ਅੱਜ-ਨਾਮਾ
ਐਗਜ਼ਿਟ ਪੋਲ ਜਾਂ ਆਏ ਤਾਂ ਬਹਿਸ ਚੱਲੀ,
ਭਾਜਪਾ ਫੇਰ ਹੈ ਸੱਤਾ ਵਿੱਚ ਆਉਣ ਲੱਗੀ।
ਨੇੜੇ-ਤੇੜੇ ਨਹੀਂ ਉਹਦੇ ਕੋਈ ਹੋਰ ਲੱਗਦਾ,
ਦਾਅਵਤ ਕਰਨ ਤੇ ਗੀਤ ਹੈ ਗਾਉਣ ਲੱਗੀ।
ਮੰਤਰੀ ਮੰਡਲ ਦੀ ਚਾਹੀਦੀ ਦਿੱਖ ਕਿਹੜੀ,
ਅਗੇਤੀ ਲਿਸਟ ਵੀ ਸੁਣੀ ਬਣਾਉਣ ਲੱਗੀ।
ਜਿਹੜਾ ਜਿੱਤੂ, ਸਿਕੰਦਰ ਉਹ ਕਿਹਾ ਜਾਂਦਾ,
ਇਹ ਵੀ ਓਹੀਓ ਹੈ ਰੰਗ ਵਿਖਾਉਣ ਲੱਗੀ।
ਨਤੀਜਾ ਪਤਾ ਨਹੀਂ ਆਖਰ ਵਿੱਚ ਕੀ ਆਊ,
ਉਲਝਵਾਂ ਮੁਲਕ ਦਾ ਦਿੱਸਦਾ ਰੌਂਅ ਮਿੱਤਰ।
ਉਹ ਵੀ ਮੋਦੀ-ਦਰਬਾਰ ਵੱਲ ਜਾਣ ਉੱਡਦੇ,
ਜਿਹੜਿਆਂ ਠੱਗਾਂ ਨੂੰ ਕੋਈ ਹੈ ਗੌਂਅ ਮਿੱਤਰ।
-ਤੀਸ ਮਾਰ ਖਾਂ
ਮਈ, 21, 2019
ਇਸ ਨੂੰ ਵੀ ਪੜ੍ਹੋ:
ਪੰਜਾਬ ਹਾਰੇਗਾ 23 ਨੂੰ, ਲਿਖ਼ ਲਓ ਕਿਤੇ! – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ