ਯੈੱਸ ਪੰਜਾਬ
ਗੁਰਦਾਸਪੁਰ, 7 ਸਤੰਬਰ, 2022:
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਦਾਦੀ-ਪੋਤੇ ਤੋਂ 3 ਲੱਖ ਰੁਪਏ ਦੀ ਪਾਕਿਸਤਾਨੀ ਬਰਾਮਦ ਕੀਤੀ ਗਈ ਹੈ।
ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਦੋਹਾਂ ਦਾ ਦਾਅਵਾ ਹੈ ਕਿ ਇਹ ਰਾਸ਼ੀ ਉਨ੍ਹਾਂ ਨੂੰ ਉਨ੍ਹਾਂ ਦੇ ਵੰਡ ਵੇਲੇ ਉੱਧਰ ਰਹਿ ਗਏ ਰਿਸ਼ਤੇਦਾਰ ਨੇ ਤੋਹਫ਼ੇ ਵਜੋਂ ਦਿੱਤੀ ਹੈ।
ਫ਼ੜੇ ਗਏ ਵਿਅਕਤੀਆਂ ਦੀ ਪਛਾਣ ਗੁਰਦਾਸਪੁਰ ਵਾਸੀ ਪਵਨ ਅਤੇ ਉਸਦੀ 82 ਸਾਲਾ ਬਾਵਾ ਦੇਵੀ ਵਜੋਂ ਹੋਈ ਹੈ। ਦੋਵਾਂ ਨੂੰ ਸੋਮਵਾਰ ਸ਼ਾਮ ਗ੍ਰਿਫ਼ਤਾਰ ਕੀਤਾ ਗਿਆ।
ਇਹ ਗ੍ਰਿਫ਼ਤਾਰੀ ਬੀ.ਐਸ.ਐਫ਼. ਦੀ ਡੇਰਾ ਬਾਬਾ ਨਾਨਕ ਇੰਟੈਗਰੇਟਿਡ ਚੈੱਕ ਪੋਸਟ ’ਤੇ ਤਲਾਸ਼ੀ ਦੌਰਾਨ ਹੋਈ। ਦੋਹਾਂ ਨੇ ਖ਼ੁਲਸਾ ਕੀਤਾ ਕਿ ਬਾਵਾ ਦੇਵੀ ਦਾ ਭਰਾ ਦੇਸ਼ ਵੰਡ ਵੇਲੇ ਪਾਕਿਸਤਾਨ ਹੀ ਰਹਿ ਗਿਆ ਸੀ ਅਤੇ ਇਹ ਰਕਮ ਉਸ ਦੇ ਭਰਾ ਦੇ ਬੇਟੇ ਸੋਹੇਲ ਕੁਮਾਰ ਨੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤੀ ਹੈ।
ਜ਼ਿਕਰਯਸੋਗ ਹੈ ਕਿ ਪਵਨ ਕੁਮਾਰ ਅਤੇ ਬਾਵਾ ਦੇਵੀ ਮਾਰਚ ਵਿੱਚ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ।
ਬੀ.ਐਸ.ਐਫ. ਨੇ ਦੋਹਾਂ ਨੂੰ ਅਗਲੇਰੀ ਜਾਂਚ ਲਈ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਦਾਦੀ-ਪੋਤੇ ਵੱਲੋਂ ਕੀਤਾ ਦਾਅਵਾ ਕੀ ਠੀਕ ਹੈ ਜਾਂ ਫ਼ਿਰ ਇਹ ਰਕਮ ਕਿਸੇ ਹੋਰ ਕੰਮ ਲਈ ਉਨ੍ਹਾਂ ਨੂੰ ਸੌਂਪੀ ਗਈ ਹੈ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ