26.7 C
Delhi
Saturday, April 27, 2024
spot_img
spot_img

ਐਨਡੀਏ ਸਰਕਾਰ ਨੇ ਲਏ ਨੂੰ ਆਰਥਿਕ ਐਮਰਜੈਂਸੀ ਦੇ ਕੰਢੇ ਪਹੁੰਚਾਇਆ: ਮਨੀਸ਼ ਤਿਵਾੜੀ

ਚੰਡੀਗੜ੍ਹ, 4 ਨਵੰਬਰ, 2019 –

ਕਾਂਗਰਸ ਦੇ ਕੌਮੀ ਬੁਲਾਰੇ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਦੇਸ਼ ਨੂੰ ਆਰਥਿਕ ਐਮਰਜੈਂਸੀ ਦੇ ਕੰਢੇ ਪਹੁੰਚਾ ਦਿੱਤਾ ਹੈ।

ਪੰਜਾਬ ਕਾਂਗਰਸ ਭਵਨ ਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਤਿਵਾੜੀ ਨੇ ਕਿਹਾ ਕਿ ਸਰਕਾਰ ਚ ਨੀਤੀਗਤ ਠਹਿਰਾਅ ਅਤੇ ਵਿਚਾਰਕ ਕੰਗਾਲੀ ਦੇ ਕਾਰਨ ਅਰਥਵਿਵਸਥਾ ਬਰਬਾਦ ਹੁੰਦੀ ਦਿਖ ਰਹੀ ਹੈ। ਇਨ੍ਹਾਂ ਨੇ ਅਰਥਵਿਵਸਥਾ ਨੂੰ ਆਈਸੀਯੂ ਚ ਪੰਚਾਇਤ ਹੈ ਅਤੇ ਸਰਕਾਰ ਨੂੰ ਕੁੱਝ ਨਹੀਂ ਪਤਾ ਚੱਲ ਰਿਹਾ।

ਤਿਵਾੜੀ ਨੇ ਇਹ ਵੀ ਐਲਾਨ ਕੀਤਾ ਕਿ ਕਾਂਗਰਸ ਭਾਰਤੀ ਅਰਥਵਿਵਸਥਾ ਦੀ ਮਾੜੀ ਸਥਿਤੀ ਨੂੰ ਲੋਕਾਂ ਸਾਹਮਣੇ ਲਿਆਉਣ ਵਾਸਤੇ 5 ਤੋਂ 19 ਨਵੰਬਰ ਤੱਕ ਕੌਮੀ ਪੱਧਰ ਤੇ ਪ੍ਰਦਰਸ਼ਨ ਕਰੇਗੀ। ਇਸ ਪੰਦਰਵਾੜੇ ਦੌਰਾਨ ਦੇਸ਼ ਭਰ ਚ ਪ੍ਰਦਰਸ਼ਨ ਕੀਤੇ ਜਾਣਗੇ, ਤਾਂ ਜੋ ਅਰਥ ਵਿਵਸਥਾ ਨੂੰ ਕੰਗਾਲੀ ਚ ਧਕੇਲਣ ਵਾਲੀ ਇਸ ਸਰਕਾਰ ਨੂੰ ਨੀਂਦ ਤੋਂ ਜਗਾਇਆ ਜਾ ਸਕੇ।

ਇਸ ਦੌਰਾਨ ਉਨ੍ਹਾਂ ਭਾਰਤ ਸਰਕਾਰ ਵੱਲੋਂ ਰਿਜਨਲ ਕੰਪਰੀਹੈਂਸਿਵ ਇਕਨਾਮਿਕ ਪਾਰਟਨਰਸ਼ਿਪ ਐਗਰੀਮੈਂਟ (ਆਰਸੀਈਪੀ) ਤੇ ਦਸਤਖ਼ਤ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਇਸ ਦੇ ਭਾਰਤੀ ਅਰਥਵਿਵਸਥਾ ਤੇ ਬਹੁਤ ਮਾੜੇ ਪ੍ਰਭਾਵ ਪੈਣਗੇ ਅਤੇ ਘਰੇਲੂ ਉਦਯੋਗ ਖ਼ਤਮ ਹੋ ਜਾਣਗੇ। ਇਹ ਨੋਟਬੰਦੀ ਤੇ ਗਲਤ ਤਰੀਕੇ ਨਾਲ ਜੀਐਸਟੀ ਨੂੰ ਲਾਗੂ ਕਰਨ ਤੋਂ ਬਾਅਦ ਭਾਰਤੀ ਅਵਸਥਾ ਤੇ ਤੀਜਾ ਹਮਲਾ ਹੋਵੇਗਾ।

ਉਨ੍ਹਾਂ ਕਿਹਾ ਕਿ 72 ਸਾਲਾਂ ਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਭਾਰਤ ਨੂੰ ਚੀਨ ਨਾਲ ਫ੍ਰੀ ਵਪਾਰਕ ਸਮਝੌਤਾ ਕਰਨ ਤੇ ਮਜਬੂਰ ਕੀਤਾ ਜਾ ਰਿਹਾ ਹੈ, ਸਿਰਫ ਇਸ ਲਈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਅਜਿਹਾ ਚਾਹੁੰਦੇ ਹਨ। ਉਨ੍ਹਾਂ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਭਾਰਤ ਦੇ ਕੂਟਨੀਤਕ ਹਿੱਤ ਤੇ ਕੌਮੀ ਸੁਰੱਖਿਆ ਤਹਿਤ ਗੰਭੀਰ ਤੌਰ ਤੇ ਖਤਰੇ ਚ ਪੈ ਜਾਣਗੇ, ਕਿਉਂਕਿ ਚੀਨੀ ਉਤਪਾਦਾਂ ਨੂੰ ਭਾਰਤੀ ਬਾਜ਼ਾਰ ਚ ਡੰਪ ਕਰ ਦਿੱਤਾ ਜਾਵੇਗਾ।

ਉਨ੍ਹਾਂ ਬੇਰੁਜ਼ਗਾਰੀ ਦੀ ਭਿਆਨਕ ਸਥਿਤੀ ਦੀ ਇੱਕ ਖ਼ੌਫ਼ਨਾਕ ਤਸਵੀਰ ਪੇਸ਼ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਭਾਰਤ ਦੀ ਭੂਗੋਲਿਕ ਵੰਡ ਨੂੰ ਭੂਗੋਲਿਕ ਆਪਦਾ ਚ ਬਦਲ ਦਿੱਤਾ ਹੈ, ਜਿਸ ਲਈ ਉਨ੍ਹਾਂ ਨੈਸ਼ਨਲ ਸੈਂਪਲ ਸਰਵੇ ਆਫਿਸ ਦੇ ਅੰਕੜਿਆਂ ਦਾ ਉਦਾਹਰਨ ਪੇਸ਼ ਕੀਤਾ, ਜਿਨ੍ਹਾਂ ਚ ਕਿਹਾ ਗਿਆ ਹੈ ਕਿ ਬੇਰੁਜ਼ਗਾਰੀ 45 ਸਾਲਾਂ ਦੇ ਸਭ ਤੋਂ ਵੱਡੇ ਪੱਧਰ ਤੇ ਪਹੁੰਚ ਚੁੱਕੀ ਹੈ ਅਤੇ ਹਾਲੇ ਵੀ ਵੱਧ ਰਹੀ ਹੈ।

ਇਸੇ ਤਰ੍ਹਾਂ ਸੈਂਟਰ ਫ਼ਾਰ ਮੋਨੀਟਰਿੰਗ ਆਫ਼ ਇੰਡੀਅਨ ਇਕਾਨਮੀ (ਸੀਐੱਮਆਈਈ) ਦੇ ਮੁਤਾਬਿਕ ਅਗਸਤ, 2019 ਚ ਬੇਰੁਜ਼ਗਾਰੀ ਦਰ 8.19 ਪ੍ਰਤੀਸ਼ਤ ਸੀ, ਜਿਹੜੀ 8.5 ਪ੍ਰਤੀਸ਼ਤ ਨੂੰ ਪਹੁੰਚ ਚੁੱਕੀ ਹੈ ਅਤੇ ਇਹ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਇੱਥੋਂ ਤੱਕ ਕਿ ਵਿਸ਼ਵ ਪੱਧਰ ਤੇ ਇੰਟਰਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਆਈਐੱਲਓ) ਦੇ ਮੁਤਾਬਕ ਭਾਰਤ ਚ ਬੇਰੁਜ਼ਗਾਰੀ ਦੀ ਦਰ 4.95 ਪ੍ਰਤੀਸ਼ਤ ਹੈ।

ਉਨ੍ਹਾਂ ਆਰਐੱਸਐੱਸ ਦੇ ਆਗੂਆਂ ਦੀ ਸਲਾਹ ਤੇ ਚੁਟਕੀ ਲਈ ਕਿ ਭੀਖ ਮੰਗਣਾ ਰੁਜ਼ਗਾਰ ਹੈ ਅਤੇ ਪ੍ਰਧਾਨ ਮੰਤਰੀ ਦਾ ਕਹਿਣਾ ਕਿ ਪਕੌੜੇ ਬਣਾਉਣੇ ਵੀ ਰੁਜ਼ਗਾਰ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਅਰਥ ਵਿਵਸਥਾ ਡੁੱਬ ਰਹੀ ਹੈ ਅਤੇ ਜੀਡੀਪੀ ਦੀ ਵਿਕਾਸ ਦਰ ਬੀਤੇ 6 ਸਾਲਾਂ ਚ ਸਭ ਤੋਂ ਹੌਲੀ ਗਤੀ ਤੇ ਹੈ। ਇਸ ਲੜੀ ਹੇਠ ਅੰਕੜਿਆਂ ਦੀ ਹੇਰਫੇਰ ਦੇ ਬਾਵਜੂਦ ਜੀਡੀਪੀ ਦੀ ਵਿਕਾਸ ਦਰ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਚ 5 ਪ੍ਰਤੀਸ਼ਤ ਘੱਟ ਰਹੀ। ਅਜਿਹੇ ਚ ਐਨਡੀਏ ਸਰਕਾਰ ਦੇ ਨੀਤੀਗਤ ਠਹਿਰਾਅ ਅਤੇ ਵਿਚਾਰਕ ਕੰਗਾਲੀ ਕਾਰਨ ਆਈਐੱਮਐਫ਼, ਫਿਚ, ਵਰਲਡ ਬੈਂਕ, ਮੂਡੀਜ਼ ਅਤੇ ਇੱਥੋਂ ਤੱਕ ਕਿ ਆਰਬੀਆਈ ਦੀ ਵਿਕਾਸ ਦਰ ਚ ਕਟੌਤੀ ਦੀ ਗੱਲ ਕਰ ਚੁੱਕੇ ਹਨ।

ਤਿਵਾੜੀ ਨੇ ਕਿਹਾ ਕਿ ਨਵੇਂ ਨਿੱਜੀ ਨਿਵੇਸ਼ਾਂ ਚ 16 ਸਾਲਾਂ ਦੌਰਾਨ ਸਭ ਤੋਂ ਵੱਧ ਕਮੀ ਆਈ ਹੈ, ਜਦਕਿ ਘਰੇਲੂ ਬੱਚਤ 20 ਸਾਲਾਂ ਚ ਸਭ ਤੋਂ ਘੱਟ ਦਰ ਤੇ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਓਵਰਆਲ ਬੱਚਤ ਰੇਟ ਹਾਲੇ ਵਿੱਚ 34.6 ਪ੍ਰਤੀਸ਼ਤ ਤੋਂ 30 ਪ੍ਰਤੀਸ਼ਤ ਨੂੰ ਡਿੱਗ ਚੁੱਕਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION