27.1 C
Delhi
Friday, April 26, 2024
spot_img
spot_img

ਐਨ.ਬੀ.ਟੀ. ਵੱਲੋਂ ਚੰਡੀਗੜ੍ਹ ’ਚ ਲਗਾਇਆ ਪੁਸਤਕ ਮੇਲਾ ਸਮਾਪਤ – ਆਖ਼ਰੀ ਦਿਨ ਮਲਵਈ ਗਿੱਧੇ ਨੇ ਲਾਈਆਂ ਰੌਣਕਾਂ

ਚੰਡੀਗੜ੍ਹ, 10 ਫਰਵਰੀ, 2020:

ਨੈਸ਼ਨਲ ਬੁੱਕ ਟਰੱਸਟ ਭਾਰਤ (ਐਨਬੀਟੀ) ਵੱਲੋਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਲਗਾਇਆ ਗਿਆ ਪੁਸਤਕ ਮੇਲਾ 9 ਦਿਨ ਤੱਕ ਚੱਲਿਆ ਅਤੇ ਇਹ ਪੁਸਤਕ ਮੇਲਾ 09 ਫਰਵਰੀ ਨੂੰ ਮਲਵਈ ਗਿੱਧੇ ਦੇ ਧੂਮ ਧੜੱਕੇ ਨਾਲ ਸੰਪਨ ਹੋ ਗਿਆ। ਮੇਲੇ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਤੋਂ 71 ਪਬਲਿਸ਼ਰਾਂ ਵੱਲੋਂ 100 ਤੋਂ ਵੱਧ ਸਟਾਲ ਲਗਾਏ ਗਏ ਸਨ, ਜਿਨ੍ਹਾਂ ਉਤੇ ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਪੁਸਤਕਾਂ ਦੀ ਖਰੀਦਦਾਰੀ ਲੋਕਾਂ ਵੱਲੋਂ ਕੀਤੀ ਗਈ।

ਮੇਲਾ ਇਸ ਉਮੀਦ ਨਾਲ ਮੁੱਕਿਆ ਕਿ ਐੱਨਬੀਟੀ ਤੇ ਪੰਜਾਬ ਯੂਨੀਵਰਸਿਟੀ ਮਿਲ ਕੇ ਸਾਂਝੇ ਤੌਰ ’ਤੇ ਭਵਿੱਖ ਵਿਚ ਯੂਨੀਵਰਸਿਟੀ ਕੈਂਪਸ ਵਿਚ ਹਰ ਸਾਲ ਮੇਲਾ ਲਗਾਵੇ। ਮੇਲੇ ਦੇ ਆਖਰੀ ਦਿਨ ਪੰਜਾਬ ਕਲਾ ਪਰਿਸ਼ਦ ਵੱਲੋਂ ਮਲਵਈ ਗਿੱਧੇ ਦੀ ਵਧੀਆ ਪੇਸ਼ਕਾਰੀ ਕੀਤੀ ਗਈ। ਰਾੜਾ ਸਾਹਿਬ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਦੇ ਬਜ਼ੁਰਗਾਂ ਦਾ ਲੋਕ ਨਾਚ ‘ਮਲਵਈ ਗਿੱਧਾ’ ਪੇਸ਼ ਕੀਤਾ ਗਿਆ।

ਮੇਲੇ ਨੂੰ ਉਸ ਸਮੇਂ ਹੋਰ ਜ਼ਿਆਦਾ ਉਤਸ਼ਾਹ ਮਿਲਿਆ ਜਦੋਂ ਹਰ ਰੋਜ਼ ਮੇਲੇ ਵਿਚ ਸ਼ਿਰਕਤ ਕਰਨ ਵਾਲੇ ਪੀਯੂ ਦੇ ਹਿੰਦੀ ਵਿਭਾਗ ਤੋਂ ਵਿਦਿਆਰਥੀਆਂ ਨੇ ਸਟੇਜ ਉਤੇ ਪਹੁੰਚ ਕੇ ਆਪਣਾ ਕਵੀ ਦਰਬਾਰ ਲਗਾਉਣ ਦੀ ਇਜਾਜ਼ਤ ਲਈ। ਇਸ ਕਵੀ ਦਰਬਾਰ ਨੂੰ ਇੰਨਾ ਹੁੰਗਾਰਾ ਮਿਲਿਆ ਕਿ ਹਿੰਦੀ ਵਿਭਾਗ ਤੋਂ ਇਲਾਵਾ ਪੰਜਾਬੀ ਅਤੇ ਉਰਦੂ ਵਿਭਾਗਾਂ ਦੇ ਲਗਪਗ 30 ਵਿਦਿਆਰਥੀਆਂ ਨੇ ਆਪੋ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।

ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਹ ਪੁਸਤਕ ਮੇਲਾ ਉਨ੍ਹਾਂ ਲਈ ਇੱਕ ਬਹੁਤ ਹੀ ਵਧੀਆ ਪਲੇਟਫ਼ਾਰਮ ਸਾਬਤ ਹੋਇਆ। ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਤੋਂ ਵੱਖ-ਵੱਖ 8 ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵੀ ਮੇਲੇ ਵਿਚ ਸ਼ਿਰਕਤ ਕੀਤੀ ਜਿਨ੍ਹਾਂ ਨੇ ਆਪੋ ਆਪਣੇ ਸਕੂਲਾਂ ਦੀਆਂ ਪੁਸਤਕ ਲਾਇਬਰੇਰੀਆਂ ਲਈ ਡਿਸਕਾਉਂਟ ਉਤੇ ਪੁਸਤਕਾਂ ਖਰੀਦੀਆਂ। ਇਸ ਮੌਕੇ ਪੀਯੂ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਯੋਗਰਾਜ, ਅੰਗਰੀਸ਼, ਸ਼ਿਮਲਾ ਸਾਹਿਤ ਅਕਾਦਮੀ ਦੇ ਡਾਇਰੈਕਟਰ ਕਰਮ ਸਿੰਘ, ਗੁਰਦੇਵ ਸਿੰਘ ਸਿੱਧੂ ਅਤੇ ਭਾਰਤੀ ਸਾਹਿਤ ਅਕਾਦਮੀ ਦੇ ਵੀ ਅਧਿਕਾਰੀ ਹਾਜ਼ਰ ਸਨ।

ਸਮਾਗਮਾਂ ਦੀ ਇੰਚਾਰਜ ਅਤੇ ਐਨ.ਬੀ.ਟੀ. ਦੀ ਪੰਜਾਬੀ ਐਡੀਟਰ ਡਾ. ਨਵਜੋਤ ਕੌਰ ਨੇ ਮੇਲੇ ਨੂੰ ਸਫ਼ਲ ਬਣਾਉਣ ਅਤੇ ਮੇਲੇ ਵਿਚ ਹਰ ਪ੍ਰਕਾਰ ਦੀਆਂ ਵੰਨਗੀਆਂ ਪੇਸ਼ ਕਰਨ ਵਾਲੇ ਕਲਾਕਾਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION