਰੋਕ ਕੇ ਪੁੱਛਿਆ ਕਿ ਗਿਆ ਤਾਂ ਇਸ ਨੇ ਆਪਣੇ ਆਪ ਨੂੰ ਟਰਾਂਸਪੋਰਟ ਵਿਭਾਗ ਪੰਜਾਬ ਦੇ ਇੱਕ ਉਚ ਅਧਿਕਾਰੀ ਦਾ ਗੰਨਮੈਨ ਦੱਸਿਆ ਪਰੰਤੂ ਜਦੋਂ ਇਸ ਬਾਬਤ ਪੜਤਾਲ ਕੀਤੀ ਗਈ ਤਾਂ ਇਹ ਵਿਅਕਤੀ ਇੱਕ ਪੁਲਿਸ ਮੁਲਾਜਮ ਨਾ ਹੋ ਕੇ ਪ੍ਰਾਈਵੇਟ ਤੌਰ ‘ਤੇ ਉਕਤ ਅਧਿਕਾਰੀ ਨਾਲ ਡਰਾਇਵਰ ਵਜੋਂ ਕੰਮ ਕਰਦਾ ਪਾਇਆ ਗਿਆ। ਜਿਸ ‘ਤੇ ਕਾਰਵਾਈ ਕਰਦਿਆਂ ਹਰਪ੍ਰੀਤ ਸਿੰਘ ਉਕਤ ਵਿਰੁੱਧ ਮੁਕਦਮਾ ਦਰਜ ਕਰ ਲਿਆ ਗਿਆ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION