36.1 C
Delhi
Tuesday, May 21, 2024
spot_img
spot_img

ਉਹੀ ਮੰਤਰੀ ਮੂਹਰੇ ਆ ਫੇਰ ਆਇਆ, ਜਿਹੜਾ ਬੇੜੀਆਂ `ਚ ਵੱਟੇ ਪਾਏ ਮੀਆਂ

ਅੱਜ-ਨਾਮਾ

ਉਹੀ ਮੰਤਰੀ ਮੂਹਰੇ ਆ ਫੇਰ ਆਇਆ,
ਜਿਹੜਾ ਬੇੜੀਆਂ `ਚ ਵੱਟੇ ਪਾਏ ਮੀਆਂ।

ਨਵੀਂ ਗੱਲ ਨਹੀਂ ਉਹਨੇ ਸੀ ਕੋਈ ਕੀਤੀ,
ਨੁਕਤੇ ਪਹਿਲੇ ਆ ਫੇਰ ਦੁਹਰਾਏ ਮੀਆਂ।

ਭਾਜੀ ਮੋੜਨ ਨੂੰ ਬਿਨਾ ਕੁਝ ਦੇਰ ਕੀਤੇ,
ਮੂਹਰੇ ਆਗੂ ਕਿਸਾਨਾਂ ਦੇ ਆਏ ਮੀਆਂ।

ਨੁਕਤੇ ਮੰਤਰੀ ਦੇ ਸਾਰੇ ਈ ਰੱਦ ਕਰ ਕੇ,
ਵਾਰਤਾ ਵਾਲੇ ਆ ਸੱਦੇ ਠੁਕਰਾਏ ਮੀਆਂ।

ਗੱਡੀ ਚੱਲੀ ਨਹੀਂ ਚਾਰ ਵੀ ਕਦਮ ਅੱਗੇ,
ਰਹੀ ਆ ਓਥੇ ਦੀ ਓਥੇ ਹੀ ਖੜੀ ਮੀਆਂ।

ਕਰ ਕੇ ਅੜੀ ਜੇ ਕੇਂਦਰ ਸਰਕਾਰ ਬੈਠੀ,
ਛੱਡਣੀ ਨਹੀਂ ਕਿਸਾਨਾਂ ਵੀ ਅੜੀ ਮੀਆਂ।

-ਤੀਸ ਮਾਰ ਖਾਂ
ਦਸੰਬਰ 11, 2020

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION