30.1 C
Delhi
Saturday, April 27, 2024
spot_img
spot_img

ਏ.ਟੀ.ਐਮ. ਲੁੱਟਣ, ਲੁੱਟਾਂ ਖੋਹਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰ ਗ੍ਰਿਫ਼ਤਾਰ, 34 ਵਾਰਦਾਤਾਂ ਟਰੇਸ: ਮਨਦੀਪ ਸਿੰਘ ਸਿੱਧੂ

ਪਟਿਆਲਾ, 20 ਦਸੰਬਰ, 2019:
ਪਿਛਲੇ ਦੋ ਸਾਲਾਂ ਦੌਰਾਨ ਏ.ਟੀ.ਐਮ. ਲੁੱਟ ਦੀਆਂ 20 ਵਾਰਦਾਤਾਂ ਸਮੇਤ ਲੁੱਟਾਂ ਖੋਹਾਂ ਦੀਆਂ 34 ਦੇ ਕਰੀਬ ਵਾਰਦਾਤਾਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 8 ਮੈਂਬਰਾਂ ਨੂੰ ਪਟਿਆਲਾ ਪੁਲਿਸ ਨੇ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਇਸ ਸਬੰਧੀ ਪੁਲਿਸ ਲਾਈਨ ਪਟਿਆਲਾ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਮੇਤ ਗੁਆਂਢੀ ਸੂਬੇ ਵਿੱਚ ਵੀ ਏ.ਟੀ.ਐਮ. ਲੁੱਟਣ ਦੀਆਂ ਵਾਰਦਾਤਾਂ ਕਰਕੇ ਸਨਸਨੀ ਫੈਲਾਉਣ ਵਾਲੇ ਲੁਟੇਰੇ ਗਿਰੋਹ ਦੇ 8 ਮੈਂਬਰ ਹੁਣ ਪਟਿਆਲਾ ਪੁਲਿਸ ਦੀ ਗ੍ਰਿਫ਼ਤ ਵਿੱਚ ਹਨ।

ਉਨ੍ਹਾਂ ਦੱਸਿਆ ਕਿ ਇਸ ਗਿਰੋਹ ਵੱਲੋਂ ਏ.ਟੀ.ਐਮ. ਪੱਟਣ ਦੀਆਂ ਕੀਤੀਆਂ 20 ਵਾਰਦਾਤਾਂ ਜਿਸ ਵਿਚ ਪਟਿਆਲਾ ਵਿਖੇ 13, ਰੋਪੜ ਦੀਆਂ 2, ਫਤਿਹਗੜ੍ਹ ਸਾਹਿਬ ਦੀ 1, ਬਰਨਾਲਾ ਦੀ 1, ਐਸ.ਬੀ.ਐਸ. ਨਗਰ ਦੀ 1 ਅਤੇ ਹਰਿਆਣਾ ਦੇ ਅੰਬਾਲਾ ਤੇ ਪੰਚਕੂਲਾ ਵਿਖੇ ਹੋਈਆਂ 2 ਵਾਰਦਾਤਾਂ ਨੂੰ ਇਨ੍ਹਾਂ ਦੀ ਪੁੱਛ-ਗਿੱਛ ਦੌਰਾਨ ਟਰੇਸ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਗਿਰੋਹ ਵੱਲੋਂ ਪਟਿਆਲਾ, ਫਤਿਹਗੜ੍ਹ ਸਾਹਿਬ, ਮਾਨਸਾ ਅਤੇ ਲੁਧਿਆਣਾ ਵਿਖੇ ਵੀ ਲੁੱਟ ਖੋਹ ਦੀਆਂ 14 ਵਾਰਦਾਤਾਂ ਨੂੰ ਟਰੇਸ ਕੀਤਾ ਗਿਆ ਹੈ।

ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਪੀ. ਇੰਨਵੈਸਟੀਗੇਸ਼ਨ ਸ. ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਇੰਨਵੈਸਟੀਗੇਸ਼ਨ ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਵੱਲੋਂ ਇਸ ਸਪੈਸ਼ਲ ਅਪਰੇਸ਼ਨ ਦੌਰਾਨ ਗੁਪਤ ਸੂਚਨਾ ਦੇ ਆਧਾਰ ‘ਤੇ ਏ.ਟੀ.ਐਮ. ਮਸ਼ੀਨਾਂ ਨੂੰ ਇਲੈਕਟ੍ਰਿਕ ਕਟਰ ਤੇ ਗੈਸ ਕਟਰ ਨਾਲ ਕੱਟਕੇ, ਏ.ਟੀ.ਐਮ. ਮਸ਼ੀਨ ਵਿੱਚ ਲੋਡ ਕੈਸ਼ ਨੂੰ ਚੋਰੀ ਕਰਨ ਵਾਲ ਗਿਰੋਹ ਦੇ ਅਤੇ ਹੋਰ ਲੁੱਟਾਂ-ਖੋਹਾਂ ਕਰਨ ਵਾਲੇ 8 ਮੈਂਬਰ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਗਿਰੋਹ ਦੇ ਫੜੇ ਗਏ ਮੈਂਬਰਾਂ ‘ਚ ਗਿਰੋਹ ਦੇ ਸਰਗਨਾ ਦੋ ਸਕੇ ਭਰਾ ਹਰਨੇਕ ਸਿੰਘ ਉਰਫ਼ ਸੀਰਾ ਪੁੱਤਰ ਅਮਰੀਕ ਸਿੰਘ ਵਾਸੀ ਬਿਲਾਸਪੁਰ ਥਾਣਾ ਸਦਰ ਪਟਿਆਲਾ ਹਾਲ ਵਾਸੀ ਸਨੌਰ ਜ਼ਿਲ੍ਹਾ ਪਟਿਆਲਾ ਅਤੇ ਹਰਚੇਤ ਸਿੰਘ ਉਰਫ਼ ਗੁਰੀ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬਿਲਾਸਪੁਰ ਥਾਣਾ ਸਦਰ ਪਟਿਆਲਾ ਹਾਲ ਵਾਸੀ ਆਦਰਸ਼ ਕਲੋਨੀ ਬੈਕ ਸਾਇਡ ਥਾਪਰ ਕਾਲਜ ਪਟਿਆਲਾ ਸਮੇਤ ਉਨ੍ਹਾਂ ਦੇ ਸਾਥੀ ਮਨਿੰਦਰ ਸਿੰਘ ਉਰਫ਼ ਰੋਕੀ ਪੁੱਤਰ ਗੁਰਸੇਵਕ ਸਿੰਘ ਵਾਸੀ ਪਿੰਡ ਮੈਣ ਥਾਣਾ ਪਸਿਆਣਾ ਹਾਲ ਵਾਸੀ ਵਿਕਾਸ ਨਗਰ ਪਟਿਆਲਾ, ਬਿਕਰਮਜੀਤ ਸਿੰਘ ਵਿੱਕੀ ਪੁੱਤਰ ਬਾਲੀ ਸਿੰਘ ਵਾਸੀ ਮੰਜ਼ਾਲ ਖੁਰਦ ਥਾਣਾ ਸਦਰ ਪਟਿਆਲਾ, ਦਿਲਰਾਜ ਸਿੰਘ ਉਰਫ਼ ਰਾਜ ਪੁੱਤਰ ਪਰਮਜੀਤ ਸਿੰਘ ਵਾਸੀ ਦੀਪ ਨਗਰ ਥਾਣਾ ਤ੍ਰਿਪੜੀ ਜ਼ਿਲ੍ਹਾ ਪਟਿਆਲਾ, ਅਮ੍ਰਿਤ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਬਿਲਾਸਪੁਰ ਥਾਣਾ ਸਦਰ ਪਟਿਆਲਾ ਜ਼ਿਲ੍ਹਾ ਪਟਿਆਲਾ, ਪਰਮਵੀਰ ਸਿੰਘ ਉਰਫ਼ ਭੰਗੂ ਪੁੱਤਰ ਗੁਰਜੰਟ ਸਿੰਘ ਵਾਸੀ ਆਲੋਵਾਲ ਥਾਣਾ ਭਾਦਸੋ ਜ਼ਿਲ੍ਹਾ ਪਟਿਆਲਾ ਅਤੇ ਗੁਰਤੇਜ਼ ਸਿੰਘ ਉਰਫ ਭੱਟੀ ਪੁੱਤਰ ਸੁਰਜੀਤ ਨਾਥ ਵਾਸੀ ਰਾਮਗੜ੍ਹ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਨੂੰ ਪਿੰਡ ਖਾਸੀਆਂ ਦੇ ਸਾਹਮਣੇ ਬੰਦ ਪਈ ਫੈਕਟਰੀ ਨੇੜਿਓ ਗ੍ਰਿਫਤਾਰ ਕੀਤਾ ਗਿਆ, ਜਿੰਨ੍ਹਾਂ ਖਿਲਾਫ ਮੁਕੱਦਮਾ ਨੰਬਰ 134 ਮਿਤੀ 19/12/2019 ਅ/ਧ 392, 394, 397, 399, 402 ਹਿੰ:ਦਿੰ: ਥਾਣਾ ਸਨੌਰ ਜ਼ਿਲ੍ਹਾ ਪਟਿਆਲਾ ਦਰਜ ਕੀਤਾ ਗਿਆ।

ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗਿਰੋਹ ਦੇ ਮੈਬਰਾਂ ਵੱਲੋਂ ਵਾਰਦਾਤਾਂ ਵਿੱਚ ਵਰਤੀ ਜਾਣ ਵਾਲੀ ਇਕ ਰਾਈਫਲ 315 ਬੋਰ ਸਮੇਤ ਰੋਂਦ, ਇਕ ਪਿਸਤੌਲ ਦੇਸੀ 315 ਬੋਰ ਸਮੇਤ ਰੋਂਦ, 2 ਕ੍ਰਿਪਾਨਾਂ, ਏ.ਟੀ.ਐਮ ਪੁੱਟਣ/ਕੱਟਣ ਲਈ ਵਰਤਿਆ ਜਾਣ ਵਾਲਾ ਇਲੈਕਟ੍ਰਿਕ ਕਟਰ, ਗੈਸ ਕਟਰ, ਆਕਸੀਜਨ ਸਿਲੰਡਰ, ਆਮ ਸਿਲੰਡਰ, ਏ.ਟੀ.ਐਮ ਮਸੀਨ ਪੱਟਣ ਵਾਲਾ ਪੱਟਾ, 2 ਹਥੌੜੇ, ਇਕ ਸੱਬਲ, ਇਕ ਰਾਡ ਲੋਹਾ (ਸ਼ਟਰ ਤੋੜਨ ਲਈ) ਤੋ ਇਲਾਵਾ ਇਕ ਟਵੇਰਾ ਗੱਡੀ, ਇੰਡੀਕਾ ਕਾਰ, 7 ਮੋਟਰਸਾਇਕਲ ਸਮੇਤ ਵੱਖ-ਵੱਖ ਏ.ਟੀ.ਐਮ ਮਸ਼ੀਨਾਂ/ਲੁੱਟਾਂ ਖੋਹਾਂ ਵਿੱਚੋਂ ਲੁੱਟੀ ਰਕਮ 08 ਲੱਖ 25 ਹਜਾਰ ਰੁਪਏ ਬਰਾਮਦ ਕੀਤੀ ਗਈ ਹੈ।

ਐਸ.ਐਸ.ਪੀ. ਨੇ ਗਿਰੋਹ ਦੇ ਮੈਂਬਰਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਇਸ ਗਿਰੋਹ ਦੇ ਸਾਰੇ ਮੈਬਰ ਤਕਰੀਬਨ 22 ਸਾਲ ਤੋ 32 ਸਾਲ ਦੀ ਉਮਰ ਦੇ ਹਨ ਅਤੇ ਸ਼ਾਦੀਸੁਦਾ ਹਨ ਅਤੇ ਹਰਨੇਕ ਸਿੰਘ ਉਰਫ ਸੀਰਾ ਇਲੈਕਟ੍ਰੀਸ਼ਨ ਹੈ ਜੋ ਸੈਸਰਾਂ ਬਾਰੇ ਅਤੇ ਏ.ਟੀ.ਐਮ ਮਸ਼ੀਨ ਦੀ ਬਣਤਰ ਬਾਰੇ ਪੂਰੀ ਜਾਣਕਾਰੀ ਰੱਖਦਾ ਹੈ।

ਉਨ੍ਹਾਂ ਦੱਸਿਆ ਕਿ ਹਰਚੇਤ ਸਿੰਘ ਉਰਫ ਗੁਰੀ ਨੇ ਯੂ.ਟਿਉਬ ਤੋੋ ਏ.ਟੀ.ਐਮ ਕੱਟਣ/ਪੁੱਟਣ ਦੀਆਂ ਵੀਡੀਓ ਦੇਖਕੇ ਜਾਣਕਾਰੀ ਹਾਸਲ ਕੀਤੀ ਜੋ ਪਹਿਲਾ ਵੀ ਜੇਲ ਵਿੱਚ ਰਹਿ ਚੁੱਕਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਮਨਿੰਦਰ ਸਿੰਘ ਉਰਫ਼ ਰੌਕੀ ਐਸਕੋਰਟ ਫੈਕਟਰੀ ਬਹਾਰਦਗੜ੍ਹ ਵਿਖੇ ਲੱਗਾ ਹੋਇਆ ਹੈ ਅਤੇ ਗੁਰਤੇਜ਼ ਸਿੰਘ ਉਰਫ਼ ਭੱਟੀ ਵਹੀਕਲ ਰਿਪੇਅਰ ਦੀ ਦੁਕਾਨ ਪਿੰਡ ਰਾਮਗੜ੍ਹ ਕਰਦਾ ਹੈ ਅਤੇ ਬਿਕਰਮਜੀਤ ਸਿੰਘ ਉਰਫ਼ ਵਿੱਕੀ ਡਰਾਇਵਰੀ ਦਾ ਕੰਮ ਕਰਦਾ ਹੈ।

ਸ. ਮਨਦੀਪ ਸਿੰਘ ਸਿੱਧੂ ਨੇ ਗਿਰੋਹ ਵੱਲੋਂ ਵਾਰਦਾਤਾਂ ਦੇ ਢੰਗ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਗਿਰੋਹ ਦੇ ਦੋ ਮੈਬਰ ਪਹਿਲਾਂ ਤੁਰ ਫਿਰਕੇ ਏ.ਟੀ.ਐਮ ਦੀ ਰੈਕੀ ਕਰਦੇ ਸੀ ਅਤੇ ਵਾਰਦਾਤ ਕਰਨ ਲਈ ਰਾਤ ਨੂੰ ਕਾਫੀ ਲੰਬਾ (100-150 ਕਿਲੋਮੀਟਰ) ਸਫਰ ਕਰਦੇ ਸਨ ਅਤੇ ਫਿਰ ਮੌਕਾ ਪਾਕੇ ਏ.ਟੀ.ਐਮ ‘ਤੇ ਵਾਰਦਾਤ ਕਰਦੇ ਸਨ।

ਉਨ੍ਹਾਂ ਦੱਸਿਆ ਕਿ ਵਾਰਦਾਤ ਸਮੇਂ ਦੋ ਮੈਂਬਰ ਏ.ਟੀ.ਐਮ ਮਸ਼ੀਨ ਦੇ ਬਾਹਰ ਨਿਗਰਾਨੀ ਰੱਖਦੇ ਸਨ ਅਤੇ ਬਾਕੀ ਮੈਂਬਰ ਏ.ਟੀ.ਐਮ ਮਸ਼ੀਨ ਅੰਦਰ ਦਾਖਲ ਹੋ ਕੇ ਕਰੀਬ 30 ਮਿੰਟ ਦੇ ਅੰਦਰ-ਅੰਦਰ ਹੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਸਨ।

ਉਨ੍ਹਾਂ ਦੱਸਿਆ ਕਿ ਪਹਿਲਾ ਇਹ ਏ.ਟੀ.ਐਮ ਕੱਟਣ ਲਈ ਇਲੈਕਟ੍ਰਿਕ ਕਟਰ ਦੀ ਵਰਤੋ ਕਰਦੇ ਸਨ ਪ੍ਰੰਤੂ ਏ.ਟੀ.ਐਮ ਕੱਟਣ ਸਮੇਂ ਕਟਰ ਨਾਲ ਜਿਆਦਾ ਆਵਾਜ ਹੋਣ ਕਾਰਨ ਅਤੇ ਜਿਆਦਾ ਸਮਾਂ ਲੱਗਣ ਕਾਰਨ ਬਾਅਦ ਵਿੱਚ ਇਹਨਾਂ ਵੱਲੋਂ ਗੈਸ ਕਟਰ ਦੀ ਵਰਤੋ ਕਰਨੀ ਸੁਰੂ ਕਰ ਦਿੱਤੀ ਸੀ।

ਇਸ ਗਿਰੋਹ ਵੱਲੋਂ ਜਿਆਦਾਤਰ ਟਵੇਰਾ ਗੱਡੀ ਦੀ ਹੀ ਵਰਤੋਂ ਕੀਤੀ ਜਾਂਦੀ ਰਹੀ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਵਾਰਦਾਤ ਕਰਨ ਤੋ ਬਾਅਦ ਇਹ ਟਵੇਰਾ ਗੱਡੀ ਦੇ ਸਟਿਕਰ/ਟੇਪ ਵਗੈਰਾ ਲਗਾਕੇ ਹੁਲੀਆ ਬਦਲ ਦਿੰਦੇ ਸਨ ਕਿਉਂਕਿ ਬਹੁਤ ਸਾਰੀਆਂ ਵਾਰਦਾਤਾਂ ਵਿੱਚ ਟਵੇਰਾ ਗੱਡੀ ਹੀ ਹਾਈਲਾਈਟ ਹੋ ਰਹੀ ਸੀ।

ਉਨ੍ਹਾਂ ਦੱਸਿਆ ਕਿ ਗਿਰੋਹ ਵੱਲੋਂ ਪਹਿਲਾ ਮਹਿੰਦਰਾ ਪਿੱਕਅਪ ਵੀ ਕਈ ਵਾਰਦਾਤਾਂ ਵਿੱਚ ਵਰਤੀ ਗਈ ਹੈ, ਜਿਸ ਨੂੰ ਬਾਅਦ ਵਿੱਚ ਵੇਚ ਦਿੱਤਾ ਗਿਆ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਗਿਰੋਹ ਨੇ ਜਿਆਦਾਤਰ ਏ.ਟੀ.ਐਮ ਐਸ.ਬੀ.ਆਈ. ਬੈਂਕ ਦੇ ਲੁੱਟੇ ਹਨ ਜਿਨ੍ਹਾਂ ਦੀ ਗਿਣਤੀ 15 ਹੈ ਜਿਸ ਦਾ ਮੁੱਖ ਕਾਰਨ ਏ.ਟੀ.ਐਮ. ਮਸ਼ੀਨ ਵਿੱਚ ਲੱਗਾ ਮਾੜਾ ਸਿਕਉਰਟੀ ਸਿਸਟਮ ਸੀ।

ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਿਰੋਹ ਮੈਂਬਰਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਿਰੋਹ ਦੇ ਫੜੇ ਜਾਣ ਨਾਲ ਹੋ ਰਹੀਆਂ ਏ.ਟੀ.ਐਮ ਦੀਆਂ ਵਾਰਦਾਤਾਂ ਨੂੰ ਠੱਲ ਪਏਗੀ।

ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡੀ.ਜੀ.ਪੀ ਪੰਜਾਬ ਵੱਲੋ ਪਟਿਆਲਾ ਪੁਲਿਸ ਦੀ ਇਸ ਸ਼ਲਾਘਾਯੋਗ ਕਾਰਗੁਜਾਰੀ ਸਬੰਧੀ ਇਸ ਟੀਮ ਦੀ ਹੌਸਲਾ ਅਫਜਾਈ ਲਈ ਦੋ ਲੱਖ ਰੁਪਏ ਦਾ ਨਗਦ ਇਨਾਮ, ਇਕ ਸਹਾਇਕ ਥਾਣੇਦਾਰ ਨੂੰ ਲੋਕਲ ਰੈਂਕ ਥਾਣੇਦਾਰ ਦਾ, ਇਕ ਮੁੱਖ ਸਿਪਾਹੀ ਨੂੰ ਲੋੋਕਲ ਰੈਂਕ ਸਹਾਇਕ ਥਾਣੇਦਾਰ ਦਾ ਅਤੇ ਇਕ ਸਿਪਾਹੀ ਨੂੰ ਬਤੌਰ ਸੀ-2 ਵੱਜੋ ਤਰੱਕੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋ ਇਲਾਵਾ 05 ਟੀਮ ਮੈਂਬਰਾਂ ਨੂੰ ਡੀ.ਜੀ.ਪੀ ਕਮਾਡੇਸ਼ਨ ਡਿਸਕ ਦੇਣ ਦਾ ਐਲਾਨ ਕੀਤਾ ਗਿਆ ਹੈ।

ਇਸ ਮੌਕੇ ਐਸ.ਪੀ. ਹੈਡਕੁਆਟਰ ਸ. ਨਵਨੀਤ ਸਿੰਘ ਬੈਂਸ, ਐਸ.ਪੀ. ਇੰਨਵੈਸਟੀਗੇਸ਼ਨ ਸ. ਹਰਮੀਤ ਸਿੰਘ ਹੁੰਦਲ, ਐਸ.ਪੀ. ਟ੍ਰੈਫਿਕ ਸ. ਪਲਵਿੰਦਰ ਸਿੰਘ ਚੀਮਾਂ, ਡੀ.ਐਸ.ਪੀ. ਇੰਨਵੈਸਟੀਗੇਸ਼ਨ ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ, ਸੀ.ਆਈ.ਏ. ਪਟਿਆਲਾ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION