ਅੱਜ-ਨਾਮਾ
(22 ਜਨਵਰੀ ਨੂੰ ਉੱਨੀ ਸਾਲ ਪੂਰੇ ਕਰ ਗਿਆ ‘ਅੱਜ-ਨਾਮਾ’)
ਕਰਿਆ ਯਾਦ ਸਨੇਹੀਆਂ ਨੇ ਅੱਜ-ਨਾਮਾ,
ਉੱਨੀਵਾਂ ਸਾਲ ਵੀ ਗਿਆ ਗੁਜ਼ਾਰ ਬੇਲੀ।
ਮਾੜਾ ਦੌਰ ਇਹ ਗੌਲਦਾ ਰਿਹਾ ਬੇਸ਼ੱਕ,
ਹੌਲੇ ਕਰਨ ਲਈ ਦਿਲਾਂ ਦੇ ਭਾਰ ਬੇਲੀ।
ਜਿੱਧਰ ਕਿਤੇ ਭਲਾਈ ਸੀ ਨਜ਼ਰ ਆਈ,
ਲੈਂਦੀ ਉਹਦੀ ਵੀ ਰਿਹਾ ਹੈ ਸਾਰ ਬੇਲੀ।
ਰਾਜਨੀਤੀ ਦਾ ਛੇੜ ਲਿਆ ਜਦੋਂ ਕਿੱਸਾ,
ਹੋਣਾ ਪਿਆ ਇਸਨੂੰ ਅਵਾ-ਜ਼ਾਰ ਬੇਲੀ।
ਫਿਰਕੇਦਾਰੀ ਦੀ ਮਾਰ ਕੁਝ ਵੇਖ ਵਧਦੀ,
ਕਰਨਾ ਪਿਆ ਜਿੱਦਾਂ ਕਦੇ ਜ਼ਿਕਰ ਬੇਲੀ।
ਲੋਕਾਂ ਵਾਂਗਰ ਹੀ ਓਸ ਦਿਨ ਅੱਜ-ਨਾਮਾ,
ਕਰਦਾ ਦੇਸ਼ ਦਾ ਰਿਹਾ ਹੈ ਫਿਕਰ ਬੇਲੀ।
-ਤੀਸ ਮਾਰ ਖਾਂ
ਜਨਵਰੀ 22, 2021