27.1 C
Delhi
Friday, April 26, 2024
spot_img
spot_img

ਔਰੰਗਜੇਬ ਦੇ ਰਾਜਤਿਲਕ ਵਾਲੀ ਥਾਂ ਦਾ ਨਵੀਨੀਕਰਨ ਕਿਸੇ ਕੀਮਤ ‘ਤੇ ਨਹੀਂ ਹੋਣ ਦਿਆਂਗੇ: ਸਿਰਸਾ

ਨਵੀਂ ਦਿੱਲੀ, 15 ਫਰਵਰੀ, 2020 –

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਪੁਰਾਤਤਵ ਵਿਭਾਗ (ਏ ਐਸ ਆਈ) ਵੱਲੋਂ ਸ਼ਾਲੀਮਾਰ ਬਾਗ ਵਿਖੇ ਔਰੰਗਜੇਬ ਦੇ ਰਾਜਤਿਲਕ ਵਾਲੀ ਥਾਂ ਦੇ ਨਵੀਨੀਕਰਨ ਦੀ ਯੋਜਨਾ ਉਲੀਕੀ ਗਈ ਹੈ ਤੇ ਦਿੱਲੀ ਗੁਰਦੁਆਰਾ ਕਮੇਟੀ ਇਸ ਯੋਜਨਾ ਨੂੰ ਕਿਸੇ ਕੀਮਤ ‘ਤੇ ਪ੍ਰਵਾਨ ਨਹੀਂ ਚੜਨ ਦੇਵੇਗੀ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਔਰੰਗਜੇਬ ਦੇ ਰਾਜਤਿਲਕ ਵਾਲੀ ਥਾਂ ਸ਼ਾਲੀਮਾਰ ਬਾਗ ਦਾ ਸਰਕਾਰੀ ਪੈਸੇ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਇਹ ਸਰਕਾਰੀ ਪੈਸਾ ਲੋਕਾਂ ਵੱਲੋਂ ਭਰੇ ਟੈਕਸਾਂ ਦੀ ਰਾਸ਼ੀ ਹੈ ਤੇ ਇਹ ਰਾਸ਼ੀ ਕਿਸੇ ਕੀਮਤ ‘ਤੇ ਲੱਗਣ ਨਹੀਂ ਦਿੱਤੀ ਜਾਵੇਗੀ ਤੇ ਮੁਗਲ ਬਾਦਸ਼ਾਹ ਦੇ ਰਾਜਤਿਲਕ ਵਾਲੀ ਥਾਂ ਦਾ ਨਵੀਨੀਕਰਨ ਨਹੀਂ ਹੋਣ ਦਿੱਤਾ ਜਾਵੇਗਾ।

ਸ੍ਰੀ ਸਿਰਸਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਇਸ ਤਜਵੀਜ਼ ਦੀ ਜ਼ੋਰਦਾਰ ਨਿਖੇਧੀ ਕਰਦੀ ਹੈ। ਉਹਨਾਂ ਕਿਹਾ ਕਿ ਔਰੰਗਜੇਬ ਇਕ ਜ਼ਾਲਮ ਬਾਦਸ਼ਾਹ ਸੀ ਜੋ ਰੋਜ਼ਾਨਾ ਸਵਾਮਣ ਜਨੇਊ ਤੋਲ ਕੇ ਇਸ ਮਗਰੋਂ ਰੋਟੀ ਖਾਂਦਾ ਸੀ ਤੇ ਉਸਦੀ ਧਾਰਨਾ ਸੀ ਕਿ ਇੰਨੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਨਾਲ ਹੀ ਅੱਲਾ ਉਸ ਤੋਂ ਖੁਸ਼ ਹੋ ਸਕਦਾ ਹੈ ਤੇ ਉਸ ‘ਤੇ ਮਿਹਰਬਾਨ ਹੋ ਸਕਦਾ ਹੈ। ਉਹਨਾਂ ਕਿਹਾ ਕਿ ਸਿਰਫ ਹਿੰਦੂਆਂ ‘ਤੇ ਹੀ ਤਸ਼ੱਦਦ ਨਹੀਂ ਢਾਹਿਆ ਬਲਕਿ ਉਸਨੇ ਆਪਣੇ ਪਿਤਾ ਤੇ ਭਰਾ ਦਾ ਵੀ ਕਤਲ ਕਰਵਾ ਦਿੱਤਾ।

ਸ੍ਰੀ ਸਿਰਸਾ ਨੇ ਕਿਹਾ ਕਿ ਇਸ ਅਤਿਆਚਾਰੀ ਤੋਂ ਸਤਾਏ ਕਸ਼ਮੀਰੀ ਪੰਡਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਪੁੱਜੇ ਸਨ ਜਿਹਨਾਂ ਨੇ ਆਪਣੀ ਸ਼ਹਾਦਤ ਦਿੱਤੀ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਔਰੰਗਜੇਬ ਨੂੰ ਪੱਤਰ ਲਿਖ ਕੇ ਆਖਿਆ ਸੀ ਕਿ ਉਹਨਾਂ ਦੇ ਚਾਰ ਪੁੱਤਰ ਭਾਵੇਂ ਉਸਨੇ ਸ਼ਹੀਦ ਕਰ ਦਿੱਤੇ ਹਨ ਪਰ ਇਹ ਸ਼ਹਾਦਤ ਸਿੱਖਾਂ ਨੂੰ ਡਰਾ ਨਹੀਂ ਸਕਦੀ ਕਿਉਕਿ ਉਹਨਾਂ ਦੇ ਹਜ਼ਾਰਾਂ ਪੁੱਤਰ ਹਾਲੇ ਜਿਉਦੇ ਹਨ।

ਸ੍ਰੀ ਸਿਰਸਾ ਨੇ ਕਿਹਾ ਕਿ ਔਰੰਗੇਜਬ ਦਾ ਮਹਿਮਾ ਗਾਨ ਇਸ ਮੁਲਕ ਵਿਚ ਬਿਲਕੁਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਭਾਵੇਂ ਆਪਣਾ ਵਿਰਸਾ ਸੰਭਾਲਣਾ ਸਰਕਾਰਾਂ ਦਾ ਫਰਜ਼ ਹੁੰਦਾ ਹੈ ਪਰ ਔਰੰਗਜੇਬ ਸਾਡਾ ਵਿਰਸਾ ਨਹੀਂ ਹੈ।

ਉਹਨਾਂ ਕਿਹਾ ਕਿ ਇਹ ਸਾਲ ਜਦੋਂ ਸਿੱਖ ਕੌਮ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀ ਤਿਆਰੀ ਕਰ ਰਹੀ ਹੈ ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਖੁਦ ਇਸਦੀ ਜਾਣਕਾਰੀ ਸੰਸਦ ਦੇ ਦੋਹਾਂ ਸਦਨਾਂ ਨੂੰ ਦਿੱਤੀ ਹੈ, ਉਦੋਂ ਔਰੰਗਜੇਬ ਵਰਗੇ ਅਤਿਆਚਾਰ, ਹਤਿਆਰੇ ਤੇ ਦਰਿੰਦੇ ਦੇ ਮਹਿਮਾ ਗਾਨ ਦੀ ਆਗਿਆ ਕਿਸੇ ਕੀਮਤ ‘ਤੇ ਨਹੀਂ ਦਿੱਤੀ ਜਾ ਸਕਦੀ।

ਉਹਨਾਂ ਕਿਹਾ ਕਿ ਅਸੀਂ ਸਰਕਾਰਾਂ ਨੂੰ ਅਪੀਲ ਨਹੀਂ ਕਰ ਹੇ ਬਲਕਿ ਸਪਸ਼ਟ ਚੇਤਾਵਨੀ ਦੇ ਰਹੇ ਹਾਂ ਕਿ ਭਾਵੇਂ ਤਾਂ ਸਰਕਾਰਾਂ ਆਪਣੇ ਪੱਧਰ ‘ਤੇ ਇਹ ਕੰਮ ਤੁਰੰਤ ਰੁਕਵਾ ਦੇਣ ਨਹੀਂ ਤਾਂ ਸਿੱਖ ਸੰਗਤ ਖੁਦ ਔਰੰਗਜੇਬ ਦੇ ਰਾਜਤਿਲਕ ਵਾਲੀ ਥਾਂ ਦਾ ਨਵੀਨੀਕਰਨ ਰੋਕੇਗੀ।

ਇਸ ਪ੍ਰੈਸ ਕਾਨਫ਼ਰੰਸ ਦੌਰਾਨ ਸ. ਸਿਰਸਾ ਦੇ ਨਾਲ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਗੁਰਮੀਤ ਸਿੰਘ ਸ਼ੰਟੀ, ਪਰਮਜੀਤ ਸਿੰਘ ਚੰਢੋਕ, ਸਰਵਜੀਤ ਸਿੰਘ ਵਿਰਕ, ਜਤਿੰਦਰਪਾਲ ਸਿੰਘ ਗੋਲਡੀ, ਕੁਲਦੀਪ ਸਿੰਘ ਸਾਹਨੀ, ਜਸਪ੍ਰੀਤ ਸਿੰਘ ਵਿੱਕੀ ਮਾਨ ਵੀ ਮੌਜੁਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION