27.1 C
Delhi
Friday, April 26, 2024
spot_img
spot_img

ਕਪੂਰਥਲਾ ਪੁਲਿਸ ਨੇ ਕੀਤਾ ਲੁੱਟਾਂ ਖ਼ੋਹਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹੀ ਦਾ ਪਰਦਾਫ਼ਾਸ਼, 4 ਗ੍ਰਿਫ਼ਤਾਰ

ਯੈੱਸ ਪੰਜਾਬ
ਕਪੂਰਥਲਾ, 30 ਜੂਨ 2021 –
ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਅੱਜ ਕਪੂਰਥਲਾ ਪੁਲਿਸ ਨੇ ਇੱਕ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਮੱਧ ਪ੍ਰਦੇਸ਼ ਤੋਂ ਤਸਕਰੀ ਕਰਕੇ ਲਿਆਂਦੇ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲੀ -ਸਿੱਕਾ ਜ਼ਬਤ ਕੀਤੇ ਹਨ।

ਲੁਟੇਰਾ ਗਿਰੋਹ ਦੇ ਇਹ ਮੈਂਬਰ ਅੱਜ ਪੈਟਰੋਲ ਪੰਪਾਂ ਅਤੇ ਕਿਸਾਨਾਂ ਤੋਂ ਪੈਸੇ ਲੁੱਟਣ ਦੀ ਸਾਜਿਸ਼ ਨੂੰ ਅੰਜਾਮ ਦੇਣ ਲਈ ਇਕੱਠੇ ਹੋਏ ਸਨ।

ਗਿਰੋਹ ਦੇ 6 ਮੈਂਬਰਾਂ ਦੀ ਪਛਾਣ ਯਾਦਵਿੰਦਰ ਸਿੰਘ ਉਰਫ ਯਾਦ (21) ਵਾਸੀ ਪਿੰਡ ਲੱਖ ਵਾਰੀਆਂ, ਹਰਸਿਮਰਨਜੀਤ ਸਿੰਘ ਉਰਫ਼ ਸਿਮਰ(26) ਵਾਸੀ ਪਿੰਡ ਪੱਤੀ ਚੱਕ ਬਾਲ ਬਹਾਦਰ, ਗੁਰਜੀਤ ਸਿੰਘ (29) ਵਾਸੀ ਪਿੰਡ ਚੋਧਰੀ ਵਾਲ ਮੰਡ, ਤਜਿੰਦਰ ਸਿੰਘ ਉਰਫ ਰੋਮੀ(26) ਵਾਸੀ ਪਿੰਡ ਕੈਮਪੁਰਾ, ਲਖਵਿੰਦਰ ਸਿੰਘ ਉਰਫ ਬੌਸ ਵਾਸੀ ਪਿੰਡ ਬਾਹੂਈ ਕਪੂਰਥਲਾ ਅਤੇ ਸਵੀਟੀ ਸਿੰਘ ਵਾਸੀ ਪਿੰਡ ਬਲਵਾੜੀ (ਮੱਧ ਪ੍ਰਦੇਸ਼) ਦੇ ਰੂਪ ਵਿੱਚ ਹੋਈ ਹੈ।

ਗਿਰੋਹ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਕੁਝ ਸਮੇਂ ਤੋਂ ਜ਼ਿਲ੍ਹੇ ਵਿੱਚ ਲੁਟੇਰਿਆਂ ਅਤੇ ਹਥਿਆਰਾਂ ਦੀ ਤਸਕਰੀ ਦਾ ਇੱਕ ਗਿਰੋਹ ਸਰਗਰਮ ਸੀ ਅਤੇ ਅੱਜ ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਪਿਸਤੌਲ, ਇੱਕ ਰਾਈਫਲ .315 ਬੋਰ, 06 ਮੈਗਜ਼ੀਨ ਅਤੇ 11 ਜਿੰਦਾ ਕਾਰਤੂਸ ਬਰਾਮਦ ਕਰਕੇ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਐਸਐਸਪੀ ਨੇ ਅੱਗੇ ਦੱਸਿਆ ਕਿ ਫੱਤੂ ਢੀੰਗਾ ਥਾਣੇ ਦੀ ਪੁਲਿਸ ਨੂੰ ਇੱਕ ਮਹੱਤਵਪੂਰਣ ਜਾਣਕਾਰੀ ਮਿਲੀ ਸੀ ਕਿ ਮਾਰੂ ਹਥਿਆਰਾਂ ਨਾਲ ਲੈਸ ਕੁਝ ਅਪਰਾਧੀ ਬਿਆਸ ਦਰਿਆ ਦੇ ਕੰਢੇ ਸਥਿਤ ਪਿੰਡ ਮੰਡ ਬਾਗੂਵਾਲ ਖੇਤਰ ਵਿੱਚ ਇਕੱਠੇ ਹੋਏ ਹਨ ਅਤੇ ਸ਼ਹਿਰ ਵਿੱਚ ਇੱਕ ਵੱਡੀ ਲੁੱਟ ਦੀ ਯੋਜਨਾ ਬਣਾ ਰਹੇ ਹਨ।

ਐਸਐਸਪੀ ਨੇ ਦੱਸਿਆ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਡੀਐਸਪੀ ਸੁਲਤਾਨਪੁਰ ਲੋਧੀ ਸਰਵਣ ਸਿੰਘ ਬੱਲ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਅਪਰਾਧੀਆਂ ਨੂੰ ਫੜਨ ਅਤੇ ਹਥਿਆਰ ਜ਼ਬਤ ਕਰਨ ਲਈ ਭੇਜਿਆ ਗਿਆ ਸੀ।

ਓਹਨਾਂ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਤੁਰੰਤ ਉਸ ਖੇਤਰ ਡੀ ਘੇਰਬੰਦੀ ਕੀਤੀ ਅਤੇ ਪਾਇਆ ਕਿ ਗਿਰੋਹ ਦੇ ਪੰਜ ਮੈਂਬਰ ਇੱਕ ਟੋਏ ਵਿੱਚ ਇਕੱਠੇ ਹੋਏ ਸਨ ਜਿਨ੍ਹਾਂ ਦੇ ਪਾਸ ਜਾਨਲੇਵਾ ਹਥਿਆਰ ਸਨ ਅਤੇ ਲੁੱਟ ਦੀ ਕੋਈ ਯੋਜਨਾ ਬਣਾ ਰਹੇ ਸਨ।

ਐਸਐਸਪੀ ਨੇ ਦੱਸਿਆ ਕਿ ਜਦੋਂ ਪੁਲਿਸ ਟੀਮ ਨੇ ਮੌਕੇ ‘ਤੇ ਛਾਪਾ ਮਾਰਿਆ ਤਾਂ ਅਪਰਾਧੀਆਂ ਨੇ ਪੁਲਿਸ ਨੂੰ ਵੇਖ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਮੁਸਤੈਦ ਪੁਲਿਸ ਟੀਮਾਂ ਨੇ ਅਪਰਾਧੀਆਂ ਨੂੰ ਕਾਬੂ ਕਰ ਲਿਆ ਅਤੇ ਚਾਰ ਨੂੰ ਮੋਕੇ ਤੋਂ ਗ੍ਰਿਫਤਾਰ ਕਰ ਲਿਆ।

ਐਸਐਸਪੀ ਖੱਖ ਨੇ ਦੱਸਿਆ ਕਿ ਇਕ ਪੁਲਿਸ ਟੀਮ ਨੇ ਯਾਦਵਿੰਦਰ ਸਿੰਘ ਯਾਦ ਦੇ ਕਬਜ਼ੇ ਵਿਚੋਂ 315 ਬੋਰ ਦੀ ਇਕ ਰਾਈਫਲ ਅਤੇ ਤਿੰਨ ਪਿਸਤੌਲ ਸਮੇਤ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ, ਜਦੋਂਕਿ ਦੂਸਰੀ ਪੁਲਿਸ ਟੀਮ ਨੇ ਹਰਸਿਮਰਨਜੀਤ ਸਿੰਘ ਸਿਮਰ ਦੇ ਕਬਜ਼ੇ ਵਿਚੋਂ ਇਕ 32 ਬੋਰ ਅਤੇ ਦੋ ਪਿਸਤੌਲ 7.65 ਬੋਰ ਦੇ ਜ਼ਬਤ ਕੀਤੇ ਗਏ ਹਨ।

ਇਸੇ ਤਰ੍ਹਾਂ ਤੀਜੀ ਪੁਲਿਸ ਟੀਮ ਨੇ ਗੁਰਜੀਤ ਸਿੰਘ ਦੇ ਕਬਜ਼ੇ ਵਿਚੋਂ .315 ਬੋਰ ਦੀ ਇੱਕ ਪਿਸਤੌਲ ਅਤੇ 7.65 ਬੋਰ ਦੀ ਇੱਕ ਪਿਸਤੌਲ ਅਤੇ ਚੌਥੀ ਟੀਮ ਨੇ ਤਜਿੰਦਰ ਸਿੰਘ ਰੋਮੀ ਕੋਲੋਂ ਇੱਕ ਪਿਸਤੌਲ .315 ਬੋਰ ਦੇ 2 ਜਿੰਦਾ ਕਾਰਤੂਸ ਅਤੇ ਇੱਕ ਪਿਸਤੌਲ 7.62 ਬੋਰ ਦਾ ਬਰਾਮਦ ਕੀਤਾ ਹੈ।

ਮੁਢਲੀ ਜਾਂਚ ਵਿਚ ਫੜੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਗਿਰੋਹ ਦਾ ਮੁਖੀ ਹਰਸਿਮਰਨਜੀਤ ਸਿੰਘ ਸਿਮਰ ਹੈ ਅਤੇ ਇਹ ਸਾਰੇ ਅੱਜ ਪੈਟਰੋਲ ਪੰਪ ਅਤੇ ਕਿਸਾਨਾਂ ਤੋਂ ਨਕਦੀ ਲੁੱਟਣ ਲਈ ਇਕੱਠੇ ਹੋਏ ਸਨ।

ਐਸਐਸਪੀ ਨੇ ਦੱਸਿਆ ਕਿ ਫੜੇ ਗਏ ਅਪਰਾਧੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਸਾਰੇ ਹਥਿਆਰ ਓਹਨਾਂ ਨੇ ਗਿਰੋਹ ਦੇ ਇਕ ਸਾਥੀ ਮੈਂਬਰ ਸਵੀਟੀ ਸਿੰਘ ਪੁੱਤਰ ਖਿਆਲ ਸਿੰਘ ਨਿਵਾਸੀ ਪਿੰਡ ਬਲਵਾੜੀ, ਉਮਟੀ, ਸੇਂਦਵਾਂ, ਮੱਧ ਪ੍ਰਦੇਸ਼ ਤੋਂ ਤਸਕਰੀ ਕਰ ਕੇ ਲਿਆਂਦੇ ਗਏ ਸਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਅਪਰਾਧੀਆਂ ਦੇ ਖਿਲਾਫ ਫੱਤੂ ਢੀੰਗਾਂ ਥਾਣੇ ਵਿਖੇ ਭਾਰਤੀ ਦੰਡਾਵਲੀ ਅਧਿਨਿਯਮ ਅਤੇ ਆਰਮਜ਼ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤੇ ਗਏ ਹਨ।

ਐਸਐਸਪੀ ਨੇ ਕਿਹਾ ਕਿ ਪੁਲਿਸ ਵਲੋਂ ਅੱਜ ਉਨ੍ਹਾਂ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਓਹਨਾਂ ਦੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਅਗਲੀ ਜਾਂਚ ਪੜਤਾਲ ਕੀਤੀ ਜਾ ਸਕੇ ਅਤੇ ਗਿਰੋਹ ਦੇ ਬਾਕੀ ਰਹਿੰਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION